5 Dariya News

ਬਾਲ ਦਿਵਸ ਦੇ ਮੱਦੇਨਜ਼ਰ ਫੁਟਬਾਲ ਦੇ ਸੋਅ ਮੈਚ ਦਾ ਆਯੋਜਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 15-Nov-2017

ਬਾਲ ਦਿਵਸ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਤਿਊੜ ਅਤੇ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਦਾ ਫੁੱਟਬਾਲ ਦਾ ਇੱਕ ਸ਼ੋਅ ਮੈਚ ਕਰਵਾਇਆ ਗਿਆ, ਇਹ ਮੈਚ ਅੰਡਰ 11 ਸਾਲ ਜ਼ਿਲਾ ਜੇਤੂ ਟੀਮ ਅਤੇ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੰਡਰ 14 ਬੱਚਿਆਂ ਦਾ ਮੈਚ ਕਰਵਿÂਆ ਗਿਆ ।ਜਿਸ ਵਿੱਚ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਜੇਤੂ ਰਹੇ ਮੈਚ ਦਾ ਉਦਘਾਟਨ ਪ੍ਰਿੰਸੀਪਲ ਸ: ਬਲਜੀਤ ਸਿੰਘ ਨੇ ਬੱਚਿਆ ਨਾਲ ਜਾਣ ਪਛਾਣ ਕੀਤੀ ਤੇ ਬੱਚਿਆਂ ਨੂੰ ਅੱਗੇ ਵੱਧਣ ਲਈ ਆਸ਼ੀਰਵਾਦ ਦਿੱਤਾ ਇਸ ਮੈਚ ਦੀ ਰੈਫਰਸ਼ਿਪ ਅਤੇ ਅਗਵਾਈ ਸ਼੍ਰੀ ਅਧਿਆਤਮ ਪ੍ਰਕਾਸ਼ ਪੀਟੀਆਈ ਨੇ ਕੀਤੀ । ਬੱਚਿਆਂ ਨੇ ਇਸ ਮੌਕੇ ਬਹੁਤ ਹੀ ਵਧੀਆਂ ਖੇਡ ਦਾ ਪ੍ਰਦਸ਼ਨ ਕੀਤਾ ਦੋਨਾਂ ਸਕੂਲ਼ਾਂ ਦੇ ਬੱਚਿਆਾਂ ਅਤੇ ਅਧਿਆਂਪਕਾਂ ਅਤੇ ਬੱਚਿਆਂ ਨੇ ਆਨੰਦ ਮਾਣਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਹਰਕ੍ਰਿਸ਼ਨ ਸਿੰਘ, ਰਵਿੰਦਰ ਸਿੰਘ , ਸ: ਗੁਰਮੀਤ ਸਿੰਘ ਅਤੇ ਸ: ਗੁਰਜੀਤ ਸਿੰਘ ਹਾਜ਼ਰ ਸਨ।