5 Dariya News

ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਵੈਰੀਫੀਕੇਸ਼ਨ ਫਾਰਮ ਭਰਨਾ ਜਰੂਰੀ : ਹਰਜੀਤ ਕੌਰ

ਜਿਹੜੇ ਲਾਭਪਾਤਰੀਆਂ ਨੇ ਹੁਣ ਤੱਕ ਵੈਰੀਫੀਕੇਸ਼ਨ ਫਾਰਮ ਨਹੀ ਭਰੇ ਉਹ 18 ਅਗਸਤ ਤੱਕ ਭਰ ਸਕਦੇ ਹਨ ਫਾਰਮ

5 Dariya News

ਐਸ.ਏ.ਐਸ. ਨਗਰ (ਮੁਹਾਲੀ) 10-Aug-2017

ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ  ਆਟਾ ਦਾਲ ਸਕੀਮ ਅਧੀਨ ਜਿਹੜੇ ਲਾਭਾਪਾਤਰੀ ਹਨ ਉਨ੍ਹਾਂ ਵੱਲੋਂ ਵੈਰੀਫੀਕੇਸ਼ਨ ਫਾਰਮ ਭਰਨਾ ਜਰੂਰੀ ਹੈ। ਇਸ ਗੱਲ ਦੀ ਜਾਣਕਾਰੀ ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀਮਤੀ ਹਰਜੀਤ ਕੋਰ ਨੇ ਦੱਸਿਆ ਕਿ ਜਿਹੜੇ ਲਾਭਪਾਤਰੀਆਂ ਵੱਲੋਂ ਹੁਣ ਤੱਕ ਵੈਰੀਫੀਕੇਸ਼ਨ ਫਾਰਮ ਨਹੀਂ ਭਰੇ ਗਏ ਉਹ 18 ਅਗਸਤ ਤੱਕ ਆਪਣੇ ਵੈਰੀਫੀਕੇਸ਼ਨ ਫਾਰਮ ਭਰਨ ਲਈ ਜ਼ਿਲ੍ਹਾ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਦਫਤਰ ਦੇ ਅਫਸਰ, ਬਲਾਕ ਮੁਹਾਲੀ  ਲਈ ਸਹਾਇਕ ਖੁਰਾਕ ਸਪਲਾਈ ਅਫਸਰ ਮੁਹਾਲੀ ਸ੍ਰੀ ਰਾਜਨ ਗੁਪਤਾ ਮੋਬਾਇਲ ਨੰਬਰ 88720-61700, ਬਲਾਕ ਡੇਰਾਬਸੀ ਲਈ ਸਹਾਇਕ ਖੁਰਾਕ ਸਿੱਖਿਆ ਅਫਸਰ ਡੇਰਾਬਸੀ ਸ੍ਰੀ ਪਰਵਿੰਦਰ ਸਿੰਘ ਮੋਬਾਇਲ ਨੰਬਰ 98760-93429, ਬਲਾਕ ਖਰੜ ਲਈ ਸਹਾਇਕ ਖੁਰਾਕ ਸਪਲਾਈ ਅਫਸਰ ਸ੍ਰੀਮਤੀ ਇੰਦੂ ਬਾਲਾ ਮੋਬਾਇਲ ਨੰਬਰ 97797-55339 ਅਤੇ ਬਲਾਕ ਕੁਰਾਲੀ ਲਈ ਸਹਾਇਕ ਖੁਰਾਕ ਸਪਲਾਈ ਅਫਸਰ ਕੁਰਾਲੀ ਸ੍ਰੀ ਹਰਦੀਪ ਸਿੰਘ ਦੇ ਮੋਬਾਇਲ ਨੰਬਰ 98152-90986 ਨਾਲ ਸੰਪਰਕ ਕਰ ਸਕਦੇ ਹਨ।