5 Dariya News

ਖੁਸਹਾਲੀ ਦੇ ਰਾਖੇ ਹਨ ਸਰਕਾਰ ਦੇ ਅੱਖ, ਕੰਨ ਤੇ ਜੁਬਾਨ ਖੁਸ਼ਹਾਲੀ ਦੇ ਰਾਖੇ ਸਕੀਮ 5 ਜਿਲਿਆਂ ਵਿੱਚ ਸ਼ੁਰੂ-ਕਰਨਲ ਟੀ: ਐਸ: ਸ਼ੇਰਗਿੱਲ ਸਰਕਾਰ ਦੀਆਂ ਸਕੀਮਾਂ ਤੇ ਰੱਖਣਗੇ ਨਜ਼ਰ : ਡੀ ਸੀ

5 Dariya News (ਕੁਲਜੀਤ ਸਿੰਘ )

ਅੰਮ੍ਰਿਤਸਰ 21-Nov-2017

ਖੁਸ਼ਹਾਲੀ ਦੇ ਰਾਖੇ ਸਰਕਾਰ ਦੇ ਅੱਖ, ਕੰਨ ਤੇ ਜੁਬਾਨ ਹਨ ਜੋ ਕਿ ਸਰਕਾਰ ਵੱਲੋਂ  ਚਲਾਈਆਂ ਜਾਂਦੀਆਂ  ਭਲਾਈ ਸਕੀਮਾਂ ਤੇ ਨਜ਼ਰ ਰੱਖਣਗੇ ਅਤੇ ਉਸ ਦੀ ਫੀਡ ਬੈਕ ਸਰਕਾਰ ਨੂੰ ਦੇਣਗੇ।  ਇਨਾਂ ਪ੍ਰਗਟਾਵਾ ਕਰਨਲ ਟੀ:ਐਸ:ਸ਼ੇਰਗਿੱਲ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਅੱਜ ਜਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਸਾਬਕਾ ਸੈਨਿਕਾਂ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤੇ। ਉਨਾਂ ਦੱਸਿਆ ਕਿ ਇਹ ਸਕੀਮ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਦਾ ਨਤੀਜਾ ਹੈ ਕਿ ਰਾਜ ਸਰਕਾਰ ਦੀਆਂ ਚੱਲ ਰਹੀਆਂ ਵੱਖ ਵੱਖ ਸਕੀਮਾਂ ਤੇ ਨਜ਼ਰ ਰੱਖਣ ਲਈ ਸਾਬਕਾ ਫੌਜੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਅਤੇ ਉਹ ਖੁਦ ਇਸ ਯੋਜਨਾ ਦੀ ਨਿਗਰਾਨੀ ਕਰਨਗੇ। ਉਨਾਂ ਦੱਸਿਆ ਕਿ ਇਹ ਸਕੀਮ ਪੰਜਾਬ ਦੇ 5 ਜਿਲਿ•ਆਂ ਵਿੱਚ ਸ਼ੁਰੂ ਹੋ ਚੁੱਕੀ ਹੈ ਅਤੇ ਅੰਮ੍ਰਿਤਸਰ ਵਿਖੇ 200 ਖੁਸ਼ਹਾਲੀ ਦੇ ਰਾਖੇ ਨਿਯੁਕਤ ਕੀਤੇ ਗਏ ਹਨ ਜੋ ਕਿ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਵੱਖ ਵੱਖ 18 ਭਲਾਈ ਸਕੀਮਾਂ ਤੇ ਨਜ਼ਰ ਰੱਖਣਗੇ ਅਤੇ ਇਸ ਦੀ ਫੀਡ ਬੈਕ ਸਰਕਾਰ ਨੂੰ ਪਹੁੰਚਾਉਣਗੇ। ਉਨਾਂ ਕਿਹਾ ਕਿ ਹਰੇਕ ਖੁਸਹਾਲੀ ਦੇ ਰਾਖੇ ਨੂੰ ਸਰਕਾਰ ਵੱਲੋਂ 11000/- ਰੁਪਏ ਮਾਨ ਭੱਤਾ ਦਿੱਤਾ ਜਾਵੇਗਾ ਤਾਂ ਜੋ ਉਹ ਪਿੰਡਾਂ ਵਿੱਚ ਘੁੰਮ ਫਿਰ ਕੇ ਸਰਕਾਰ ਵੱਲੋਂ ਚਲਾਈਆਂ  ਜਾਂਦੀਆਂ ਵੱਖ ਵੱਖ ਸਕੀਮਾਂ ਤੇ ਨਜਰ ਰੱਖਣ।  ਇਸ ਰੈਲੀ ਵਿਚ ਸ੍ਰ ਗੁਰਕੀਰਤ ਕਿਰਪਾਲ ਸਿੰਘ ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਅਤੇ ਸਕੱਤਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਤੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਉਚੇਚੇ ਤੌਰ ਤੇ ਹਾਜ਼ਰ ਰਹੇ।  ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਵੱਖ ਵੱਖ ਸਕੀਮਾਂ ਨੂੰ ਲਾਗੂ ਕਰਨ ਵਿੱਚ ਜੋ ਊਣਤਾਈਆਂ ਰਹਿ ਜਾਂਦੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਕ ਨਵੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ।  

ਉਨਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਖੁਸ਼ਹਾਲੀ ਦੇ ਰਾਖੇ ਦਾ ਨਾਮ ਦਿੱਤਾ ਗਿਆ ਹੈ। ਖੁਸ਼ਹਾਲੀ ਦੇ ਰਾਖਿਆਂ ਨੂੰ ਹੋਰਨਾਂ ਕੰਮਾਂ ਤੋਂ ਇਲਾਵਾ ਸਮਾਜਿਕ ਲੇਖਾ ਪੜਤਾਲ ਕਰਨ ਦੇ ਅਧਿਕਾਰ ਵੀ ਦਿੱਤੇ ਗਏ ਹਨ। ਸ੍ਰ ਸੰਘਾ ਨੇ ਕਿਹਾ ਕਿ ਸਰਕਾਰ ਮਹਿਸੂਸ ਕਰਦੀ ਹੈ ਕਿ ਇਸ ਮਕਸਦ ਲਈ ਸਾਬਕਾ ਫੌਜੀਆਂ ਦੀਆਂ ਸੇਵਾਵਾ ਲਾਹੇਵੰਦ ਸਾਬਤ ਹੋਣਗੀਆਂ। ਉਨਾਂ ਕਿਹਾ ਕਿ ਪਿੰਡ, ਤਹਿਸੀਲ, ਜਿਲਾ ਅਤੇ ਰਾਜ  ਪੱਧਰ 'ਤੇ ਖੁਸ਼ਹਾਲੀ ਦੇ ਰਾਖੇ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਮੇਜਰ ਜਨਰਲ ਐਸ:ਪੀ:ਐਸ ਗਰੇਵਾਲ ਮੈਨੇਜਰ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਨੇ ਰੈਲੀ ਦੌਰਾਨ ਬੋਲਦਿਆਂ ਕਿਹਾ ਕਿ ਖੁਸ਼ਹਾਲੀ ਦੇ ਰਾਖਿਆਂ ਦਾ ਮੁੱਖ ਕੰਮ ਸਰਕਾਰ ਵੱਲੋਂ ਜੋ ਗ੍ਰਾਂਟਾਂ ਪਿੰਡਾਂ ਦੇ ਵਿਕਾਸ ਲਈ ਦਿੱਤੀਆਂ ਜਾਂਦੀਆਂ ਹਨ ਉਨ•ਾਂ ਦੀ ਪੜਚੋਲ ਕਰਨਾ ਹੈ ਅਤੇ ਸਿਸਟਮ ਵਿੱਚ ਜੋ ਗਿਰਵਾਟ ਆ ਗਈ ਹੈ 'ਚ ਸੁਧਾਰ ਕਰਨ ਦੇ ਮਕਸਦ ਨਾਲ ਲੋੜਵੰਦ ਤੱਕ ਸਕੀਮਾਂ ਪੁੱਜਦਾ ਕਰਨਾ ਹੈ।  ਇਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਨਿਤਿਨ ਸਿੰਗਲਾ, ਐਸ:ਡੀ:ਐਮ ਅੰਮ੍ਰਿਤਸਰ-1, ਸ੍ਰੀ ਰਜਤ ਓਬਰਾਏ ਐਸ:ਡੀ:ਐਮ ਅਜਨਾਲਾ, ਸ੍ਰੀ ਰਵਿੰਦਰ ਸਿੰਘ ਐਸ:ਡੀ:ਐਮ ਬਾਬਾ ਬਕਾਲਾ, ਬ੍ਰਿਗੇਡੀਅਰ ਹਰਚਰਨ ਸਿੰਘ, ਮੀਤ ਪ੍ਰਧਾਨ ਜਿਲ•ਾ ਸੈਨਿਕ ਬੋਰਡ ਅੰਮ੍ਰਿਤਸਰ, ਕਰਨਲ ਐਸ:ਐਸ:ਸੰਧੂ ਜਿਲ•ਾ ਇੰਚਾਰਜ ਖੁਸ਼ਹਾਲੀ ਦੇ ਰਾਖੇ ਅਤੇ ਸ੍ਰ ਅਮਰਬੀਰ ਸਿੰਘ ਚਾਹਲ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਅੰਮ੍ਰਿਤਸਰ ਹਾਜ਼ਰ ਸਨ।