ਸ਼ੈਮਰਾਕ ਸਕੂਲ ਵੱਲੋਂ ਆਂਗਣਵਾੜੀ ਵਿਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਝੂਲੇ, ਕਿਤਾਬਾਂ ਕਪੜੇ ਅਤੇ ਹੋਰ ਸਮਾਨ ਵੰਡਿਆਂ
ਸਾਨੂੰ ਸਮਾਜ ਦੇ ਹਰ ਵਰਗ ਦੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ - ਡਾਇਰੈਕਟਰ ਸ਼ਰਮਾ
5 Dariya News
ਐਸ.ਏ.ਐਸ. ਨਗਰ (ਮੁਹਾਲੀ) 27-Nov-2017
ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ,ਮੋਹਾਲੀ ਵੱਲੋਂ ਸੈਕਟਰ ੮੦ ਵਿਚਲੀ ਆਂਗਣਵਾੜੀ ਵਿਚ ਜਾ ਕੇ ਵਿਦਿਆਰਥੀਆਂ ਨੂੰ ਕਪੜੇ, ਕਿਤਾਬਾਂ, ਸਟੇਸ਼ਨਰੀ, ਝੂਲੇ ਅਤੇ ਖਿਡੌਣੇ ਵੰਡੀ ਗਈ । ਇਸ ਦੌਰਾਨ ਵਿਦਿਆਰਥੀਆਂ ਨੇ ਕੈਂਪਸ ਵਿਚ ਇਕ ਮੁੰਹਿਮ ਚਲਾ ਕੇ ਇਕ ਪਾਸੇ ਵਰਤੇ ਗਏ ਪੇਪਰਾਂ ਨੂੰ ਇਕਠਾ ਕੀਤਾ ਗਿਆ ਅਤੇ ਕਾਗ਼ਜ਼ ਦੀ ਸਹੀ ਅਤੇ ਪੂਰੀ ਵਰਤੋਂ ਲਈ ਕਰਨ ਦਾ ਸੁਨੇਹਾ ਦਿਤਾ ਗਿਆ। ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਅੱਗੇ ਲਿਆਉਣਾ ਸੀ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਏਅਰ ਕਮਾਂਡਰ (ਰਿਟਾ.) ਐੱਸ.ਕੇ.ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਸ਼ੈਮਰਾਕ ਸਕੂਲ ਦਾ ਉਦੇਸ਼ ਸਮਾਜ ਦੇ ਹਰ ਵਰਗ 'ਚ ਵਿਦਿਆ ਦਾ ਚਾਨਣ ਫੈਲਾਉਣਾ ਅਤੇ ਅਨਪੜ੍ਹਤਾ ਨੂੰ ਜੜ੍ਹੋਂ ਖ਼ਤਮ ਕਰਨਾ ਹੈ । ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਵੀ ਪ੍ਰੇਰਨਾ ਦਿਤੀ ਜਾਂਦੀ ਹੈ ।