5 Dariya News

ਨਿੱਜੀ ਹਸਪਤਾਲਾਂ ਵੱਲੋ ਕੀਤੀ ਜਾ ਰਹੀ ਲੁੱਟ ਐਮਰਜੰਸੀ ਇਲਾਜ ਦੇ ਦਾਅਵੇ ਠੁਸ

5 Dariya News (ਕੁਲਜੀਤ ਸਿੰਘ )

ਜੰਡਿਆਲਾ ਗੁਰੂ 23-Nov-2017

ਅੱਜਕਲ੍ਹ ਡਾਕਟਰੀ ਦਾ ਕੰਮ ਲੋਕ ਸੇਵਾ ਨਹੀਂ ਬਲਕਿ ਸਿਰਫ ਪੈਸਿਆਂ ਦੀ ਦੌੜ ਤੱਕ ਹੀ ਸੀਮਤ ਰਹਿ ਗਿਆ ਹੈ । 100 ਵਿਚੋਂ ਸ਼ਾਇਦ 5-10 ਪ੍ਰਤੀਸ਼ਤ ਡਾਕਟਰਾਂ ਦੇ ਮੰਨ ਵਿਚ ਦਇਆ ਤਰਸ ਦੀ ਭਾਵਨਾ ਆਉਂਦੀ ਹੋਵੇ ਬਾਕੀ ਸੱਭ ਨੇ ਇਸਨੂੰ ਵਪਾਰ ਦਾ ਮੁੱਖ ਸਾਧਨ ਬਣਾ ਲਿਆ ਹੈ ਕਿਉਂਕਿ ਇਸ ਲੋਕ ਸੇਵਾ ਵਿਚ ਤੁਹਾਨੂੰ ਬਿੱਲ ਦੀ ਰਕਮ ਜਾਂ ਜੀ ਐਸ ਟੀ ਸਬੰਧੀ ਕੁਝ ਵੀ ਵੱਧ ਘੱਟ ਕਰਨ ਦੀ ਜਰੂਰਤ ਨਹੀਂ ਪੈਂਦੀ ਅਤੇ ਨਾ ਹੀ ਤੁਹਾਨੂੰ ਕੋਈ ਰਸੀਦ ਦਿਤੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਵਿਚ ਮਰੀਜਾਂ ਦੀ ਠੀਕ ਤਰ੍ਹਾਂ ਦੇਖਪਾਲ ਨਾ ਹੋਣ ਕਰਕੇ ਸਭ ਦਾ ਧਿਆਨ ਪ੍ਰਾਈਵੇਟ ਹਸਪਤਾਲਾਂ ਵਲ ਜਾਂਦਾ ਹੈ ਜਿਥੇ ਡਾਕਟਰ ਅਪਨੀ ਮਰਜੀ ਅਨੁਸਾਰ ਲੁੱਟ ਘਸੁੱਟ ਕਰਦੇ ਹਨ । ਅਜਿਹਾ ਹੀ ਇਕ ਮਾਮਲਾ ਜੰਡਿਆਲਾ ਗੁਰੂ ਜੀ ਟੀ ਰੋਡ ਸਥਿਤ ਇਕ ਪ੍ਰਾਈਵੇਟ ਹਸਪਤਾਲ ਨੇੜੇ ਹੇਅ ਡੇਅ ਰੈਸਟੋਰੈਂਟ  ਵਿਚ ਦੇਖਣ ਨੂੰ ਮਿਲਿਆ ਹੈ । ਪਰਮਦੀਪ ਸਿੰਘ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਉਹਨਾਂ ਦੇ ਦਾਦਾ ਸ੍ਰ ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਪਿਤਾ ਸ੍ਰ ਰਣਧੀਰ ਸਿੰਘ ਮਲਹੋਤਰਾ ਕੋਂਸਲਰ 20 ਨਵੰਬਰ ਸੋਮਵਾਰ ਸਵੇਰੇ ਤੜਕੇ ਘਰ ਵਿਚ ਡਿੱਗ ਗਏ ਸਨ । ਇਸ ਦੌਰਾਨ ਉਹ ਉਪਰੋਕਤ ਹਸਪਤਾਲ  ਤੋਂ ਸਵੇਰੇ ਕਰੀਬ 8 ਵਜੇ ਐਮਬੂਲੈਂਸ ਲੈਣ ਗਏ ਤਾਂ ਉਥੇ ਰਿਸੈਪਸ਼ਨ ਤੇ ਬੈਠੀ ਇਕ ਮੈਡਮ ਨੇ ਕਿਹਾ ਕਿ ਪਹਿਲਾਂ 500 ਰੁਪਏ ਜਮਾਂ ਕਰਵਾਉ ਫਿਰ ਐਮਬੂਲੈਂਸ ਅਤੇ ਡਰਾਈਵਰ ਆਵੇਗਾ । ਪਰਮਦੀਪ ਸਿੰਘ ਨੇ ਦੱਸਿਆ ਕਿ ਦਾਦਾ ਜੀ ਦੀ ਗੰਭੀਰ ਸਥਿਤੀ ਅਤੇ ਤਕਲੀਫ ਜਿਆਦਾ ਹੋਣ ਕਰਕੇ ਉਸਨੇ ਤੁਰੰਤ 500 ਰੁਪਏ ਦੇ ਦਿੱਤੇ ਪਰ ਡਰਾਈਵਰ ਕਰੀਬ 9.30 ਤੇ ਆਇਆ ਤੇ ਆਉਂਦੇ ਹੀ ਹੂੂਕਮ ਚਾੜ੍ਹ ਦਿੱਤਾ ਕਿ ਅਗਰ ਐਕਸਰੇ ਸਾਡੇ ਹਸਪਤਾਲ ਕਰਵਾਉਣਾ ਤਾਂ ਐਮਬੂਲੈਂਸ ਜਾਵੇਗੀ । 

ਪਰਮਦੀਪ ਸਿੰਘ ਨੇ ਦੱਸਿਆ ਕਿ ਮੁਸੀਬਤ ਵਿਚ ਫਸੇ ਮੈਂ ਕਿਹਾ ਕਿ ਚਲੋ ਜਲਦੀ ਜੋ ਕਰਨਾ ਕਰ ਲੈਣਾ । ਜਦ ਐਮਬੂਲੈਂਸ ਲੈਕੇ ਉਹ ਘਰ ਪਹੁੰਚੇ ਤਾਂ ਖੁਦ ਐਮਬੂਲੈਂਸ ਦੇ ਅੰਦਰੋਂ ਧੂੰਆਂ ਨਿਕਲਣ ਲੱਗ ਗਿਆ ਜਿਸ ਨਾਲ ਐਮਬੂਲੈਂਸ ਵਿਚ ਬੜੀ ਮੁਸ਼ਕਿਲ ਨਾਲ ਲੇਟੇ ਦਾਦਾ ਜੀ ਅਤੇ ਸਮੂਹ ਪਰਿਵਾਰ ਇਕ ਵਾਰ ਡਰ ਗਏ ਫਿਰ ਪਰਮਾਤਮਾ ਦਾ ਨਾਮ ਲੈਕੇ ਹਸਪਤਾਲ ਨੂੰ ਚਲ ਪਏ । ਧੂੰਆਂ ਮਾਰਦੀ ਐਂਬੂਲੈਂਸ ਜਦ ਹਸਪਤਾਲ ਪਹੁੰਚੀ ਤਾਂ ਐਕਸਰੇ ਵਾਲੇ ਕਮਰੇ ਵਿਚ ਖੁਦ ਡਰਾਈਵਰ ਨੇ ਹੀ ਐਕਸਰੇ ਕਰਨਾ ਸ਼ੁਰੂ ਕਰ ਦਿਤਾ ਇੰਨੇ ਸਮੇ ਵਿੱਚ ਕਰੀਬ 11.30 ਵਜ ਗਏ ਅਤੇ ਰਿਪੋਰਟ ਦੇਖਣ ਲਈ ਕੋਈ ਵੀ ਡਾਕਟਰ ਨਾ ਪਹੁੰਚਿਆ । ਇਸ ਦੌਰਾਨ ਅਸੀਂ ਐਕਸਰੇ ਦੀ ਰਿਪੋਰਟ ਅਪਨੇ ਹੱਡੀਆਂ ਦੇ ਇਕ ਮਸ਼ਹੂਰ ਡਾਕਟਰ ਨੂੰ ਦਿਖਾਉਣ ਗਏ ਤਾਂ ਉਹਨਾਂ ਦੱਸਿਆ ਕਿ "ਐਕਸਰੇ ਵਿਚ ਤਾਂ ਕੁਝ ਵੀ ਨਹੀਂ ਹੈ ਇਸਨੂੰ ਮੈਂ ਕੀ ਦੇਖਾ" । ਪਰਮਦੀਪ ਨੇ ਦੱਸਿਆ ਕਿ ਜਦ ਅਸੀਂ ਹਸਪਤਾਲ ਦੇ ਸਟਾਫ ਅਤੇ ਡਰਾਈਵਰ ਨੂੰ ਕਿਹਾ ਕਿ ਸਾਨੂੰ ਅੰਮ੍ਰਿਤਸਰ ਕਿਸੇ ਡਾਕਟਰ ਕੋਲ ਛੱਡ ਆਉ ਤਾਂ ਉਹਨਾਂ ਨੇ ਕੋਰਾ ਨਾ ਕਰਦੇ ਹੋਏ ਕਿਹਾ ਕਿ ਅਸੀ ਤੁਹਾਨੂੰ ਘਰ ਹੀ ਛੱਡਕੇ ਆ ਸਕਦੇ ਹਾਂ ਕਿਸੇ ਦੂਸਰੇ ਹਸਪਤਾਲ ਨਹੀਂ । 

ਪਰਮਦੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਇਕ ਹਸਪਤਾਲ ਫੋਨ ਕੀਤਾ ਤਾਂ ਉਹਨਾਂ ਨੇ ਤੁਰੰਤ ਐਮਬੂਲੈਂਸ ਭੇਜਕੇ ਦਾਦਾ ਜੀ ਦਾ ਇਲਾਜ ਸ਼ੁਰੂ ਕਰ ਦਿਤਾ ਅਤੇ ਨਾਲ ਹੀ ਕਿਹਾ ਸ਼ੂਗਰ ਦਾ ਮਰੀਜ ਹੋਣ ਕਰਕੇ ਅਗਰ ਤੁਸੀਂ ਕੁਝ ਸਮਾਂ ਹੋਰ ਲੇਟ ਹੋ ਜਾਂਦੇ ਤਾਂ ਕੇਸ ਖਰਾਬ ਵੀ ਹੋ ਸਕਦਾ ਸੀ । ਇਸ ਸਬੰਧੀ ਸਬੰਧਤ ਰਣਜੀਤ ਹਸਪਤਾਲ ਦੇ ਮੁੱਖ ਡਾਕਟਰ ਨਾਲ ਪੱਤਰਕਾਰਾਂ ਵਲੋਂ ਗੱਲ ਕੀਤੀ ਗਈ ਤਾਂ ਉਸਨੇ ਪਹਿਲਾਂ ਤਾਂ ਅਪਨਾ ਨਾਮ ਦਸਣ ਤੋਂ ਮਨ੍ਹਾ ਕਰ ਦਿਤਾ ਅਤੇ ਪੱਤਰਕਾਰ ਨਾਲ ਗਲਤ ਸ਼ਬਦਾਵਲੀ ਵਰਤਦੇ ਹੋਏ ਕਿਹਾ ਕਿ ਜਿਸਨੇ ਸ਼ਿਕਾਇਤ ਕੀਤੀ ਉਸ ਕੋਲੋਂ ਮੇਰਾ ਨਾਮ ਪੁੱਛ ਲਓ ਅਤੇ ਮੇਰੇ ਹਸਪਤਾਲ ਇਸ ਤਰ੍ਹਾਂ ਹੀ ਹੁੰਦਾ ਹੈ ਤੁਸੀਂ ਵੀ ਜੋ ਖਬਰ ਲਗਾਉਣੀ ਲਗਾ ਦਿਉ । ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਨੇ ਸਬੰਧਤ ਸਿਹਤ ਵਿਭਾਗ ਦੇ ਮਹਿਕਮੇ ਅਤੇ ਕੈਬਨਿਟ ਮੰਤਰੀ ਬ੍ਰਹਮ ਮਾਹਿਦਰਾ ਤੋਂ ਮੰਗ ਕੀਤੀ ਕਿ ਅਜਿਹੇ ਹਸਪਤਾਲਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਜੋ ਮਰੀਜਾਂ ਦਾ ਖਿਆਲ ਘੱਟ ਅਤੇ ਪੈਸੇ ਦਾ ਵਪਾਰ ਵੱਧ ਕਰਦੇ ਹਨ ਅਤੇ 24 ਘੰਟੇ ਐਮਰਜੈਂਸੀ ਦੇ ਬੋਰਡ ਲਗਾਉਣ ਤੋਂ ਬਾਅਦ ਵੀ ਸਵੇਰੇ 12 ਵਜੇ ਤੱਕ ਕੋਈ ਡਾਕਟਰ ਨਹੀਂ