ਆਸ਼ਮਾ ਇੰਟਰਨੈਸ਼ਨਲ ਸਕੂਲ 'ਚ ਵਿਦਿਆਰਥੀਆਂ ਨੇ ਕਵਿਤਾਵਾਂ ਦੀਆਂ ਸੰਗੀਤਕ ਧੁਨਾਂ ਤੇ ਵਿਖਾਏ ਕਲਾ ਦੇ ਜੌਹਰ
ਪੜਾਈ ਦੇ ਨਾਲ ਇਸ ਤਰਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਤਰੋ ਤਾਜ਼ਾ ਕਰਦੇ ਹੋਏ ਉਨ੍ਹਾਂ ਵਿਚਲੀਆਂ ਪ੍ਰਤਿਭਾਵਾਂ ਨਿਖਰ ਕੇ ਸਾਹਮਣੇ ਆਉਂਦੀਆਂ ਹਨ- ਪ੍ਰਿਸੀਪਲ ਬਬੀਤਾ ਡੋਗਰਾ
5 Dariya News
ਐਸ.ਏ.ਐਸ. ਨਗਰ (ਮੁਹਾਲੀ) 31-Oct-2017
ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ 3 ਬੀ 1 ਤੋਂ ਗੁਰਦੂਆਰਾ ਅੰਬ ਸਾਹਿਬ ਤੱਕ 'ਏਕਤਾ ਲਈ ਦੌੜ' ਦਾ ਆਯੋਜਨ ਕੀਤਾ ਗਿਆ। ਦੌੜ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 'ਏਕਤਾ ਲਈ ਦੌੜ' ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਸਮੇਤ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ ਤੇ ਦੌੜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਗੁਰਦੂਆਰਾ ਅੰਬ ਸਾਹਿਬ ਵਿਖੇ ਪਹੁੰਚੀ ਅਤੇ ਮੁੜ ਸਰਕਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਵਿਖੇ ਸਮਾਪਤ ਹੋਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਸਰਦਾਰ ਵੱਲਭਭਾਈ ਪਟੇਲ ਦਾ ਜਨਮ 31 ਅਕਤੂਬਰ 1875 ਵਿਚ ਪਿੰਡ ਨਾਦੀਆਦ (ਗੁਜਰਾਤ) ਵਿਖੇ ਸਧਾਰਨ ਕਿਸਾਨ ਪਰਿਵਾਰ ਵਿਚ ਹੋਇਆ ਤੇ ਆਪਣੀ ਸਖਤ ਮਿਹਨਤ ਸਦਕਾ ਉਨ੍ਹਾਂ ਨੇ ਉੱਚ ਵਿੱਦਿਆ ਹਾਸਿਲ ਕੀਤੀ ਅਤੇ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਬਣੇ। ਸਰਦਾਰ ਵੱਲਭਭਾਈ ਪਟੇਲ ਵੱਲੋਂ ਦੇਸ ਦੀ ਆਜ਼ਾਦੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਨਿਰਮਲ ਸਿੰਘ ਸਿੱਧੂ, ਸਹਾਇਕ ਸਿੱਖਿਆ ਅਫਸ਼ਰ ਜਸਵਿੰਦਰ ਕੌਰ, ਪੀ.ਟੀ.ਆਈ. ਹਰਬੰਸ ਸਿੰਘ , ਅਧਿਆਤਮ ਪ੍ਰਕਾਸ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।