5 Dariya News

ਸ਼ੈਮਰਾਕ ਸਕੂਲ ਦੇ 36 ਵਿਦਿਆਰਥੀਆਂ ਨੇ ਐਨ.ਡੀ.ਏ ਸਫਲਤਾ ਹਾਸਿਲ ਕੀਤੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 09-Nov-2017

ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅਤੇ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਵਲੋਂ ਦੇਸ਼ ਦੀ ਸੇਵਾ ਲਈ ਵੱਡੇ ਪੱਧਰ ਤੇ ਫ਼ੌਜੀ ਅਫ਼ਸਰ ਤਿਆਰ ਕੀਤੇ ਜਾ ਰਹੇ ਹਨ। ਪਿਛਲੇ ਪੰਜ ਸਾਲਾਂ ਵਿਚ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਇਕੱਠੇ ਉਪਰਾਲੇ ਨਾਲ ਦੇਸ਼ ਨੂੰ 83 ਅਫ਼ਸਰ ਮਿਲੇ ਹਨ। ਇਸ ਸਾਲ ਵੀ ਇਸ ਗੱਠਜੋੜ ਨਾਲ 36  ਵਿਦਿਆਰਥੀ ਐਨ ਡੀ ਏ ਵਿਚ ਸਫਲ ਰਹੇ ਹਨ, ਜੋ ਕਿ ਸਾਡੇ ਲਈ ਮਾਣ ਦੀ ਗੱਲ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਏਅਰ ਕਾਂਮਡਰ (ਰਿਟਾ.) ਐੱਸ ਕੇ ਸ਼ਰਮਾ ਵੱਲੋਂ ਕੈਂਪਸ ਵਿਚ ਰੱਖੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ । ਇਸ ਮੌਕੇ ਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਮੇਜਰ ਜਰਨਲ(ਰਿਟਾ.) ਬਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੂਰੇ ਭਾਰਤ ਤੋਂ ਕਰੀਬ ਚਾਰ ਲੱਖ ਦੇ ਕਰੀਬ ਉਮੀਦਵਾਰਾਂ ਨੇ ਐਨ ਡੀ ਏ ਲਈ ਇਹ ਇਮਤਿਹਾਨ ਦਿਤਾ ਸੀ । ਕੌਮੀ ਪੱਧਰ ਦੇ ਇਸ ਇਮਤਿਹਾਨ ਵਿਚ ਸਿਰਫ਼ ਸ਼ੈਮਰਾਕ ਸਕੂਲ ਦੇ ਹੀ 36 ਵਿਦਿਆਰਥੀ ਹਨ। ਉਨ੍ਹਾਂ ਅੱਗੇ ਕਿਹਾ ਬੇਸ਼ੱਕ ਦੇਸ਼ ਦੇ ਹਰ ਸੂਬੇ ਵਿਚ ਸੈਨਿਕ ਸਕੂਲ ਅਤੇ ਪ੍ਰਾਈਵੇਟ ਸੰਸਥਾਵਾਂ ਵੱਡੇ ਪੱਧਰ ਤੇ  ਐਨ ਡੀ ਏ ਦੀ ਤਿਆਰੀ ਕਰਵਾਈ ਜਾਂਦੀ ਹੈ ਪਰ ਹੁਣ ਤੱਕ ਕਿਸੇ ਵੀ ਸੰਸਥਾ ਦੇ ਵਿਦਿਆਰਥੀ ਇਕਠੇ ਸਫਲ ਨਹੀ ਹੋਏ ਹਨ ਜੋ ਕਿ ਇਕ ਰਿਕਾਰਡ ਹੈ। 

ਮੇਜਰ ਜਰਨਲ ਗਰੇਵਾਲ ਨੇ ਇਸ ਲਾਸਾਨੀ ਕਾਮਯਾਬੀ ਦਾ ਸਿਹਰਾ  ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ  ਦਿੰਦੇ ਹੋਏ ਦੱਸਿਆਂ ਕਿ ਪੰਜਾਬੀਆਂ ਦੀ ਦਿਨੋਂ ਦਿਨ ਫ਼ੌਜ ਵਿਚ ਘੱਟ ਰਹੀ ਨਫ਼ਰੀ ਨੂੰ ਵੇਖਦੇ ਹੋਏ  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ  ਅਪ੍ਰੈਲ,2011  ਵਿਚ  ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਇਸ ਉਪਰਾਲੇ ਨਾਲ  ਪੰਜਾਬ ਦੇ 83   ਸਪੂਤ ਫ਼ੌਜ ਵਿਚ ਅਫ਼ਸਰ ਵਜੋਂ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ । ਸ਼ੈਮਰਾਕ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ  ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਦੀ ਪਿਛੋਕੜ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ  ਇਨ੍ਹਾਂ 36  ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਛੋਟੇ ਕਸਬਿਆਂ ਜਾਂ ਪੇਂਡੂ ਇਲਾਕੇ ਨਾਲ ਸਬੰਧਿਤ ਹਨ । ਜੋ ਕਿ ਆਪਣੇ ਇਲਾਕਿਆਂ ਵਿਚ ਰਹਿੰਦੇ ਹੋਏ ਇਸ ਲਾਸਾਨੀ ਕਾਮਯਾਬੀ ਨੂੰ ਸੋਚ ਵੀ ਨਹੀਂ ਸਕਦੇ ਸਨ । ਇਸ ਮੌਕੇ ਤੇ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਹ ਇਸ ਪ੍ਰੀਖਿਆ 'ਚ ਸਫਲ ਰਹੇ ਹਨ ਅਤੇ ਉਹ ਛੇਤੀ ਤੋਂ ਛੇਤੀ  ਫ਼ੌਜ ਵਿਚ ਜਾ ਕੇ ਭਾਰਤ ਮਾਤਾ ਦੀ ਸੇਵਾ ਕਰਨਾ ਚਾਹੁੰਦੇ ਹਨ ।