5 Dariya News

ਮੈਕਸ ਫੈਸ਼ਨ ਨੇ ਰਵਿੰਦਰ ਗਰੇਵਾਲ, ਬੈਨੇਟ ਦੋਸਾਂਝ ਅਤੇ ਆਰ ਜੇ ਪਕ ਪਕ ਦੀਪਕ ਦੇ ਨਾਲ ਆਪਣਾ ਫੇਸਟੀਵਲ ਕਲੈਕਸ਼ਨ ਕੀਤਾ ਲਾਂਚ

5 Dariya News

ਅੰਮ੍ਰਿਤਸਰ 25-Sep-2017

ਮੈਕਸ ਫੈਸ਼ਨ ਨੇ ਦੀਵਾਲੀ ਦੇ ਮੌਕੇ ਤੇ ਆਪਣਾ ਫੈਸਟੀਵਲ ਕਲੈਕਸ਼ਨ ਲਾਂਚ ਕੀਤਾ ਅਤੇ ਇਸ ਖਾਸ ਮੌਕੇ ਤੇ ਇਸ ਜਸ਼ਨ ਦਾ ਹਿੱਸਾ ਬਣੇ ਪੰਜਾਬੀ ਗਾਇਕ ਅਤੇ ਐਕਟਰ ਰਵਿੰਦਰ ਗਰੇਵਾਲ ਅਤੇ ਬੈਨੇਟ ਦੋਸਾਂਝ, ਉੱਥੇ ਹੀ ਇਸ ਲਾਂਚ ਵਿੱਚ ਹੋਰ ਜਾਨ ਪਾ  ਦਿੱਤੀ ਰੇਡੀਓ ਮਿਰਚੀ ਦੇ ਆਰ.ਜੇ. ਪਕ ਪਕ ਦੀਪਕ ਨੇ ਜੋ ਟ੍ਰਿਲੀਅਮ ਮਾਲ ਅੰਮ੍ਰਿਤਸਰ ਵਿੱਚ ਇਸ ਈਵੈਂਟ ਦਾ ਹਿੱਸਾ ਬਣੇ।ਇਹ ਕਲੈਕਸ਼ਨ ਭਾਰਤੀ ਪਰੰਪਰਾ ਨੂੰ ਇੱਕ ਰਿਚ ਲੁੱਕ ਦੇਵੇਗਾ ਅਤੇ ਇਸ ਨੂੰ ਇੱਕ ਮਾਡਰਨ ਟੱਚ ਦੇ ਨਾਲ ਪੇਸ਼ ਕਰੇਗਾ।  ਮੈਕਸ ਆਪਣੀ ਇਸ 'ਤਿਵਸ਼ਾ' ਰੇਂਜ ਆਫ਼ਰ ਦੇ ਨਾਲ ਇੱਕ ਸ਼ੈਲੀ ਦੇ ਅਨੁਰੂਪ ਗਾਰਮੇੰਟਸ ਪੇਸ਼ ਕਰ ਰਹੇ ਹਨ ਜਿਸ ਵਿੱਚ ਘੁਮਾਵਦਾਰ, ਵਾਈਬ੍ਰੇੰਟ ਅਤੇ ਲੇਅਰਡ ਸਕਰਟ, ਟਰੈਂਡੀ ਚੋਲੀ ਅਤੇ ਕ੍ਰਾਪ ਟਾਪ ਸ਼ਾਮਿਲ ਹਨ ਜੋ ਕਿ ਫੈਸਟੀਵਲ ਸੀਜਨ ਦੀ  ਲੁੱਕ ਨੂੰ ਪੂਰੀ ਤਰ੍ਹਾਂ ਨਾਲ ਗ੍ਰੈੰਡ ਬਣਾਉਂਦਾ ਹੈ।ਇਸ ਖਾਸ ਮੌਕੇ ਤੇ ਗੱਲ ਕਰਦੇ ਹੋਏ ਨਾਰਥ ਮੈਕਸ ਫੈਸ਼ਨ ਦੇ ਬਿਜਿਨਸ ਹੈੱਡ ਸੌਰਭ ਗਰਗ ਨੇ ਕਿਹਾ ਕਿ, “ਇਹ ਉਹ ਸਮਾਂ ਹੈ ਜਦੋਂ ਸਾਰਾ ਮੈਕਸ ਪਰਿਵਾਰ ਇੱਕ ਸਾਥ ਆਉਂਦਾ ਹੈ ਅਤੇ ਫੇਸਟਿਵ ਸੀਜਨ  ਦਾ ਜਸ਼ਨ ਮਨਾਉਂਦਾ ਹੈ। ਮੈਕਸ ਇਸ ਤਿਉਹਾਰ ਦੇ ਸੀਜਨ ਵਿੱਚ ਪਰਿਵਾਰ ਅਤੇ ਦੋਸਤਾਂ ਦੇ ਨਾਲ ਬਿਤਾਉਣ ਵਾਲੇ ਸਮੇਂ ਦੀ ਅਹਿਮੀਅਤ ਨੂੰ ਸਮਝਦਾ ਹੈ, ਇਸ ਲਈ ਸਾਨੂੰ ਭਾਰਤ ਵਿੱਚ ਇਹ ਐਕਸਕਲੂਸੀਵ ਫੈਸਟੀਵ ਕਲੈਕਸ਼ਨ ਦੀ ਘੋਸ਼ਣਾ ਕਰਕੇ  ਬੇਹੱਦ ਖੁਸ਼ੀ ਮਿਲੀ ਹੈ। ਇਹ ਕਲੈਕਸ਼ਨ ਪਾਰੰਪਰਿਕ ਅਤੇ ਨਵੇਂ ਟਰੈਂਡ ਦਾ ਫਿਊਜ਼ਨ ਹੈ ਜਿਸ ਨੂੰ ਤੁਸੀਂ ਆਪਣੇ ਕਿਸੇ ਵੀ ਨਜ਼ਦੀਕੀ ਮੈਕਸ ਸਟੋਰ ਤੋਂ ਖਰੀਦ ਸਕਦੇ ਹੋ।“ਐਕਟਰ ਰਵਿੰਦਰ ਗਰੇਵਾਲ ਨੇ ਕਿਹਾ ਕਿ, “ਭਾਰਤ ਆਪਣੇ ਤਿਉਹਾਰਾਂ ਅਤੇ  ਆਪਣੀ ਪਰੰਪਰਾ ਦੇ ਲਈ ਜਾਣਿਆ ਜਾਂਦਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਕਸ ਦੀ ਇਸ ਲਾਂਚ ਵਿੱਚ ਮੈਨੂੰ ਉਹ ਤਿਉਹਾਰਾਂ ਦਾ ਰੰਗ ਅਤੇ ਪਰੰਪਰਾ ਦਿੱਖ ਰਹੀ ਹੈ। ਇਹ ਲਾਂਚ ਲੋਕਾਂ ਦੇ ਸ਼ਾਪਿੰਗ ਅਨੁਭਵ ਨੂੰ ਹੋਰ ਵੀ ਬੇਹਤਰ ਬਣਾ ਦੇਵੇਗੀ। ਮੇਰੀ ਫਿਲਮ  ਡੰਗਰ ਡਾਕਟਰ ਇਸ ਫੇਸਟਿਵ ਸੀਜਨ ਯਾਨੀ 20 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਨਾਲ ਤਹਾਨੂੰ ਫਿਲਮ ਦਾ ਕਾਨਸੈਪਟ ਪਸੰਦ ਆਵੇਗਾ ਉਸੀ ਤਰ੍ਹਾਂ ਨਾਲ ਤਹਾਨੂੰ ਮੈਕਸ ਦਾ ਕਲੈਕਸ਼ਨ ਵੀ ਪਸੰਦ  ਆਵੇਗਾ।“

ਇਸ ਫੇਸਟਿਵ ਸੀਜਨ ਦੇ ਹਾਈਲਾਇਟਸ ਹਨ - 

ਤਿਵਸ਼ਾ ਓਕੇਜਨ ਵਿਅਰ - ਇਹ ਕਲੈਕਸ਼ਨ ਇਥਰੀਅਲ ਟਾਈਮਲੈਸ ਟੈਕਸਚਰ ਅਤੇ ਕਲਾਸਿਕ ਬਿਊਟੀ ਤੇ ਬੇਸਡ ਹੈ। ਪਠਾਣੀ ਪ੍ਰਿੰਟ ਅਤੇ ਮੇਅਰ ਬਾਗ ਤੋਂ ਪ੍ਰੇਰਿਤ ਇਸ ਕਲੈਕਸ਼ਨ ਵਿੱਚ ਘੁਮਾਵਦਾਰ, ਵਾਈਬ੍ਰੇੰਟ, ਅਤੇ ਲੇਅਰਡ ਸਕਰਟ, ਟਰੈਂਡੀ  ਚੋਲੀ ਅਤੇ ਕਰਾਪ ਟਾਪ ਸ਼ਾਮਿਲ ਹਨ। ਇਸ ਕਲੈਕਸ਼ਨ ਵਿੱਚ ਫੇਸਟਿਵ ਗੋਲਡ, ਡੀਪ ਗ੍ਰੀਨ ਜਿਵੇਂ ਤਿਉਹਾਰ ਦੇ ਵਾਈਬ੍ਰੇੰਟ ਰੰਗ ਤੁਹਾਡੇ ਵਾਰਡਰੋਬ ਵਿੱਚ ਹੋਰ ਚਾਰ ਚੰਦ ਲਗਾ ਦੇਣਗੇ।

