5 Dariya News

ਕਪਿਲ ਸ਼ਰਮਾ ਨੇ ਗੱਭਰੂ ਨੇਸ਼ਨ ਤੇ ਫ਼ਿਰੰਗੀ ਦਾ ਪਰਮੋਸ਼ਨ ਕੀਤਾ

5 Dariya News

ਚੰਡੀਗੜ੍ਹ 19-Nov-2017

'ਗੱਭਰੂ.ਕਾਮ' ਪੰਜਾਬ ਦੇ ਨੰਬਰ 1 ਮਨੋਰੰਜਨ ਪੋਰਟਲ ਨੇ ਕੇਵਲ ਛੇ ਮਹੀਨਿਆਂ ਵਿੱਚ ਹੀ ਇੰਟਰਨੇਟ ਤੇ ਤੂਫ਼ਾਨ ਲਿਆ ਦਿੱਤਾ। ਆਨਲਾਈਨ ਮੀਡਿਆ ਤੇ ਟਰੇਂਡਿੰਗ ਖਬਰਾਂ ਅਤੇ ਗਿਆਨ ਵਾਲੀਆਂ ਖਬਰਾਂ ਦੇ ਨਾਲ ਤਹਿਲਕਾ ਮਚਾਉਣ ਤੋਂ ਬਾਅਦ 'ਗੱਭਰੂ.ਕਾਮ' ਲੈ ਕੇ ਆਏ ਸਿਤਾਰਿਆਂ ਨਾਲ ਸਜਿਆ ਸ਼ੋਅ 'ਗੱਭਰੂ ਨੇਸ਼ਨ' ਜਿਸਦਾ ਪਹਿਲਾ ਸਫਲ ਸ਼ੋ ਹੋਣ ਤੋਂ ਬਾਅਦ ਦੂਜਾ ਸ਼ੋ 'ਗੱਭਰੂ ਨੇਸ਼ਨ' ਸ਼ਨੀਵਾਰ ਸ਼ਾਮ ਨੂੰ 'ਚੰਡੀਗੜ੍ਹ ਯੂਨੀਵਰਸਿਟੀ' ਵਿਖੇ ਹੋਇਆ।ਪ੍ਰਸਿੱਧ ਕਾਮੇਡੀ ਕਲਾਕਾਰ 'ਕਪਿਲ ਸ਼ਰਮਾ' ਸ਼ੋ ਦੇ ਮੁੱਖ ਖਿੱਚ ਦਾ ਕੇਂਦਰ ਰਹੇ। ਉਹਨਾਂ ਨੇ ਆਪਣੇ ਹਾਸੇ ਭਰੇ ਅੰਦਾਜ਼ ਨਾਲ ਲੋਕਾਂ ਨੂੰ ਲੋਟ ਪੋਟ ਕੀਤਾ ਅਤੇ ਨਾਲ ਹੀ ਆਪਣੀ ਦੂਸਰੀ ਬਾਲੀਵੁੱਡ ਫਿਲਮ 'ਫ਼ਿਰੰਗੀ' ਨੂੰ ਪ੍ਰੋਮੋਟ ਕੀਤਾ ਜੋ 24 ਨਵੰਬਰ ਨੂੰ ਰੀਲਿਜ ਹੋਵੇਗੀ।'ਕਪਿਲ ਸ਼ਰਮਾ' ਤੋਂ ਬਿਨਾਂ 'ਮਿਸ ਪੂਜਾ' ਅਤੇ 'ਨਿੰਜਾ' ਨੇ ਪਰਫ਼ਾਰ੍ਮ ਕੀਤਾ। ਇਹਨਾਂ ਦੀ ਲਾਈਵ ਪਰਫੋਰਮਾਂਸ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਗਾਇਕ 'ਰੇਸ਼ਮ ਸਿੰਘ ਅਨਮੋਲ' ਦੀ ਸੁਰੀਲੀ ਆਵਾਜ਼ ਅਤੇ ਖੂਬਸੂਰਤ ਪਰਫੋਰਮਾਂਸ ਨੇ ਸਰੋਤਿਆਂ ਨੂੰ ਕੀਲਿਆ। ਨਵੇਂ ਕਲਾਕਾਰਾਂ 'ਆਤਿਸ਼', 'ਟੇਜ਼' ਅਤੇ 'ਗਜੇਂਦਰ ਫੋਗਾਟ' ਨੇ ਮਾਹੌਲ ਨੂੰ ਹੋਰ ਵੀ ਗਰਮਾਇਆ। 'ਦਿ ਲੈਂਡਰਸ' ਟੀਮ ਦੀ  ਜਬਰਦਸਤ ਪਰਫੋਰਮਾਂਸ ਨੂੰ ਸਾਰੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। 'ਗੱਭਰੂ.ਕੋਮ' ਦੇ ਸਿਤਾਰੇ 'ਵੀ ਜੇ ਵੈਬੀ' ਅਤੇ 'ਹੈਪੀ ਸਿੰਘ' ਨੇ ਸ਼ੋ ਦਾ ਸੰਚਾਲਨ ਕੀਤਾ ਅਤੇ ਉਹਨਾਂ ਨੇ ਦਰਸ਼ਕਾਂ ਨੂੰ ਆਪਣੀਆਂ ਮਜਾਕੀਆ ਲਹਿਜੇ ਨਾਲ ਲੋਕਾਂ ਨੂੰ ਖੂਬ ਹਸਾਇਆ।  

