5 Dariya News

ਸ਼ੈਮਰਾਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਨਵਰਾਂ ਦੀ ਸੁਰੱਖਿਆ ਜਾਗਰੂਕਤਾ ਹਫ਼ਤਾ ਮਨਾਉਦੇਂ ਹੋਏ ਰੈਲੀ ਦਾ ਆਯੋਜਨ

ਜਾਨਵਰ ਦੀ ਜ਼ਿੰਦਗੀ ਵੀ ਇਕ ਮਨੁੱਖ ਵਾਂਗ ਅਨਮੋਲ- ਐੱਸ ਕੇ ਸ਼ਰਮਾ

5 Dariya News

ਐਸ.ਏ.ਐਸ.ਨਗਰ 04-Oct-2017

ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ ੬੯ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਵਣ ਵਿਭਾਗ ਦੇ ਸਹਿਯੋਗ ਨਾਲ ਜੰਗਲੀ ਜਾਨਵਰਾਂ ਦੀ ਸੁਰੱਖਿਆਂ ਨੂੰ ਸਮਰਪਿਤ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਸ਼ੈਮਰਾਕ ਸਕੂਲ. ਸੈਕਟਰ ੬੯ ਤੋਂ ਸ਼ੁਰੂ ਹੋਕੇ ਸੈਕਟਰ ੬੮ ਹੁੰਦੇ ਹੋਏ ਵਾਪਸ ਵਣ ਵਿਭਾਗ ਜਾ ਕੇ ਖ਼ਤਮ ਹੋਈ। ਇਸ ਤੋਂ ਪਹਿਲਾਂ ਸਕੂਲ ਵਿਚ ਵੀ  ਜਾਨਵਰਾਂ ਦੀ ਸੁਰੱਖਿਆ ਲਈ ਜਾਗਰੂਕ ਕਰਨ ਲਈ ਇਕ ਹਫ਼ਤਾਵਾਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਜਾਨਵਰਾਂ ਵੱਲੋਂ  ਕੁਦਰਤ ਦੇ ਸੰਤੁਲਨ ਦੇ ਯੋਗਦਾਨ, ਉਨ੍ਹਾਂ ਦੇ ਫ਼ਾਇਦੇ ਅਤੇ ਗੁਣਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਗਈ, ਇਸ ਪ੍ਰੋਗਰਾਮ ਨੂੰ ਜੰਗਲੀ ਜਾਨਵਰਾਂ ਅਤੇ ਮਨੁੱਖੀ ਵਸੋਂ ਦਾ ਹਿੱਸਾ ਬਣ ਚੁੱਕੇ ਜਾਨਵਰਾਂ ਅਤੇ ਪੰਛੀਆਂ ਦੀਆਂ ਦੋ ਸ਼੍ਰੇਣੀਆਂ 'ਚ ਵੰਡਿਆ ਗਿਆ । ਅਧਿਆਪਕਾਂ  ਵੱਲੋਂ ਪ੍ਰੈਜ਼ਨਟੇਸ਼ਨ ਪੇਸ਼ ਕਰਕੇ ਵਿਦਿਆਰਥੀਆਂ ਦੱਸਿਆ ਗਿਆ ਕਿ ਕਿਸ ਤਰਾਂ ਜਾਨਵਰ ਅਤੇ ਪੰਛੀ ਕੁਦਰਤ ਦੇ ਸੰਤੁਲਨ,ਫ਼ਸਲਾਂ ਅਤੇ ਹੋਰ ਕਈ ਪੱਧਰ ਤੇ ਮਨੁੱਖ ਦੇ ਮਿੱਤਰ ਪੰਛੀ,ਕੀੜੇ ਅਤੇ ਜਾਨਵਰਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਖ਼ਤਮ ਹੋ ਚੁੱਕੇ ਅਤੇ ਖ਼ਤਮ ਹੋ ਰਹੇ ਜਾਨਵਰਾਂ ਬਾਰੇ ਵੀ ਅਹਿਮ ਜਾਣਕਾਰੀ ਦਿੰਦੇ ਹੋਏ ਇਸ ਦੇ ਕਾਰਨਾਂ ਤੇ ਚਾਨਣਾ ਪਾਇਆ ਗਿਆ । ਵਿਦਿਆਰਥੀਆਂ ਇਹ ਜਾਣ ਕੇ ਬਹੁਤ ਹੈਰਾਨ ਹੋਏ ਕਿ ਕਦੀ ਧਰਤੀ ਤੇ ਰਾਜ ਕਰਨ ਵਾਲੇ ਡਾਇਨਾਸੋਰ ਜਿਹੇ ਵਿਸ਼ਾਲ ਜੀਵ ਕਿਸੇ ਪੁਲਾੜੀ ਉਲਕਾਵਾਂ ਸਦਕਾ ਸਦਾ ਲਈ ਖ਼ਤਮ ਹੋ ਗਏ ਸਨ । ਇਸ ਜਾਗਰੂਕਤਾ ਹਫ਼ਤੇ ਦੇ ਅਖੀਰੀ ਦਿਨ ਵਿਦਿਆਰਥੀਆਂ ਦਰਮਿਆਨ ਉਕਤ ਵਿਸ਼ਿਆਂ ਤੇ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ।ਇਸ ਮੌਕੇ ਤੇ ਸਕੂਲ ਦੇ  ਡਾਇਰੈਕਟਰ ਐਜੂਕੇਸ਼ਨ ਐੱਸ ਕੇ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਦੇ ਕੋਮਲ ਮਨਾਂ 'ਚ ਕੁਦਰਤ ਦੇ ਅਜ਼ੀਮ ਤੋਹਫ਼ੇ ਜਾਨਵਰਾਂ ਅਤੇ ਪੰਛੀ ਲਈ ਵੀ ਪਿਆਰ ਦੀ ਭਾਵਨਾ ਪਾਉਣਾ ਜ਼ਰੂਰੀ ਹੈ ਤਾਂ ਜੋ ਉਹ ਇਨ੍ਹਾਂ ਬੇਜ਼ਬਾਨਾ ਦੀ ਜ਼ਿੰਦਗੀ ਲਈ ਵੀ ਆਪਣਾ ਯੋਗਦਾਨ ਪਾਉਣ ਅਤੇ ਇਸੇ ਗੱਲ ਨੂੰ ਸਾਹਮਣੇ ਰੱਖਦੇ ਹੋਏ ਵਿਦਿਆਰਥੀਆਂ ਨੂੰ ਵੀ ਸਮਝਾਇਆ ਗਿਆ ਕਿ ਇਕ ਜਾਨਵਰ ਦੀ ਜ਼ਿੰਦਗੀ ਇਕ ਮਨੁੱਖ ਦੀ ਤਰਾਂ ਹੀ ਅਨਮੋਲ ਹੈ। ਇਸ ਦੇ ਨਾਲ ਹੀ ਆਯੋਜਿਤ ਰੈਲੀ ਰਾਹੀਂ ਆਮ ਲੋਕਾਂ ਨੂੰ ਵੀ ਸੰਬੰਧਿਤ ਵਿਸ਼ੇ ਤੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ।