5 Dariya News

ਸਵਰਾਜ ਇੰਨਕਲੇਵ ਵਿਖੇ ਜਨਮ ਅਸ਼ਟਮੀ ਧੂਮ ਧਾਮ ਨਾਲ ਮਨਾਈ

5 Dariya News

ਖਰੜ 15-Aug-2017

ਸਵਰਾਜ ਇੰਨਕਲੇਵ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੀਆਂ ਮਹਿਲਾਵਾਂ ਵੱਲੋਂ ਸਵਰਾਜ ਇੰਨਕਲੇਵ ਨਿੱਝਰ -ਛੱਜੂਮਾਜਰਾ ਰੋਡ ਵਿਖੇ ਕਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਂਨ ਅਮਰਜੀਤ ਸਿੰਘ ਅਤੇ ਸਾਬਕਾ ਪ੍ਰਧਾਂਨ ਸਰਦੇਵ ਸਿੰਘ ਸਾਹਦੜਾ ਵੱਲੋਂ ਜੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਪ੍ਰਧਾਂਨ ਨੇ ਆਖਿਆ ਕਿ ਸਾਨੂੰ ਹਰ ਧਰਮ ਤੇ ਸੰਸਕ੍ਰਿਤੀ ਦਾ ਪੁਰਾ ਸਨਮਾਨ ਕਰਨਾ ਚਾਹੀਦਾ ਹੈ। ਜਿਸ ਨਾਲ ਸਾਨੂੰ ਹਰ ਧਰਮ ਦੀਆਂ ਖੂਬੀਆਂ ਤੋਂ ਜਾਣੂ ਹੋਣ ਦਾ ਮੌਕਾ ਮਿਲਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨੀਤਾ ਸ਼ਰਮਾਂ, ਬਲਜੀਤ ਕੌਰ, ਕੁਸਮ ਰਾਣਾ, ਬਲਬੀਰ ਕੌਰ, ਅਮ੍ਰਿਤ ਸ਼ਰਮਾਂ, ਕਮਲੇਸ਼ ਸਾਗਰ, ਸੰਤੋਸ਼ ਰੋਹੇਲਾ ਨੇ ਦੱਸਿਆ ਕਿ ਇਥੇ ਹਰ ਪ੍ਰੋਗਰਾਮ ਬੜੀ ਧੂਮ ਧਾਮ ਨਾ ਮਨਾਇਆ ਜਾਂਦਾ ਹੈ ਤਾਂ ਜੋ ਭਗਤੀ ਦੇ ਨਾਲ ਨਾਲ ਆਪਸੀ ਭਾਈਚਾਰਾ ਵੀ ਬਣਿਆ ਰਹੇ। ਇਸ ਮੌਕੇ ਸ਼੍ਰੀ ਕਿਸ਼ਨ ਜੀ ਦੇ ਗਾਏ ਭਜਨਾਂ ਨਾਲ ਸਾਰਾ ਮਹੌਲ ਭਗਤੀ ਮਈ ਹੋ ਉਠਿਆ ਤੇ ਸੰਗਤ ਨੇ ਸ਼੍ਰੀ ਕਿਸ਼ਨ ਜੀ ਦੀਆਂ ਲੀਲਾਵਾਂ ਚ ਲੀਨ ਹੋ ਕੇ ਭਗਤੀ ਰਸ ਦਾ ਆਨੰਦ ਲਿਆ। ਛੋਟੇ ਬੱਚਿਆਂ ਨੇ ਦਹੀ ਹਾਂਡੀ ਫੋੜਨ ਦੀ ਰਸਮ ਅਦਾ ਕੀਤੀ। ਇਸ ਮੌਕੇ ਕਿਸ਼ਨ ਜੀ ਦੀ ਬਾਲ ਰੂਪ ਸੂੰਦਰ ਝਾਂਕੀ ਕੱਢੀ ਗਈ ਤੇ ਜਨਮ ਦਿਨ ਦੀ ਖੁਸ਼ੀ ਵਿੱਚ ਪਟਾਕੇ ਵੀ ਚਲਾਏ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਮਤਾ, ਰੇਨੂ, ਸਾਵਿਤਾ, ਸਾਰੀਤ, ਅੰਜੂ, ਰਿਕੂੰ, ਅੰਨੂ ਵਰਮਾਂ, ਅੰਨੂ ਸੈਣੀ, ਰਣਜੀਤ ਕੌਰ ਸੰਘਾ, ਬੀਬੀ ਠੱਕਰ, ਜੈਸਮੀਨ, ਉਸ਼ਾ ਬਾਲੀ, ਮੇਜਰ ਸਿੰਘ, ਰਾਕੇਸ਼ ਰਾਣਾ, ਬਲਰਾਜ, ਅਮਿਤ ਨੰਦਾ, ਮੁਕੇਸ਼ ਸ਼ਰਮਾਂ, ਸੁਰਿੰਦਰ ਸਾਗਰ, ਬਾਲਕ੍ਰਿਸ਼ਨ ਸੋਬਤੀ, ਨਰਿੰਦਰ ਕੁਮਾਰ, ਵਰੂਣ ਵਰਮਾਂ, ਹਰਦਿਆਲ ਸਿੰਘ, ਸੋਮਰਾਜ, ਇੰਦਰ ਸਿੰਘ, ਯਿਆਨਾ ਸਿੰਘ, ਦੇਸ ਰਾਜ ਸੈਣੀ, ਰਤਨ ਸਿੰਘ, ਸੋਮਨਾਥ, ਐਸ.ਬੀ.ਪੀ ਤੋਂ ਸੰਤੋਸ਼, ਉਪਮਾਂ, ਅਪਰਨਾ, ਅੰਨੂ ਸ਼ਰਮਾਂ, ਮਧੂ, ਹਰਕਿਰਤ ਆਦਿ ਮੌਜੂਦ ਸਨ ।