5 Dariya News

ਸੁਰਿੰਦਰ ਸੈਣੀ ਦੀ ਪੁਸਤਕ "ਵਿਰਸੇ ਦੇ ਮੋਤੀ" ਰਲੀਜ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ 01-Dec-2017

ਖੇਤਰ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਇੱਕ ਵਿਸੇਸ ਸਮਾਗਮ ਦੋਰਾਨ ਇਲਾਕੇ ਦੇ ਉੱਘੇ ਲੇਖਕ ਸ੍ਰੀ ਸੁਰਿੰਦਰ ਸੈਣੀ ਦੀ ਲਿਖੀ ਹੋਈ ਪੁਸਤਕ "ਵਿਰਸੇ ਦੇ ਮੋਤੀ " ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਅਤੇ ਸਕੂਲ ਮਨੇਜਮੈਨਟ ਸ੍ਰੀ ਕੇਸਵ ਕੁਮਾਰ ਵਲੋ ਸਾਝੇ ਤੋਰ ਤੇ ਰਲੀਜ ਕੀਤੀ ।ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਲੇਖਕ ਸੁਰਿੰਦਰ ਸੈਣੀ ਨੇ ਦੱਸਿਆ ਕਿ ਇਸ ਉਕਤ ਪੁਸਤਕ ਨੂੰ ਸਪਤਰਿਸ਼ੀ ਪਬਲੀਕੇਸ਼ਨਜ ਚੰਡੀਗੜ੍ਹ ਵਲੋ ਛਾਪਿਆ ਗਿਆ ਹੈ ਅਤੇ ਇਸ 'ਚ ੩੮ ਕਵਿਤਾਵਾਂ ,੮ ਲੇਖ ਅਤੇ ੩ ਕਹਾਣੀਆ ਹਨ ਜੋ ਕਿ ਅਜੋਕੇ ਸਮਾਜਿਕ ਹਾਲਤਾ ਤੇ ਨਿਰਭਰ ਹੈ । ਇਸ ਮੋਕੇ ਤੇ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਵਲੋ ਜਿੱਥੇ ਸੁਰਿੰਦਰ ਸੈਣੀ ਨੂੰ ਸੁਭਕਾਨਵਾ ਦਿੱਤੀਆ ਗਈਆ ਉਥੱੇ ਹੀ ਉਨਾ ਕਿਹਾ ਕਿ ਸੁਰਿੰਦਰ ਸੈਣੀ ਗਹਿਰੀ ਗੱਲ ਕਰਨ ਵਾਲਾ ਕਵੀ ਹੈ ਉਸ ਦੀ ਹਰ ਇੱਕ ਕਵਿਤਾ ,ਹਰ ਇੱਕ ਸਤe ਅਤੇ ਹਰ ਲ਼ਿਖਤ ਵਿੱਚ ਸਮਾਜ ਦਾ ਦਰਦ ਹੈ। ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾ ਸ੍ਰੀ ਜੋਗਿੰਦਰ ਸੈਣੀ ,ਸ੍ਰੀ ਅਵਿਨਾਸ ਕੁਮਾਰ,ਸ:ਦਵਿੰਦਰ ਸਿੰਘ ਸਰਥਲੀ, ਸ੍ਰੀ ਰਾਮਾ ਨੰਦ , ਸਜੀਵ ਕੁਮਾਰ, ਭੋਲੇ ਸੰਕਰ,ਵਿਸੇਸ ਤੋਰ ਤੇ ਹਾਜਰ ਸਨ।