ਫੇਸਟਿਵ ਕੁਰਤਾ - ਪੋਇਟਰੀ ਆਫ਼ ਗੋਲਡ ਇਹ ਕਲੈਕਸ਼ਨ ਬ੍ਰਾਈਟ ਪਿੰਕ, ਟਾਕਵਾਈਜ਼, ਓਰੇਂਜ ਜਿਸ ਵਿੱਚ ਸੁੰਦਰ ਗੋਲਡ ਚਮਕ ਪੂਰੀ ਤਰ੍ਹਾਂ ਨਾਲ ਭਰੀ ਹੋਵੇਗੀ ਇਹ ਸੱਭ ਸ਼ਾਮਿਲ ਹੈ ਜੋ ਤਿਉਹਾਰਾਂ ਦੀ ਚਮਕ ਨੂੰ ਬਰਕਰਾਰ ਰੱਖੇਗੀ। ਇਹ ਤੁਹਾਡੇ  ਪਾਰੰਪਰਿਕ ਇੰਡੀਅਨ ਵਿਅਰ ਵਿੱਚ ਬਦਲਾਵ ਲਿਆਏਗਾ ਜਿਸ ਵਿੱਚ ਚੰਦੇਰੀ ਦੇ ਲੇਅਰਡ ਕੁਰਤਾ ਅਤੇ ਕਲੀਦਾਰ ਪਲਾਜ਼ੇ ਹੋਣਗੇ।

ਫੇਸਟਿਵ ਫਿਊਜ਼ਨ ਵਿਅਰ - ਜਿਆਦਾ ਅਪਬੀਟ, ਫਨ ਅਤੇ ਜਿੰਦਾ ਦਿਲ ਮੂਡ ਦੇ ਨਾਲ ਜੁੜਿਆ ਇਹ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਇਆ ਹੈ ਮਾਡਰਨ ਪ੍ਰਿੰਟ ਜੋ ਤੁਹਾਡੇ ਕਲੈਕਸ਼ਨ ਵਿੱਚ ਹੋਰ ਜਾਨ ਪਾ ਦੇਵੇਗਾ। ਇਹ ਤੁਹਾਡੇ ਕਲੈਕਸ਼ਨ ਨੂੰ ਦੇਸੀ  ਟਵਿਸਟ ਦੇਵੇਗਾ ਅਤੇ ਤੁਹਾਡੇ ਫੇਸਟਿਵ ਵਾਰਡਰੋਬ ਵਿੱਚ ਜਾਨ ਪਾ ਦੇਵੇਗਾ।

ਫੇਸਟਿਵ ਸਕਰਟ - ਸਟਾਈਲਿਸ਼ ਸਕਰਟ ਦੇ ਨਾਲ ਫੈਸ਼ਨ ਕਰਾਪ ਟਾਪ ਅਤੇ ਚੋਲੀ ਗ੍ਰੈੰਡ ਅਤੇ ਸ਼ਾਹੀ ਲੁੱਕ ਨੂੰ ਵਾਪਸ ਲਾਉਂਦਾ ਹੈ ਜਿਸ ਵਿੱਚ ਗੋਲਡ ਪ੍ਰਿੰਟ ਅਤੇ ਡਿਟੇਲਡ ਬਾਰਡਰ ਸ਼ਾਮਿਲ ਹਨ।

ਫੇਸਟਿਵ ਮੈਕਸੀ ਡ੍ਰੇਸ - ਰਿਚ ਜਿਉਲ ਤੋਂ ਜਿਸ ਵਿੱਚ ਐਂਟੀਕ ਗੋਲ੍ਡ ਓਰਨੇਟ ਐਮਬਰੈਡਰ ਇੱਕ ਬੇਹਤਰੀਨ ਕਲੈਕਸ਼ਨ ਹੈ ਤਿਉਹਾਰ ਦੇ ਸੀਜਨ ਵਿੱਚ ਪਹਿਨਣ ਦੇ ਲਈ।