5 Dariya News

ਮੁਕਤੀ ਪੁਰਵ ਇਕ ਮਹਾਨ ਪ੍ਰੇਰਣਾ ਦਿਵਸ : ਕ੍ਰਿਪਾ ਸਾਗਰ

5 Dariya News

12-Aug-2017

ਮੁਕਤੀ ਪੁਰਵ ਸਮਾਗਮ ਹਰ ਸਾਲ 15 ਅਗਸਤ ਨੂੰ ਆਯੋਜਿਤ ਕੀਤਾ ਜਾਂਦਾ ਹੈ, ਇਸ ਦਿਨ ਜਿਥੇ ਦੇਸ਼ ਵਿਚ ਰਾਜਨੀਤਿਕ ਆਜ਼ਾਦੀ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ, ਉਥੇ ਸੰਤ ਨਿਰੰਕਾਰੀ ਮਿਸ਼ਨ ਇਸ ਆਨੰਦ ਵਿਚ ਆਧਿਆਤਮਿਕ ਆਜ਼ਾਦੀ ਤੋਂ ਪ੍ਰਾਪਤ ਹੋਣ ਵਾਲੇ ਆਨੰਦ ਨੂੰ ਵੀ ਸਮਿਲਿਤ ਕਰਕੇ ਮੁਕਤੀ ਪੁਰਵ ਮਨਾਉਂਦਾ ਹੈ। ਮਿਸ਼ਨ ਦਾ ਮੰਨਣਾ ਹੈ ਕਿ ਜਿਥੇ ਰਾਜਨੀਤਿਕ ਆਜ਼ਾਦੀ, ਸਮਾਜਿਕ ਅਤੇ ਆਰਥਿਕ ਉਨਤੀ ਲਈ ਜਰੂਰੀ ਹੈ, ਉਥੇ ਆਤਮਿਕ ਆਜ਼ਾਦੀ ਵੀ ਸ਼ਾਂਤੀ ਅਤੇ ਸਾਸਵਤ ਆਨੰਦ ਲਈ ਜਰੂਰੀ ਹੈ। ਇਕ ਹੋਰ ਦੇਸ਼ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਪ੍ਰਤੀ ਆਪਣੇ ਸ਼ਰਧਾ ਦੇ ਫੁਲ ਭੇਂਟ ਕਰਦਾ ਹੈ ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਆਪਣਾ ਜੀਵਨ ਬਲਿਦਾਨ ਕਰ ਦਿੱਤਾ ਸੀ, ਦੂਸਰੇ ਪਾਸੇ ਮਿਸ਼ਨ ਉਨ੍ਹਾਂ ਮਹਾਤਮਾਵਾਂ ਦੇ ਤਪ ਤਿਆਗ ਨੂੰ ਯਾਦ ਕਰਦਾ ਹੈ, ਜਿਨ੍ਹਾਂ ਸੱਚ ਦੇ ਗਿਆਨ ਦੀ ਦੈਵੀ ਜੋਤੀ ਨਾਲ ਮਾਨਵਤਾ ਦਾ ਕਲਿਆਣ ਕਰਨ ਵਿਚ ਸਾਰਾ ਜੀਵਨ ਲਗਾ ਦਿੱਤਾ।  ਸ਼ੁਰੂ ਵਿਚ ਇਹ ਸਮਾਗਮ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ ਦੀ ਧਰਮ ਪਤਨੀ ਜਗਤ ਮਾਤਾ ਬੁੱਧਵੰਤੀ ਜੀ ਜੋ ਸਾਲ 1964 ਵਿਚ ਇਸੇ ਦਿਨ ਬ੍ਰਹਮਲੀਨ ਹੋਈਆਂ ਸਨ, ਉਨ੍ਹਾਂ ਦੀ ਯਾਦ ਵਿਚ ਮਨਾਇਆ ਜਾਂਦਾ ਸੀ। ਬਾਅਦ ਵਿਚ ਜਦੋਂ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ 17 ਸਤੰਬਰ 1969 ਨੂੰ ਬ੍ਰਹਮਲੀਨ ਹੋਏ ਤਾਂ ਇਹ ਦਿਨ ਸ਼ਹਿਨਸ਼ਾਹ ਜਗਤ ਮਾਤਾ ਦਿਵਸ ਦੇ ਰੂਪ ਵਿਚ ਮਨਾਇਆ ਜਾਣ ਲਗਾ ਅਤੇ ਸ਼ਰਧਾਲੂ ਭਗਤ ਉਨ੍ਹਾਂ ਦੇ ਪ੍ਰਤੀ ਸ਼ਰਧਾ ਦੇ ਫੁੱਲ ਅਰਪਣ ਕਰਨ ਲਗੇ ਪਰੰਤੂ ਜਦੋਂ ਸੰਤ ਨਿਰੰਕਾਰੀ ਮੰਡਲ ਦੇ ਪਹਿਲੇ ਪ੍ਰਧਾਨ ਲਾਭ ਸਿੰਘ ਜੀ ਨੇ 15 ਅਗਸਤ 1979 ਨੂੰ ਇਹ ਨਸ਼ਵਰ ਸ਼ਰੀਰ ਤਿਆਗਿਆ ਤਾਂ ਬਾਬਾ ਗੁਰਬਚਨ ਸਿੰਘ ਜੀ ਨੇ ਇਸ ਦਿਨ ਨੂੰ ਮੁਕਤੀ ਪਰਵ ਦਾ ਨਾਮ ਦਿੱਤਾ। ਅੱਜਕੱਲ ਮੁਕਤੀ ਪਰਵ ਦੇਸ਼ ਅਤੇ ਦੂਰ ਦੇਸ਼ਾਂ ਦੇ ਕੋਨੇ ਕੋਨੇ ਵਿਚ ਉਨ੍ਹਾਂ ਮਹਾਪੁਰਸ਼ਾਂ ਨੂੰ ਸ਼ਰਧਾਜਲੀ ਅਰਪਿਤ ਕਰਨ ਲਈ ਮਨਾਇਆ ਜਾਂਦਾ ਹੈ ਜੋ ਮਿਸ਼ਨ ਦੇ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਜੀਵਨ ਸਮਰਪਿਤ ਰਹੇ। ਸਾਲ 2015 ਵਿਚ ਨਿਰੰਕਾਰੀ ਰਾਜਮਾਤਾ ਜੀ ਅਤੇ 2016 ਤੋਂ ਬਾਬਾ ਹਰਦੇਵ ਸਿੰਘ ਜੀ ਦੇ ਨਾਲ ਵੀ ਜੁੜ ਗਏ। 

ਇਸ ਵਿਚ ਸੰਤ ਨਿਰੰਕਾਰੀ ਸੇਵਾਦਲ ਦੇ ਮੁਕਤੀ ਪਰਵ ਦੇ ਨਾਲ ਇਸਨੂੰ ਗੁਰੂ ਪੂਜਾ ਦਿਵਸ ਦੇ ਰੂਪ ਵਿਚ ਵੀ ਮਨਾਉਣਾ ਸ਼ੁਰੂ ਕਰ ਦਿੱਤਾ। ਸੇਵਾਦਲ ਦੇ ਭੈਣ ਭਰਾ ਤਨ ਕਰਕੇ ਤਾਂ ਸਾਲ ਭਰ ਸਾਧਸੰਗਤ ਅਤੇ ਸਤਿਗੁਰੂ ਦੀ ਸੇਵਾ ਕਰਦੇ ਹੀ ਹੈ, ਪਰੰਤੂ ਗੁਰੂ ਪੂਜਾ ਦਿਵਸ'ਤੇ ਧੰਨ ਕਰਕੇ ਵੀ ਸਤਿਗੁਰੂ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਅਤੇ ਆਪਣੇ ਲਈ ਸੁਖ ਸ਼ਾਤੀ ਦੀ ਕਾਮਨਾ ਕਰਦੇ ਹਨ।  ਇਹ ਸੇਵਾ ਦੇਸ਼ ਭਰ ਤੋਂ ਆਉਂਦੀ ਹੈ ਪਰੰਤੂ ਇਸਨੂੰ ਸਤਿਗੁਰੂ ਦੇ ਚਰਨਾਂ ਵਿਚ ਕੇਵਲ ਦਿੱਲੀ ਵਿਚ ਹੀ ਅਰਪਿਤ ਕੀਤਾ ਜਾਂਦਾ ਹੈ। ਇਸ ਮੌਕੇ ਨੂੰ ਹੋਰ ਸੁੰਦਰਤਾ ਪ੍ਰਦਾਨ ਕਰਨ ਲਈ ਸੇਵਾਦਲ ਰੈਲੀ ਹੁੰਦੀ ਹੈ ਅਤੇ ਉਸਦੇ ਨਾਲ ਸੰਸਕ੍ਰਿਤਿਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਂਦਾ ਹੈ। ਭਾਵ ਇਹੀ ਹੈ ਕਿ ਸਤਿਗੁਰੂ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਤਾਂ ਅੱਗੇ ਲਈ ਵੀ ਸਾਰੇ ਭੈਣ ਭਰਾ ਤਨ-ਮਨ-ਧਨ ਤੋਂ ਸਮਰਪਿਤ ਭਾਵ ਨਾਲ ਸਤਿਗੁਰੂ, ਮਿਸ਼ਨ ਅਤੇ ਸਾਧ ਸੰਗਤ ਦੀ ਸੇਵਾ ਕਰ ਸਕੇਂ ਅਤੇ ਜਰੂਰਤ ਪੈਣ'ਤੇ ਦੇਸ਼ ਦੇ ਨਾਗਰਿਕਾਂ ਨੂੰ ਵੀ ਸਹਾਇਤਾ ਪ੍ਰਦਾਨ ਕਰ ਸਕਣ। ਸਾਲ 2003 ਵਿਚ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ 23 ਫਰਵਰੀ ਨੂੰ ਗੁਰੂ ਪੂਜਾ ਦਿਵਸ ਦੇ ਰੂਪ ਵਿਚ ਮਨਾਇਆ ਜਾਣ ਲਗਾ। ਆਪਰ ਸੇਵਾਦਲ ਦੀ ਰੈਲੀ ਅਤੇ ਹੋਰ ਪ੍ਰੋਗਰਾਮ ਮੁਕਤੀ ਪੁਰਵ ਭਾਵ 15 ਅਗਸਤ ਦੀ ਬਜਾਏ 23 ਫਰਵਰੀ ਨੂੰ ਗੁਰੂ ਪੂਜਾ ਦਿਵਸ ਦੇ ਰੂਪ ਵਿਚ ਮਨਾਇਆ ਜਾਣ ਲਗਾ। ਆਖਰ ਸੇਵਾਦਲ ਦੀ ਰੈਲੀ ਅਤੇ ਹੋਰ ਪ੍ਰੋਗਰਾਮ ਮੁਕਤੀ ਪਰਵ ਭਾਵ ੍ਵ15 ਅਗਸਤ ਦੀ ਬਜਾਏ 23 ਫਰਵਰੀ ਨੂੰ ਹੀ ਆਯੋਜਿਤ ਕਰਨਾ ਸ਼ੁਰੂ ਹੋ ਗਿਆ। ਇਸਦੇ ਇਲਾਵਾ ਧਨ ਕਰਕੇ ਗੁਰੂ ਪੂਜਾ ਵਿਚ ਸੇਵਾਦਲ ਦੇ ਨਾਲ ਨਾਲ ਹੋਰ ਭਗਤ ਵੀ ਭਾਗ ਲੈਣ ਲਗੇ। ਅੱਜ ਮੁਕਤੀ ਪਰਵ ਇਕ ਮਹਾਨ ਪ੍ਰੇਰਣਾ ਦਿਵਸ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਜਗਤ ਮਾਤਾ ਬੁੱਧਵੰਤੀ ਜੀ ਨੇ ਸਤਿਗੁਰੂ ਅਤੇ ਸੇਵਾਦਾਰਾਂ ਦੀ ਸੇਵਾ ਕਰਕੇ ਇਕ ਮਹਾਨ ਆਦਰਸ਼ ਸਥਾਪਿਤ ਕੀਤਾ ਜੋ ਅੱਜ ਵੀ ਨਿਰੰਕਾਰੀ ਜਗਤ ਵਿਚ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ। ਬਾਬਾ ਅਵਤਾਰ ਸਿੰਘ ਜੀ ਨੇ ਗੁਰੂ- ਸਿੱਖ ਦੇ ਸੰਬੰਧ ਨੂੰ ਇਸ ਕਦਰ ਮਹੱਤਵ ਦਿੱਤਾ ਅਤੇ ਜੋ ਕਰ ਦਿਖਾਇਆ ਕਿ ਇਹ ਉਨ੍ਹਾਂ ਦੇ ਬਾਅਦ ਅੱਜ ਵੀ ਇਕ ਮਹਾਨ ਆਦਰਸ਼ ਦੇ ਰੂਪ ਵਿਚ ਕਾਇਮ ਹੈ। ਸਿੱਖ ਦੇ ਤੌਰ'ਤੇ ਉਨ੍ਹਾਂ ਆਪਣੇ ਸਤਿਗੁਰੂ ਬਾਬਾ ਬੁਟਾ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਘਰ ਵਿਚ ਠਹਿਰਾਇਆ ਅਤੇ ਖੁਦ ਅਤੇ ਜਗਤ ਮਾਤਾ ਜੀ ਨੇ ਸੇਵਾ ਕਰਦੇ ਅਨੇਕਾਂ ਵਰਦਾਨ ਪ੍ਰਾਪਤ ਕੀਤੇ ਤੇ ਯਸ਼ ਦੇ ਪਾਤਰ ਬਣੇ। 

ਸਤਿਗੁਰੂ ਰੂਪ ਵਿਚ ਬਾਬਾ ਅਵਤਾਰ ਸਿੰਘ ਜੀ ਨੇ ਮਿਸ਼ਨ ਦੀ ਵਿਚਾਰਧਾਰਾ ਨੂੰ ਪੂਰਨਤਾ ਪ੍ਰਦਾਨ ਕਰਦੇ ਹੋਏ ਉਸਦੇ ਹਰ ਪਹਿਲੂ ਨੂੰ ਸ਼ਪਸ਼ਟ ਕੀਤਾ। ਅਵਤਾਰ ਬਾਣੀ ਨਾਮ ਦੀ ਪੁਸਤਕ ਇਸ ਦਿਸ਼ਾ ਵਿਚ ਹਰ ਨਿਰੰਕਾਰੀ ਸੰਤ ਮਹਾਤਮਾ ਦਾ ਮਾਰਗ ਦਰਸ਼ਨ ਕਰਦੀ ਹੈ ਤੇ ਕਰਦੀ ਰਹੇਗੀ। ਦਸਬੰਰ 1962 ਵਿਚ ਬਾਬਾ ਅਵਤਾਰ ਸਿੰਘ ਜੀ ਨੇ ਬਾਬਾ ਗੁਰਬਚਨ ਸਿੰਘ ਜੀ ਨੂੰ ਸੋਂਪ ਦਿੱਤੀ ਅਤੇ ਖੁਦ ਫਿਰ ਤੋਂ ਇਕ ਗੁਰਸਿੱਖ ਦੇ ਰੂਪ ਵਿਚ ਕੰਮ ਕਰਨ ਲਗੇ। ਇਸ ਰੂਪ ਵਿਚ 7 ਸਾਲ ਤੱਕ ਉਨ੍ਹਾਂ ਨੇ ਹਰ ਗੁਰਸਿੱਖ ਦੇ ਅੱਗੇ ਜੀ ਕਰ ਦੱਸਿਆ ਕਿ ਸਾਨੂੰ ਗੁਰੂ ਦਾ ਹਰ ਬਚਨ ਜਿਉਂ ਦਾ ਤਿਉਂ ਕਿਵੇਂ ਮੰਨਣਾ ਹੈ। ਉਨ੍ਹਾਂ ਨਾਲ ਪਹਿਲਾ ਵੀ ਬਹੁਤ ਦੇ ਮਹਾਪੁਰਸ਼ ਅਜਿਹੇ ਸਨ,ਜਿਨ੍ਹਾਂ ਨੇ ਉਨ੍ਹਾਂ ਨੂੰ ਸਤਿਗੁਰੂ ਰੂਪ ਵਿਚ ਅਜਿਹਾ ਯੋਗਦਾਨ ਦਿੱਤਾ ਸੀ ਅਤੇ ਹੁਣ ਇਹੀ ਭਾਵ ਨੂੰ ਹੋਰ ਦ੍ਰਿੜਤਾ ਪ੍ਰਾਪਤ ਹੋਈ। ਸੰਤ ਨਿਰੰਕਾਰੀ ਮੰਡਲ ਦੇ ਪਹਿਲਾ ਪ੍ਰਧਾਨ ਅਤੇ ਹੋਰ ਮੈਬਰਾਂ ਨੇ ਨਾਲ ਨਾਲ ਹੋਰਨਾਂ ਮਹਾਪੁਰਸ਼ਾਂ ਨੇ ਕਦਮ ਕਦਮ'ਤੇ ਗੁਰੂ ਸਿੱਖ ਦੇ ਪਾਵਨ ਸੰਬੰਧਾਂ ਨੂੰ ਪ੍ਰਮਾਣਿਤ ਕੀਤਾ ਅਤੇ ਹਰ ਗੁਰਸਿੱਖ ਨੇ ਤਨ,ਮਨ,ਧਨ ਨਾਲ ਸਮਰਪਿਤ ਹੋਕੇ ਸਤਿਗੁਰੂ ਦੀ ਸੇਵਾ ਕੀਤੀ ਅਤੇ ਬ੍ਰਹਮਗਿਆਨ ਦੀ ਦੈਵੀ ਜੋਤੀ ਨੂੰ ਜਨ ਜਨ ਤੱਕ ਪਹੁੰਚਾਉਣ ਵਿਚ ਮਹਾਨ ਯੋਗਦਾਨ ਦਿੱਤੇ। ਇਨ੍ਹਾਂ ਮਹਾਪੁਰਸ਼ਾਂ ਨੇ ਨਾ ਸਾਧਨਾਂ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਆਪਣੇ ਸੁਖ ਆਰਾਮ ਦੀ। ਜਿਸ ਵੱਲ ਵੀ ਸਤਿਗੁਰੂ ਦਾ ਇਸ਼ਾਰਾ ਹੋਇਆ ਚਾਹੇ ਆਦੇਸ਼ ਮਿਲਿਆ, ਉਧਰ ਹੀ ਚਲ ਪਏ। ਸਤਸੰਗ, ਸੇਵਾ ਅਤੇ ਸਿਮਰਨ ਦੇ ਵੀ ਅਨੇਕਾਂ ਉਦਾਹਰਣ ਸਥਾਪਿਤ ਕੀਤੇ। ਇਧਰ ਮਿਸ਼ਨ ਨੂੰ ਵਿਸਥਾਰ ਮਿਲਦਾ ਗਿਆ ਅਤੇ ਨਿਰੰਕਾਰੀ ਪਰਿਵਾਰ ਵੀ ਵੱਧਦਾ ਗਿਆ। ਬਾਬਾ ਗੁਰਬਚਨ ਸਿੰਘ ਜੀ ਨੇ ਮਿਸ਼ਨ ਦੀ ਵਿਚਾਰਧਾਰਾ ਨੂੰ ਵਿਸ਼ੇਸ਼ ਤੌਰ'ਤੇ ਬ੍ਰਹਮਗਿਆਨ ਨੂੰ ਭਗਤਾਂ ਦੇ ਪਰਿਵਾਰਿਕ ਅਤੇ ਸਮਾਜਿਕ ਜੀਵਨ ਵਿਚ ਸਥਾਪਿਤ ਕੀਤਾ। ਉਨ੍ਹਾਂ ਹਰ ਸਮਾਜਿਕ ਰੀਤਿ ਰਿਵਾਜਾਂ ਵਿਚ ਮਿਸ਼ਨ ਨੂੰ ਸ਼ਾਮਲ ਕੀਤਾ ਅਤੇ ਹਰ ਪ੍ਰਕਾਰ ਜਿਥੇ ਮਿਸ਼ਨ ਦੇ ਪ੍ਰਤੀ ਭਗਤਾਂ ਨੂੰ ਆਪਣੀ ਆਸਥਾ ਨੂੰ ਦ੍ਰਿੜ ਕੀਤਾ ਜਿਥੇ ਮਿਸ਼ਨ ਦੇ  ਸੱਚ, ਪ੍ਰੇਮ, ਸਾਂਤੀ ਅਤੇ ਸਦਭਾਵ ਦੇ ਸੰਦੇਸ਼ ਨੂੰ ਵੀ ਅੱਗੇ ਵਧਾਉਣ ਦਾ ਯਤਨ ਕੀਤਾ। 

ਬਾਬਾ ਗੁਰਬਚਨ ਸਿੰਘ ਜੀ ਦੇ ਸਮੇਂ ਵਿਚ ਵੀ ਗੁਰਸਿੱਖਾਂ ਵਿਚ ਭਰਪੂਰ ਯੋਗਦਾਨ ਦਿੱਤੇ। ਜਿਵੇਂ ਕਿ ਉਲੇਖ ਕੀਤਾ ਜਾ ਚੁੱਕਾ ਹੈ ਸਾਲ 2015 ਤੋਂ ਮੁਕਤੀ ਪਰਵ ਦੇ ਮੌਕੇ'ਤੇ ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ ਨੂੰ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਗੁਰੂ ਪਰਿਵਾਰ ਵਿਚ ਰਹਿ ਕੇ ਗੁਰੂ ਦੀ ਨੂੰਹ, ਪਤਨੀ ਅਤੇ ਮਾਤਾ ਦੇ ਰੂਪ ਵਿਚ ਜੋ ਉਦਾਹਰਣ ਪੇਸ਼ ਕੀਤੇ, ਉਹ ਅੱਜ ਵੀ ਗੁਰਸਿੱਖਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਹੋਏ ਹਨ। ਉਨ੍ਹਾਂ ਗੁਰੂ ਪਰਿਵਾਰ ਦੇ ਨਾਲ ਆਪਣੇ ਸਮਾਜਿਕ ਸੰਬੰਧ ਵਿਚ ਕਿਤੇ ਗੁਰੂ ਅਤੇ ਸਿੱਖ ਦੇ ਸੰਬੰਧ ਨੂੰ ਪਹਿਲ ਦਿੱਤੀ ਅਤੇ ਸਤਿਗੁਰੂ ਦੇ ਨਾਲ ਨਾਲ ਸਾਧ ਸੰਗਤ ਨੂੰ ਵੀ ਸੇਵਾ ਕੀਤੀ। ਉਨ੍ਹਾਂ ਵਿਚਾਰ, ਗੀਤ ਅਤੇ ਕਵਿਤਾ ਅੱਜ ਵੀ ਸਾਧ ਸੰਗਤ ਬੜੇ ਹੀ ਪ੍ਰੇਮ ਨਾਲ ਪੜਦੀ ਅਤੇ ਸੁਣਦੀ ਹੈ। ਬਾਬਾ ਹਰਦੇਵ ਸਿੰਘ ਜੀ ਨੇ ਗੁਰੂ ਗੱਦੀ'ਤੇ ਆਸੀਨ ਹੋਣ ਨਾਲ ਪਹਿਲਾ ਬਾਬਾ ਗੁਰਬਚਨ ਸਿੰਘ ਜੀ ਤਾਂ ਪਿਤਾ ਤੋਂ ਜਿਆਦਾ ਸਤਿਗੁਰੂ ਰੂਪ ਵਿਚ ਸਮਾਨ ਦਿੱਤਾ ਅਤੇ ਸੇਵਾਦਲ ਦੀ ਵਰਦੀ ਪਹਿਨ ਕੇ ਸਾਧ ਸੰਗਤ ਦੀ ਸੇਵਾ ਵਿਚ ਵੀ ਭਰਪੂਰ ਯੋਗਦਾਨ ਦਿੱਤੇ। ਬਾਬਾ ਜੀ ਆਪਣੇ ਗੁਰਸਿੱਖਾਂ ਨੂੰ ਵੀ ਬਾਬਾ ਅਵਤਾਰ ਸਿੰਘ ਜੀ ਅਤੇ ਬਾਬਾ ਗੁਰਬਚਨ ਸਿੰਘ ਜੀ ਨਾਲ ਸਮੇਂ ਦੇ ਮਹਾਪੁਰਸ਼ਾਂ ਨਾਲ ਪ੍ਰੇਰਣਾ ਪ੍ਰਾਪਤ ਕਰਨ  ਵਿਚ ਪ੍ਰਤੀ ਉਤਸ਼ਾਹਿਤ ਕਰਦੇ ਰਹੇ।  ਆਖਰ ਅੱਜ ਵੀ ਮੁਕਤੀ ਪਰਵ ਦੇ ਮੌਕੇ'ਤੇ ਇਨ੍ਹਾਂ ਸਾਰੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਜਲੀ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਨਾਲ ਉਨ੍ਹਾਂ ਜੀਵਨ ਵਿਚ ਪ੍ਰੇਰਣਾ ਲਈ ਜਾਦੀ ਹੈ। ਹਰ ਸ਼ਰਧਾਲੂ ਦੀ ਇਹੀ ਪ੍ਰਾਥਨਾ ਹੁੰਦੀ ਹੈ ਕਿ ਅੱਜ ਅਸੀਂ ਵੀ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਦੇ ਵਚਨਾਂ ਨੂੰ ਜਿਉਂ ਦਾ ਤਿਉਂ ਮੰਨਦੇ ਚਲੇ ਜਾਈਏ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ ਵਿਚ ਇਸ ਮਿਸ਼ਨ ਦੀ ਅਵਾਜ਼ ਨੂੰ ਜਨ ਜਨ ਤੱਕ ਪਹੁੰਚਾਇਆ ਜਾ ਸਕੇ ਤਾਂ ਅਗਿਆਨ ਦਾ ਹਨੇਰਾ ਘੱਟ ਹੁੰਦਾ ਚਲਾ ਜਾਵੇ ਅਤੇ ਬ੍ਰਹਮਗਿਆਨ ਦੀ ਰੋਸ਼ਨੀ ਵੱਧਦੀ ਚਲੀ ਜਾਵੇ।