5 Dariya News

ਕੰਟੀਨੈਂਟਲ ਗਰੁੱਪ ਆਫ ਇੰਸਟੀਚਿਊਟ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

5 Dariya News

ਫਤਿਹਗੜ੍ਹ ਸਾਹਿਬ 21-Oct-2017

ਸਮਾਜ ਅਤੇ ਭਾਈਚਾਰੇ ਦੀ ਸੇਵਾ ਕਰਨ ਵੱਲ ਇਕ ਹੋਰ ਕੋਸ਼ਿਸ਼ ਕਰਦੇ ਹੋਏ ਕੰਟੀਨੈਂਟਲ ਗਰੁੱਪ ਆਫ ਇੰਸੀਟਚਿਊਟ ਦੇ ਐਨਐਸਐਸ ਯੂਨੀਟ ਵੱਲੋਂ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਡਾ. ਅਰਸ਼ੀ ਦੀ ਅਗਵਾਈ ਵਿਚ ਡਾਕਟਰਾਂ ਦੀ ਇਕ ਟੀਮ ਕੈਂਪ ਵਿਚ ਆਈ। ਗਰੁੱਪ ਦੇ ਕੈਂਪਸ ਡਾਇਰੈਕਟਰ ਡਾ. ਆਰਕੇ ਸ਼ਰਮਾ ਨੇ ਸਮਾਰੋਹ ਦਾ ਉਦਘਾਟਨ ਕੀਤਾ।ਆਪਣੇ ਸੰਬੋਧਨ ਵਿਚ ਡਾ. ਸ਼ਰਮਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਖੂਨਦਾਨ ਇਕ ਬੇਹਤਰੀਨ ਜਰੀਆ ਹੈ। ਉਨ੍ਹਾਂ ਨੇ ਖੂਨਦਾਨ ਦੇ ਮਹੱਤਵ 'ਤੇ ਕਿਹਾ ਕਿ ਇਹ ਹਜਾਰਾਂ ਲੋਕਾਂ ਦੀ ਜਿੰਦਗੀ ਬਚਾ  ਸਕਦਾ ਹੈ। ਉਨ੍ਹਾਂ ਨੇ ਵਿਦਿਆਰੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਅੱਗੇ ਆਉਣ ਅਤੇ ਦੂਸਰਿਆਂ ਦੀ ਜਿੰਦਗੀ ਬਚਾਉਣ ਲਈ ਖੂਨਦਾਨ ਕਰਨ।ਇਸ ਮੌਕੇ 'ਤੇ ਬੋਲਦੇ ਹੋਏ ਡਾ. ਸ਼ਰਮਾ ਨੇ ਕਿਹਾ ਕਿ ਜਰੂਰਤਮੰਦ ਮਰੀਜਾਂ ਨੂੰ ਖੂਨ ਮੁਹੱਈਆ ਕਰਵਾ ਕੇ ਸਮਾਜ ਦੀ ਸੇਵਾ ਕਰਨਾ ਬੇਹੱਦ ਸੰਤੁਸ਼ਟੀ ਦਿੰਦਾ ਹੈ। ਉਨ੍ਹਾਂ ਕੰਟੀਨੈਂਟਲ ਗਰੁੱਪ ਆਫ ਇੰਸਟੀਚਿਊਟ ਦੇ ਸਾਰੇ ਵਲੰਟੀਅਰਸ ਅਤੇ ਅਹੁਦੇਦਾਰਾਂ ਦਾ ਇਸ ਕੋਸ਼ਿਸ਼ ਵਿਚ ਸਾਥ ਦੇਣ ਦੇ ਲਈ ਧੰਨਵਾਦ ਅਦਾ ਕੀਤਾ।ਇਸ ਮੌਕੇ 'ਤੇ ਫੈਕਲਿਟੀ ਮੈਂਬਰ ਨੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਕਿਸੇ ਜਰੂਰਤਮੰਦ ਵਿਅਕਤੀ ਦੀ ਜਾਨ ਬਚ ਸਕੇ। ਇਸ ਮੌਕੇ 'ਤੇ ਕਰੀਬ 60 ਯੂਨਿਟ ਖੂਨ ਐਨਐਸਐਸ ਵਲੰਟਿਅਰ, ਫੈਕਲਿਟੀ ਅਤੇ ਕਾਲਜ ਸਟਾਫ ਵੱਲੋਂ ਦਾਨ ਕੀਤਾ ਗਿਆ। ਇਸ ਮੌਕੇ 'ਤੇ ਸੀ.ਸੀ.ਐਚ.ਐਸ. ਦੇ ਪ੍ਰਿੰਸੀਪਲ ਪ੍ਰੋ. ਤਨਵੀਰ ਸਿੰਘ ਗਿਲ, ਪ੍ਰਬੰਧਕ ਮੈਨੇਜਰ ਰਵਿੰਦਰ ਸਿੰਘ ਰਾਣਾ, ਐਨਐਸਐਸ ਆਫਿਸਰ ਵਿਕਰਾਂਤ, ਐਚਓਡੀ ਮੈਕੇਨਿਕਲ ਪ੍ਰੋਫੈਸਰ ਗੌਰਵ ਸਚਦੇਵਾ ਅਤੇ ਐਨਸੀਸੀ ਆਫਿਸਰ ਹਰਪਾਲ ਤੋਂ ਇਲਾਵਾ ਵਿਭਾਗ ਦੇ ਹੈਡ ਅਤੇ ਸਟਾਫ ਮੈਂਬਰ ਵੀ ਮੌਜੂਦ ਰਹੇ।