5 Dariya News

ਸਤਲੁਜ ਸਕੂਲ ਦਾ ਤਿੰਨ ਦਿਨਾਂ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ, ਵਿਦਿਆਰਥੀਆਂ ਨੇ ਵਿਲੱਖਣ ਪ੍ਰਤਿਭਾਵਾਂ ਵਿਖਾਈਆਂ

ਸਭਿਆਚਾਰਕ ਗਤੀਵਿਧੀਆਂ ਵਿਦਿਆਰਥੀ ਜੀਵਨ ਦੌਰਾਨ ਪੜਾਈ ਦੇ ਨਾਲ ਬੱਚਿਆ ਦੇ ਆਤਮ ਵਿਸ਼ਵਾਸ 'ਚ ਨੂੰ ਵਧਾਉਂਦੀਆਂ ਹਨ - ਪ੍ਰਿੰਸੀਪਲ ਜੀ ਕੇ ਸਰਾਏ

5 Dariya News

ਪੰਚਕੂਲਾ 19-Nov-2017

ਸਤਲੁਜ ਪਬਲਿਕ ਸਕੂਲ ਜੂਨੀਅਰ ਵਿੰਗ, ਸੈਕਟਰ 2 ਦਾ ਤਿੰਨ ਦਿਨਾਂ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਛੋਟੇ ਬੱਚਿਆਂ ਨੇ ਸਟੇਜ ਅਤੇ ਆਪਣੀ ਪ੍ਰਤਿਭਾਵਾਂ ਦਾ ਖ਼ੂਬਸੂਰਤ ਪ੍ਰਦਰਸ਼ਨ ਕਰਦੇ ਹੋਏ ਬਿਹਤਰੀਨ ਪ੍ਰਸਤੁਤੀ ਪੇਸ਼ ਕੀਤੀ। ਇਸ ਸਾਲਾਨਾ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਬ੍ਰਿਗੇਡੀਅਰ ਐਮ ਕੇ ਖਾਨ ਅਤੇ ਖ਼ਾਸ ਮਹਿਮਾਨ ਆਰ ਜੇ ਗੀਤ  ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ । ਸਕੂਲ ਦੇ ੋਪ੍ਰਿੰਸੀਪਲ ਜੀ ਕੇ ਸਰਾਏ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਇਸ ਤੋਂ ਬਾਅਦ ਭਗਵਾਨ ਗਣੇਸ਼ ਨੂੰ ਸਮਰਪਿਤ ਗਣੇਸ਼ ਸਤਤੁੱਤੀ ਦੀ ਪੇਸ਼ਕਾਰੀ ਕੀਤੀ ਗਈ। ਇਸ ਤੋਂ ਬਾਅਦ ਇਸ ਦਰਿੰਦੇ ਦੇ ਦਿਲ ਵਿਚ ਆਈ ਤਬਦੀਲੀ ਨੂੰ ਇਕ ਸੰਗੀਤ ਪ੍ਰਸਤੁਤੀ ਰਾਹੀਂ ਪੇਸ਼ ਕੀਤਾ ਗਿਆ।ਜਦ ਕਿ ਮਾਈਕਲ ਜੈਕਸਨ ਨੂੰ ਸਮਰਪਿਤ ਇਕ ਡਾਂਸ ਪ੍ਰਸਤੁਤੀ ਆਪਣੀ ਖ਼ਾਸ ਪੇਸ਼ਕਾਰੀ ਦਰਸਾਉਂਦੀ ਨਜ਼ਰ ਆਈ।ਇਕ ਤੋਂ ਬਾਅਦ ਇਕ ਪ੍ਰਸਤੁਤੀ ਵੱਖ ਵੱਖ ਰੰਗਾਂ ਦੇ ਮੋਤੀਆਂ ਨੂੰ ਇਕ ਲੜੀ ਵਿਚ ਪਰੋ ਕੇ ਇਕ ਖ਼ੂਬਸੂਰਤ ਮਾਲਾ ਬਣਦੀ ਨਜ਼ਰ ਆਈ।ਬ੍ਰਿਗੇਡੀਅਰ ਖਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਪੜਾਈ ਦੇ ਨਾਲ ਨਾਲ ਖੇਡਾਂ,ਕਲਾ ਅਤੇ ਸਮਾਜਿਕ ਕੰਮ ਨਾ ਸਿਰਫ਼ ਬੱਚਿਆ ਦੇ ਆਤਮ ਵਿਸ਼ਵਾਸ 'ਚ ਵਾਧਾ ਕਰਦੇ ਹਨ ਬਲਕਿ  ਵਿਦਿਆਰਥੀਆਂ ਨੂੰ ਆਪਣੇ  ਵਿਚਲੀਆਂ ਅਨੂਠੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਵੀ ਮੌਕਾ ਮਿਲਦਾ ਹੈ ਜੋ ਕਿ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਲਈ ਬਹੁਤ ਸਹਾਈ ਹੁੰਦੇ ਹਨ ।ਸਕੂਲ ਦੇ ਡਾਇਰੈਕਟਰ ਪ੍ਰੀਤਮ ਸਿੰਘ ਸਰਾਏ ਨੇ ਵਿਦਿਆਰਥੀਆਂ  ਦੀਆਂ  ਪੇਸ਼ਕਸ਼ਾਂ ਨੂੰ ਸਲਹਾਉਂਦੇ ਹੋਏ ਸਾਰਿਆ ਦਾ ਧੰਨਵਾਦ ਕੀਤਾ । ਜਦ ਕਿ ਸਕੂਲ ਦੇ ਪ੍ਰਿੰਸੀਪਲ ਗੁਰ ਕੇ ਸਰਾਏ ਨੇ ਸਕੂਲ ਦੀ ਸਾਲਾਨਾ ਕਾਰਗੁਜ਼ਾਰੀ ਅਤੇ ਅਗਲੇ ਸਾਲ ਦੀ ਟੀਚਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ । ਅੰਤ 'ਚ  ਪੜਾਈ, ਖੇਡਾਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ  ਵਿਦਿਆਰਥੀਆਂ ਦਰਮਿਆਨ ਇਨਾਮ ਤਕਸੀਮ ਕੀਤੇ ਗਏ ।