5 Dariya News

ਸੇਵਾ ਕੇਂਦਰਾਂ 'ਚ ਪੰਜਾਬ ਮੰਡੀ ਬੋਰਡ ਵੱਲੌਂ ਵੀ ਸੇਵਾਵਾਂ ਕੀਤੀਆਂ ਸ਼ੁਰੂ : ਲਾਲ ਸਿੰਘ

ਨੋ ਡਿਊ ਸਰਟੀਫਿਕੇਟ, ਕੰਨਵੇਅੰਸ ਡੀਡ, ਅਲਾਟਮੈੱਟ, ਜਾਇਦਾਦ ਦੀ ਮਾਲਕੀ ਤਬਦੀਲੀ ਸਬੰਧੀ ਸੇਵਾਵਾਂ ਕੀਤੀਆਂ ਸ਼ੁਰੂ

5 Dariya News

ਐਸ. ਏ. ਐਸ. ਨਗਰ 25-Oct-2017

ਪੰਜਾਬ ਵਿਚ ਸ਼ੁਰੂ ਕੀਤੇ ਹੋਏ ਸੇਵਾਂ ਕੇਂਦਰਾਂ ਰਾਂਹੀ ਪੰਜਾਬ ਮੰਡੀ ਬੋਰਡ ਵਲੋਂ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿੰਨ੍ਹਾਂ ਵਿਚ ਮੰਡੀਆਂ ਵਿੱਚ ਖ੍ਰੀਦ ਕੀਤੇ ਗਏ ਪਲਾਟਾਂ ਦਾ ਨੋ ਡਿਊ ਸਰਟੀਫਿਕੇਟ, ਕੰਨਵੇਅੰਸ  ਡੀਡ, ਡੁਪਲੀਕੇਟ ਅਲਾਟਮੈਂਟ/ ਮੁੜ  ਅਲਾਟਮੈੱਟ, ਵੇਚਣ ਦੇ ਕੇਸ ਵਿੱਚ ਜਾਇਦਾਦ ਦੀ ਮਾਲਕੀ ਤਬਦੀਲੀ, ਮੌਤ ਦੇ ਕੇਸ ਵਿੱਚ ਜਾਇਦਾਦ ਦੀ ਮਾਲਕੀ ਤਬਦੀਲੀ ਆਦਿ ਸ਼ਾਮਲ  ਹਨ। ਇਸ ਗੱਲ ਦੀ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰ: ਲਾਲ ਸਿੰਘ ਵਲੋਂ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਦਿੱਤੀ ਗਈ।  ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਵਿੱਚ ਸਥਾਪਿਤ ਕੀਤੇ ਸੇਵਾ ਕੇਂਦਰਾਂ ਵਿਖੇ  ਆਮ ਜਨਤਾ ਅਤੇ  ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਵਾਧਾ ਕਰਦੇ ਹੋਏ ਪੰਜਾਬ ਮੰਡੀ ਬੋਰਡ ਵਲੋਂ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸਕੱਤਰ ਪੰਜਾਬ ਮੰਡੀ ਬੋਰਡ ਸ੍ਰੀ ਅਮਿਤ ਢਾਕਾ ਵਲੋਂ ਦੱਸਿਆ ਗਿਆ ਕਿ ਸੇਵਾਂ ਕੇਂਦਰਾਂ ਰਾਂਹੀ ਮਿਲਣ ਵਾਲੀਆਂ ਪੰਜਾਬ ਮੰਡੀ ਬੋਰਡ ਦੀਆਂ ਸੇਵਾਵਾਂ ਦੀ  200/- ਰੁਪੈ: ਪ੍ਰਤੀ ਸੇਵਾ ਫੀਸ  ਨਿਸਚਿਤ ਕੀਤੀ ਗਈ ਹੈ ਅਤੇ ਇਹ  ਸੇਵਾਵਾਂ ਹਰੇਕ ਸੇਵਾ ਕੇਦਰਾਂ ਤੋ ਬੜੀ ਆਸਾਨੀ ਨਾਲ  ਪ੍ਰਾਪਤ ਕੀਤੀਆਂ  ਜਾ ਸਕਦੀਆਂ ਹਨ।  ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀ ਬੋਰਡ ਵਲੋਂ ਖੇਤੀਬਾੜੀ ਦਾ  ਕੰਮ  ਕਰਦੇ ਸਮੇ ਕਿਸਾਨਾਂ ਅਤੇ ਖੇਤ ਮਜਦੂਰਾਂ  ਦੀ  ਮੌਤ ਹੋ ਜਾਣ  ਜਾਂ ਅੰਗ ਨਾਕਾਰਾ ਹੋਣ ਦੀ ਸੂਰਤ ਵਿੱਚ ਜੋ  ਵਿਤੀ ਸਹਾਇਤਾ ਦਿੱਤੀ ਜਾਂਦੀ ਹੈ, ਇਹਨਾਂ ਸੇਵਾਵਾਂ ਨੂੰ ਪ੍ਰਾਪਤ ਕਰਨ ਲਈ ਸੇਵਾ ਕੇਂਦਰਾਂ ਵਲੋਂ  ਕੋਈ ਫੀਸ ਨਹੀ ਲਈ ਜਾਵੇਗੀ।