'ਗੱਭਰੂ.ਕਾਮ' ਦੇ ਮੈਨੇਜਿੰਗ ਡਾਇਰੈਕਟਰ, 'ਬਲਜਿੰਦਰ ਸਿੰਘ ਮਹੰਤ' ਨੇ ਕਿਹਾ,“ਅਸੀਂ 'ਗੱਭਰੂ ਨੇਸ਼ਨ' ਸ਼ੋ ਨਾਲ ਲੋਕਾਂ ਦਾ ਮਨੋਰੰਜਨ ਕਰਨ ਦਾ ਜੋ ਵਾਅਦਾ ਕੀਤਾ ਸੀ ਉਸਨੂੰ ਪੂਰਾ ਕੀਤਾ।ਮੈਂ ਬਹੁਤ ਖੁਸ਼ ਹਾਂ ਕਿ 'ਗੱਭਰੂ ਨੇਸ਼ਨ' ਵਿੱਚ ਸਿਰਫ ਵੱਡੇ ਸਿਤਾਰੇ ਜਿਵੇਂ 'ਨਿੰਜਾ' ਅਤੇ 'ਮਿਸ ਪੂਜਾ' ਹੀ ਪਰਫ਼ਾਰ੍ਮ ਨਹੀਂ ਕਰਦੇ ਬਲਕਿ ਇਥੇ  ਵੱਡੇ ਪ੍ਰੋਡਕਟਸ ਨੂੰ ਵੀ ਪਰਮੋਟ ਕਰਨ ਦਾ ਵੀ ਮੌਕਾ ਦਿੱਤਾ ਜਾਂਦਾ ਹੈ। ਸਾਡੇ ਲਈ ਇਹ ਮਾਨ ਦਿ ਗੱਲ ਹੈ ਕਿ 'ਕਪਿਲ ਸ਼ਰਮਾ' ਨੇ ਇਸ ਸ਼ੋ ਨੂੰ ਚੁਣਿਆ ਆਪਣੀ ਆਉਣ ਵਾਲੀ ਫਿਲਮ 'ਫ਼ਿਰੰਗੀ' ਨੂੰ ਪਰਮੋਟ ਕਰਨ ਲਈ। ਅੱਗੇ ਲਈ ਵੀ ਮੈਂ ਵਾਅਦਾ ਕਰਦਾ ਹਾਂ ਕਿ 'ਗੱਭਰੂ ਨੇਸ਼ਨ' ਇਸ ਤਰਾਂ ਹੀ ਸਭ ਦਾ ਮਨੋਰੰਜਨ ਕਰਦਾ ਰਹੇਗਾ। ਇਸ ਸ਼ੋਅ ਦੇ ਟੀਵੀ ਪਾਰਟਨਰ 'ਐਮਐਚ ਵਨ' ਸਨ। ਇਹ ਸ਼ੋਅ ਆਰਗਨਾਇਜ਼ ਕੀਤਾ ਗਿਆ ਸੀ 'ਪਰਿੰਦੇ - ਹੈਵ ਵਿੰਗਸ' ਵਲੋਂ। ਇਸ ਈਵੇਂਟ ਦੇ ਰੇਡੀਓ ਪਾਰਟਨਰ ਸਨ '92.7 ਬਿਗ ਐਫਐਮ'। ਇਸ ਸ਼ੋ ਦੇ ਮੀਡਿਆ ਪਾਰਟਨਰ 'ਹਿੰਦੁਸਤਾਨ ਟਾਇਮਸ' ਰਹੇ। ਐਸੋਸੀਏਟ ਪਾਰਟਨਰ ਸਨ 'ਪੇਓਰ ਰੂਟਸ'। 'ਟੀ ਆਰ ਜ਼ਿ ਵਾਯੀ-ਏ ਸੇਕੋਰ' ਸ਼ੋ ਦੇ ਪਰਮੋਸ਼ਨ ਪਾਰਟਨਰ ਰਹੇ।