5 Dariya News

ਦੋ ਮੋਟਰ ਸਾਇਕਲ ਅਤੇ ਇਕ ਐਕਟਿਵਾ ਚੋਰੀ ਕੀਤੇ ਹੋਏ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਨੇ ਕੀਤੇ ਬਰਾਮਦ : ਹਰਬੀਰ ਸਿੰਘ ਅਟਵਾਲ

ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਵਿਆਕਤੀ ਨੂੰ ਕੀਤਾ ਗ੍ਰਿਫਤਾਰ

5 Dariya News

ਖਰੜ 10-Aug-2017

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲੇ ਅੰਦਰ ਭੈੜੇ ਅਨਸਰਾਂ ਅਤੇ ਵਹੀਕਲ ਚੋਰੀ ਕਰਨ ਵਾਲਿਆ ਵਿਰੁੱਧ ਆਰੰਭੀ ਗਈ ਮੁਹਿੰਮ ਤਹਿਤ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 2 ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ (ਜਾਂਚ) ਅਤੇ ਸ੍ਰੀ ਗੁਰਵਿੰਦਰ ਸਿੰਘ, ਡੀ.ਐਸ.ਪੀ. (ਜਾਂਚ) ਮੋਹਾਲੀ ਨੇ ਦੱਸਿਆ ਹੈ ਕਿ ਸੀਨੀਅਰ ਕਪਤਾਨ ਪੁਲਿਸ ਸ੍ਰੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ, , ਐਸ.ਏ.ਐਸ.ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 09 ਅਗਸਤ ਨੂੰ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਸ:ਥ: ਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਪਿੰਡ ਜੰਡਪੁਰ ਵਿਖੇ ਗਸ਼ਤ ਪਰ ਸੀ, ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਵਰਿੰਦਰ (25) ਪੁੱਤਰ ਰਾਧਾ ਕ੍ਰਿਸ਼ਨ ਵਾਸੀ ਜਲਾਲਾਬਾਦ (ਯੂ.ਪੀ.) ਹਾਲ ਵਾਸੀ ਨਵਾਂ ਗਰਾਉਂ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਚੋਰੀਆਂ ਕਰਨ ਦਾ ਆਦੀ ਹੈ ਖਰੜ ਇਲਾਕੇ ਵਿੱਚ ਚੋਰੀ ਦੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ।ਸ੍ਰੀ ਅਟਵਾਲ ਨੇ ਦੱਸਿਆ ਕਿ ਇਤਲਾਹ ਦੇ ਆਧਾਰ ਤੇ ਵਰਿੰਦਰ ਵਿਰੁੱਧ ਮੁਕੱਦਮਾ ਨੰਬਰ 137 ਮਿਤੀ 09.08.2017 ਅ/ਧ 379,411 ਹਿੰ:ਦੰ: ਥਾਣਾ ਸਦਰ ਖਰੜ ਦਰਜ ਰਜਿਸਟਰ ਕਰਵਾ ਕੇ ਦੌਰਾਨੇ ਗਸਤ ਵਰਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ।  ਮੁਲਜ਼ਮ ਦੀ ਪੁੱਛਗਿੱਛ ਤੋਂ ਉਸ ਦੀ ਨਿਸ਼ਾਨਦੇਹੀ ਪਰ ਉਸ ਪਾਸੋਂ 2 ਮੋਟਰਸਾਈਕਲ ਕ੍ਰਮਵਾਰ ਮਾਰਕਾ ਸਪਲੈਂਡਰ ਅਤੇ ਟੀ.ਵੀ.ਐਸ. ਸਮੇਤ ਇੱਕ ਐਕਟਿਵਾ ਬ੍ਰਾਮਦ ਹੋਏ ਹਨ।ਜੋ ਕਿ ਉਸ ਨੇ ਨਵਾਂ ਗਰਾਉਂ ਥਾਣਾ ਦੇ ਏਰੀਆ ਵਿਚੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਹੋਣੇ ਮੰਨੇ ਹਨ।  ਉਕੱਤ ਗ੍ਰਿਫਤਾਰੀ ਕੀਤੇ ਗਏ ਦੋਸ਼ੀ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਜੂਡੀਸੀਅਲ ਰਿਮਾਡ ਅਧੀਨ ਜੇਲ ਵਿਖੇ ਭੇਜਿਆ ਗਿਆ ਹੈ।ਮੁਕੱਦਮੇ ਦੀ ਤਫਤੀਸ਼ ਜਾਰੀ ਹੈ।