5 Dariya News

ਮਨਜੀਤ ਸਿੰਘ ਰਾਏ ਨੇ ਨੈਸ਼ਨਲ ਮਾਈਨੋਰਿਟੀ ਮੰਤਰਾਲੇ ਵਿਚ ਬਤੌਰ ਮੈਂਬਰ ਸੰਭਾਲਿਆ ਚਾਰਜ਼

5 Dariya News

ਚੰਡੀਗੜ੍ਹ 25-Oct-2017

ਮਿਨਿਸਟਰੀ ਆਫ ਮਾਈਨੋਰਿਟੀ ਅਫੇਅਰ ਭਾਰਤ ਸਰਕਾਰ ਨੇ ਨੋਟਿਫਿਕੇਸ਼ਨ ਕਰਕੇ ਸ. ਮਨਜੀਤ ਸਿੰਘ ਰਾਏ ਨੂੰ ਨੈਸ਼ਨਲ ਕਮੀਸ਼ਨ ਫਾਰ ਮਾਈਨੋਰਿਟੀ ਵੱਲੋਂ ਮੈਂਬਰ ਨਿਯੁਕਤ ਕੀਤਾ ਹੈ। ਰਾਏ ਨੇ ਅੱਜ ਸਵੇਰੇ ਕਮੀਸ਼ਨ ਦੇ ਚੇਅਰਮੈਨ ਦੀ ਹਾਜ਼ਰੀ ਵਿਚ ਦਿੱਲੀ ਵਿਖੇ ਕਮੀਸ਼ਨ ਦੇ ਆਫਿਸ ਵਿਖੇ ਜੁਆਇਨ ਕਰ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ੀਰਾ ਸ਼ਹਿਰ ਦੇ ਜੰਪਲ ਅਤੇ ਸੀਨੀਅਰ ਐਡਵੋਕੇਟ ਸ. ਮਨਜੀਤ ਸਿੰਘ ਰਾਏ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਨ ਅਤੇ ਹੁਣ ਤੱਕ ਭਾਜਪਾ ਪੰਜਾਬ ਦੇ ਯੁਵਾ ਮੋਰਚਾ ਦੇ ਸੂਬਾਪ੍ਰਧਾਨ, ਪੰਜਾਬ ਭਾਜਪਾ ਦੇ ਕਿਸਾਨ ਮੋਰਚਾ ਦੇ ਪ੍ਰਧਾਨ, ਸੂਬਾ ਸਕੱਤਰ, ਸੂਬਾ ਜਨਰਲ ਸਕੱਤਰ ਅਤੇ ਸੂਬਾ ਮੀਤ ਪ੍ਰਧਾਨ ਵੱਜੋਂ ਬੀਤੇ 20 ਸਾਲਾਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ। ਰਾਏ ਪੰਜਾਬ ਇਨਫੋਕੈਟ ਦੇ ਚੇਅਰਮੈਨ, ਡਿਸਟ੍ਰਿਕ ਪਲਾਨਿੰਗ ਬੋਰਡ ਦੇ ਚੇਅਰਮੈਨ, ਮਾਰਕੀਟ ਕਮੇਟੀ ਦੇ ਚੇਅਰਮੈਨ ਆਦਿ ਵੱਜੋਂ ਪੰਜਾਬ ਦੇ ਵੱਡੇ ਆਹੁਦਿਆਂ 'ਤੇ ਰਹਿ ਚੁੱਕੇ ਹਨ। ਇਸ ਮੌਕੇ 'ਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ, ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਮਨਜੀਤ ਸਿੰਘ ਰਾਏ ਨੂੰ ਵੱਧਾਈ ਦਿੰਦੇ ਹੋਏ ਕਿਹਾ ਕਿ ਰਾਏ ਇਕ ਸੂਝਵਾਨ ਅਤੇ ਯੋਗ ਵਿਅਕਤੀ ਹਨ ਜੋ ਕਿ ਪੂਰੀ ਤਨਦੇਹੀ ਨਾਲ ਆਪਣੀ ਨਵੀਂ ਜਿੰਮੇਦਾਰੀ ਨੂੰ ਨਿਭਾਉਦਿਆਂ ਹੋਰ ਵੱਡਾ ਮੁਕਾਮ ਹਾਸਿਲ ਕਰਣਗੇ।