5 Dariya News

ਸ਼ਹਿਰ ਦੀ ਹੱਦ ਅੰਦਰ ਲਾਵਾਰਸਾਂ ਦੀ ਸੇਵਾ ਸੰਭਾਲ ਕਰ ਰਹੀ ਪਰ੍ਭ ਆਸਰਾ ਸੰਸਥਾ

'ਮਿਸ਼ਨ ਮਿਲਾਪ' ਮੁਹਿੰਮ ਤਹਿਤ ਪਰਬੰਧਕਾਂ ਵੱਲੋਂ ਸੱਤ ਨਾਗਰਿਕਾਂ ਨੂੰ ਵਾਰਸਾਂ ਹਵਾਲੇ ਕੀਤਾ ਗਿਆ

5 Dariya News

ਪਡਿਆਲਾ (ਕੁਰਾਲੀ) 11-Nov-2017

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਜਸਵੀਰ ਕੌਰ 35 ਸਾਲਾਂ ਔਰਤ ਜੋ ਕੀ ਮਾਨਸਿਕ ਪਰੇਸ਼ਾਨੀ ਕਾਰਨ ਗਰਭ ਅਵਸਥਾ ਵਿੱਚ ਆਪਣੀ 7 ਮਹੀਨੇ ਦੀ ਬੱਚੀ ਕਿਰਨ ਨਾਲ ਸੰਸਥਾ ਵਿੱਚ ਦਾਖ਼ਲ  ਹੋਈ ਸੀ | ਇਥੇ ਆ ਕੇ ਜਸਵੀਰ ਕੌਰ ਨੇ ਇਕ ਬੱਚੀ ਨੂੰ ਜਨਮ ਦਿੱਤਾ ਜੋ ਕੀ ਬਿਲਕੁਲ ਤੰਦਰੁਸਤ ਸੀ | ਜਸਵੀਰ ਕੌਰ ਅਤੇ ਉਸਦੀ ਬੱਚੀਆਂ ਨੂੰ ਲੈਣ ਅੱਜ ਉਸਦਾ ਪਤੀ ਦਿੱਪੀ ਵਾਸੀ ਬਾਦਲਗੜ੍ਹ, ਹਰਿਆਣਾ ਪੁੱਜਿਆ | ਇਸੇ ਤਰਾਂ ਰੂਬੀ 30 ਸਾਲ ਨੂੰ ਰੋਪੜ ਪੁਲਿਸ ਵੱਲੋਂ ਸੰਸਥਾ ਵਿੱਚ ਦਾਖ਼ਲ ਕਰਵਾਇਆ ਸੀ | ਉਸਨੂੰ ਲੈਣ ਲਈ ਉਸਦੇ ਮਾਤਾ ਲਾਹਰੀ ਦੇਵੀ ਤੇ ਭਰਾ ਨਰੇਸ਼ ਮਹਿਤੋ ਵਾਸੀ ਬਿਹਾਰ ਤੋਂ ਪੁੱਜੇ | ਪੂਜਾ 45 ਸਾਲ ਨੂੰ ਲੁਧਿਆਣਾ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ | ਉਸਨੂੰ ਲੈਣ ਉਸਦਾ ਪੁੱਤਰ ਜੋਇਦੇਵ ਭੁੰਨੀਆਂ ਵਾਸੀ ਬਾਹੀਚਾਰਡ ਪੁੱਜਿਆ | ਮੁਹੰਮਦ ਮੁਜਾਇਦ ਹੁਸੈਨ 40 ਸਾਲ ਨੂੰ ਖਿਜ਼ਰਾਬਾਦ ਦੇ ਸਰਪੰਚ ਵੱਲੋ ਪਿੰਡ ਵਾਲਿਆਂ ਦੀ ਸਹਿਯੋਗ ਨਾਲ ਸੰਸਥਾ ਵਿੱਚ ਦਾਖ਼ਲ ਕਰਵਾਇਆ ਸੀ | ਉਸਨੂੰ ਲੈਣ ਉਸਦੀ ਮਾਤਾ ਮੁਨੀਰਉਂਣੀਸਾ ਬੇਗਮ ਵਾਸੀ ਕਾਰੀਮਨਗਰ, ਆਂਧਰਾ ਪ੍ਰਦੇਸ਼ ਪੁੱਜੇ | ਜਤਿਨ 12 ਸਾਲਾਂ ਲੜਕਾ ਬਾਲ ਸੁਰੱਖਿਆ ਸੋਸਾਇਟੀ ਵੱਲੋ ਸੰਸਥਾਂ ਵਿੱਚ ਦਾਖਲ ਕਰਵਾਇਆ ਗਿਆ ਸੀ| ਉਸਨੂੰ ਲੈਣ ਉਸਦੀ ਮਾਤਾ ਅਨੀਤਾ ਵਾਸੀ ਲੁਧਿਆਣਾ ਪੁੱਜੇ | ਇਸ ਮੌਕੇ ਆਪਣਿਆਂ ਨੂੰ ਮਿਲ ਕੇ ਵਾਰਸ ਗੱਲ ਲਗ ਕੇ ਰੋਏ ਤੇ ਖੁਸ਼ ਵੀ ਬਹੁਤ ਹੋਏ ਅਤੇ ਉਹਨਾਂ ਨੇ ਸੰਸਥਾਂ ਦੇ ਪ੍ਰਬੰਦਕਾਂ ਦਾ ਧੰਨਵਾਦ ਕੀਤਾ| ਪ੍ਰਬੰਧਕਾਂ ਵੱਲੋਂ ਵਾਰਸਾਂ ਦੀ ਸਨਾਖ਼ਤ ਕਰਨ ਉਪਰੰਤ ਇਹਨਾਂ ਸਤਿਕਾਰਯੋਗ ਨਾਗਰਿਕਾਂ ਨੂੰ ਉਹਨਾਂ ਦੇ ਸਪੁਰਦ ਕੀਤਾ ਗਿਆ |