5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਦੇ ਮੰਤਵ ਨਾਲ ਜਾਗਰੂਕਤਾ ਹਫ਼ਤਾ ਮਨਾਇਆ

ਕੌਮੀ ਐਵਾਰਡ ਸਨਮਾਨਿਤ ਵਾਈ ਜਯੰਤੀ ਟੋਪੇ ਨੇ ਵਿਦਿਆਰਥੀਆਂ ਨਾਲ ਵਿਚਾਰ ਕੀਤੇ ਸਾਂਝੇ

5 Dariya News

ਐਸ ਏ ਐਸ ਨਗਰ 25-Oct-2017

ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਗਿਆਨ ਦੇ ਵਾਧਾ ਕਰਨ ਦੇ ਮੰਤਵ ਨਾਲ ਸਕੂਲ ਵਿਚ ਵਿਸ਼ਵ ਭਰ ਦੀਆਂ ਕਿਤਾਬਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਹਫ਼ਤੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵਿਸ਼ਵ ਦੀਆਂ ਵੱਖ ਵੱਖ ਵਿਸ਼ਿਆਂ ਦੀਆਂ ਬਿਹਤਰੀਨ ਕਿਤਾਬਾਂ ਪੜਨ  ਦੀ ਜਾਣਕਾਰੀ ਦਿੰਦੇ ਹੋਏ ਗਿਆਨ ਦੇ ਇਸ ਸਾਗਰ ਨਾਲ ਜੁੜਨ ਦੀ ਪ੍ਰੇਰਨਾ ਦਿਤੀ ਗਈ। ਇਸ ਦੇ ਨਾਲ ਹੀ  ਬੱਚਿਆਂ ਨੂੰ ਉਨਾਂ ਦੇ ਸਿਲੇਬਸ ਦੀਆਂ ਕਿਤਾਬਾਂ ਨਾਲ ਬਿਲਕੁਲ ਨਾ ਜੋੜਦੇ ਹੋਏ ਉਨ•ਾਂ ਦੀ ਉਮਰ  ਅਤੇ ਰੁਚੀ ਅਨੁਸਾਰ  ਕਿਤਾਬਾਂ ਦੀ ਜਾਣਕਾਰੀ ਦਿਤੀ ਗਈ। ਅਖੀਰਲੇ ਦਿਨ ਕੌਮੀ ਐਵਾਰਡ ਵਿਜੇਤਾ ਵਾਇਜੰਯਤੀ ਸਾਂਵਤ ਟੋਪੇ ਨੇ ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਨਾਲ ਕਿਤਾਬ ਜਗਤ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ। ਪਿਛਲੇ ਤੀਹ ਸਾਲ ਤੋਂ ਲਿਖ ਰਹੀ ਲੇਖਕਾ ਵਾਇਜੰਯਤੀ ਟੋਪੇ ਨੇ ਇੰਡੀਅਨ ਕੌਂਸਲ ਆਫ਼ ਚਾਈਲਡ ਐਜੂਕੇਸ਼ਨ, ਬਾਲ ਕਲਿਆਣ ਸਮਿਤੀ, ਇੰਡੋ ਰਸੀਅਨ ਲਿਟਰੇਰੀ ਕਲੱਬ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਜਿਤੇ ਹਨ।  ਇਸ ਮਿਲਣੀ ਦੌਰਾਨ ਲੇਖਕਾ ਵਾਇਜੰਯਤੀ ਟੋਪੇ ਨੇ  ਵਿਦਿਆਰਥੀਆਂ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ। 

ਇਸ ਮੌਕੇ ਤੇ  ਲੇਖਕਾ ਵਾਇਜੰਯਤੀ ਟੋਪੇ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਤਾਬਾਂ ਗਿਆਨ ਦਾ ਅਜਿਹਾ ਪੁਲ ਹਨ ਜੋ ਕਿ ਇਤਿਹਾਸ ਨੂੰ ਭਵਿਖ ਨਾਲ ਅਤੇ ਜਾਣਕਾਰੀ ਨੂੰ ਤਜਰਬੇ ਨਾਲ ਜੋੜਦੀਆਂ ਹਨ। ਵਾਇਜੰਯਤੀ ਟੋਪੇ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਇਕ ਸਫਲ ਇਨਸਾਨ ਬਣਨਾ ਚਾਹੁੰਦੇ ਹਨ ਤਾਂ ਤਾਂ ਰੋਜ਼ਾਨਾ ਅਖ਼ਬਾਰ ਅਤੇ ਕਿਤਾਬਾਂ ਪੜਨਾ ਆਪਣੀ ਰੋਜ਼ਾਨਾ ਜੀਵਨ ਜਾਚ ਬਣਾਉਣ । ਕਿਤਾਬਾਂ ਉਨਾਂ ਦੀਆਂ ਸੱਚੀਆਂ ਦੋਸਤ ਬਣ ਕੇ ਮਾਰਗ ਦਰਸ਼ਕ ਬਣ ਸਕਦੀਆਂ ਹਨ।ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਲੇਖਕਾ ਵਾਇਜੰਯਤੀ ਟੋਪੇ  ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਬੇਸ਼ੱਕ ਅੱਜ ਦੇ ਤੇਜ਼ੀ ਦੇ ਸਮੇਂ ਵਿਚ ਲੋਕਾਂ ਦਾ ਕਿਤਾਬਾਂ ਤੋਂ ਮੋਹ ਘੱਟ ਰਿਹਾ ਹੈ ਪਰ ਫਿਰ ਵੀ ਕਿਤਾਬਾਂ ਪੀੜੀ ਦਰ ਪੀੜੀ ਜਾਣਕਾਰੀ ਦਾ ਸਰਵੋਤਮ ਤਰੀਕਾ ਹੈ। ਉਨਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜਨ ਲਈ  ਪ੍ਰੇਰਿਤ ਕਰਦੇ ਹੋਏ ਕਿਹਾ ਕਿ ਬੇਸ਼ੱਕ ਰੁਝੇਵੇਂ ਭਰੀ ਜ਼ਿੰਦਗੀ ਉਨਾਂ ਨੂੰ ਕਿਤਾਬਾਂ ਤੋਂ ਦੂਰ ਕਰੇਗੀ ਪਰ ਇਹੀ ਕਿਤਾਬਾਂ ਉਨਾਂ ਨੂੰ ਜਾਣਕਾਰੀ ਦਾ ਖ਼ਜ਼ਾਨਾ ਪ੍ਰਦਾਨ ਕਰਦੇ ਹੋਏ ਇਕ ਬਿਹਤਰੀਨ ਜ਼ਿੰਦਗੀ ਨਾਲ ਜੋੜਨ ਦੇ ਰਾਹ ਵੀ ਖੋਲਣਗੀਆਂ। ਇਸ ਮੌਕੇ ਤੇ ਲੇਖਕਾ ਵਾਇਜੰਯਤੀ ਟੋਪੇ  ਨੇ ਵਿਦਿਆਰਥੀਆਂ ਨਾਲ  ਕਿਤਾਬ ਲਿਖਣ ਦੇ ਨੁਕਤੇ ਵੀ ਸਾਂਝੇ ਕੀਤੇ ।