ਬੰਗਾਲੀ ਕਲੀਨਿੰਕ ਮੁਬਾਰਕਪੁਰ ਤੋਂ 55 ਕਿਸਮ ਦੀਆਂ ਦਵਾਈਆਂ ਜਬਤ
ਸਿਹਤ ਵਿਭਾਗ ਦੀ ਟੀਮ ਨੇ ਮਾਰਿਆਂ ਛਾਪਾ
5 Dariya News
ਜੀਰਕਪੁਰ 04-Nov-2017
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਦੇ ਹੁਕਮਾਂ ਮੁਤਾਬਿਕ ਸਿਹਤ ਵਿਭਾਗ ਦੀ ਟੀਮ ਜਿਨ੍ਹਾਂ ਵਿੱਚ ਡਾਕਟਰ ਸੰਨੀ ਸਿੰਗਲਾ, ਡਾ. ਐਚ.ਐਸ. ਚੀਮਾ, ਡਰੱਗ ਇੰਸਪੈਕਟਰ ਅਮਿਤ ਅਤੇ ਫਾਰਮਸਿਸਟ ਰਾਜਬਾਲਾ ਸਾਮਲ ਸਨ। ਮੁਬਾਰਕਪੁਰ ਅਤੇ ਤ੍ਰਿਵੇਦੀ ਕੈਂਪ ਵਿਖੇ ਪ੍ਰਾਈਵੇਟ ਡਾਕਟਰਾਂ ਦੀਆਂ ਕਲੀਨਿੰਕਾਂ ਤੇ ਛਾਪਾਮਾਰੀ ਕੀਤੀ।ਸਿਵਲ ਸਰਜਨ ਨੇ ਦੱਸਿਆ ਕਿ ਮੁਬਾਰਕਪੁਰ ਵਿਖੇ ਬੰਗਾਲੀ ਕਲੀਨਿੰਕ ਤੋਂ ਬਿਨ੍ਹਾਂ ਲਾਈਸੈਂਸ 55 ਕਿਸਮ ਦੀਆਂ ਦਵਾਈਆਂ ਜਿਨ੍ਹਾਂ ਦੀ ਕੀਮਤ ਕਰੀਬ 30 ਹਜਾਰ ਰੁਪਏ ਬਣਦੀ ਹੈ ਜਬਤ ਕੀਤਆਂ ਇਸੇ ਤਰ੍ਹਾਂ ਤ੍ਰਿਵੇਦੀ ਕੈਂਪ ਵਿਖੇ ਵਿਸ਼ਵਾਸ਼ ਕਲੀਨਿੰਕ ਦੀ ਵੀ ਅਚਨਚੇਤੀ ਚੈਕਿੰਗ ਕੀਤੀ । ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਬੁਖਾਰ ਆਦਿ ਦੀ ਸ਼ਿਕਾਇਤ ਹੁੰਦੀ ਹੈ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਡਾਕਟਰ ਕੋਲ ਅਪਣਾ ਚੈਕਅੱਪ ਕਰਾਉਣ, ਨਾ ਕਿ ਝੌਲਾ ਛਾਪ ਡਾਕਟਰਾਂ ਤੋਂ ਦਵਾਈ ਲੈਣ। ਇਥੇ ਇਹ ਵਰਣਨਯੋਗ ਹੈ ਕਿ ਮੁਬਾਰਕਪੁਰ ਵਿਖੇ ਪਿਛਲੇ ਦਿਨੀ ਡਾਕਟਰ ਦੀ ਅਣਗਹੇਲੀ ਕਾਰਨ ਨੌ ਸਾਲਾਂ ਲੜਕੀ ਪਲਕ ਦੀ ਮੌਤ ਹੋ ਗਈ ਸੀ।