5 Dariya News

ਕੁਰਾਲੀ ਰਾਸ਼ਟਰੀ ਰਾਜ ਮਾਰਗ ਤੇ ਨਜਾਇਜ ਟਰੱਕਾਂ ਦੀ ਪਾਰਕਿੰਗ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ : ਜ਼ਿਲ੍ਹਾ ਟਰਾਂਸਪੋਰਟ ਅਫਸਰ

ਐਸ.ਡੀ.ਐਮ. ਖਰੜ ਅਤੇ ਮੁੱਖ ਥਾਣਾ ਅਫਸਰ ਨੂੰ ਕੀਤੀਆਂ ਹਦਾਇਤਾਂ ਜਾਰੀ

5 Dariya News

ਕੁਰਾਲੀ 11-Aug-2017

ਪਿਛਲੀ ਦਿਨੀ ਅਖਬਾਰਾਂ ਵਿਚ ਪ੍ਰਕਾਸਿਤ ਹੋਈ ਖਬਰ ਕੁਰਾਲੀ ਰਾਸ਼ਟਰੀ ਰਾਜ ਮਾਰਗ ਤੇ ਨਜਾਇਜ਼ ਪਾਰਕਿੰਗ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ ਦੇ ਮੱਦੇਨਜਰ ਜ਼ਿਲ੍ਹਾ ਟਰਾਂਸਪੋਰਟ ਅਫਸਰ ਆਰ.ਪੀ. ਸਿੰਘ ਨੇ  ਦੱਸਿਆ ਕਿ ਨਜਾਇਜ ਟਰੱਕਾਂ ਦੀ ਪਾਰਕਿੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧੀ ਐਸ.ਡੀ.ਐਮ. ਖਰੜ ਸਮੇਤ ਮੁੱਖ ਥਾਣਾ ਅਫਸਰ ਕੁਰਾਲੀ ਨੂੰ ਵੀ ਆਖਿਆ ਗਿਆ ਹੈ ਕਿ ਅਜਿਹਾ ਕਰਨ ਵਾਲਿਆਂ ਦੀ ਅਚਨਚੇਤੀ ਚੈਕਿੰਗ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਸੜਕੀ ਦੁਰਘਟਨਾਂ ਨਾ ਵਾਪਰੇ।