ਬਲਵੰਤ ਸਿੰਘ ਰਾਮੂਵਾਲੀਆ ਦੇ ਹੱਕ ਵਿੱਚ ਹਰਭਜਨ ਮਾਨ ਨੇ ਘਰ ਘਰ ਜਾ ਕੇ ਵੋਟ ਮੰਗੇ
5 ਦਰਿਆ ਨਿਊਜ਼
ਐਸ.ਏ.ਐਸ.ਨਗਰ. 25-Jan-2012
ਲੋਕ ਗਾਇਕ ਹਰਭਜਨ ਮਾਨ ਨੇ ਅੱਜ ਮੋਹਾਲੀ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਰੈਲੀਆਂ ਤੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਲਵੰਤ ਸਿੰਘ ਰਾਮੂਵਾਲੀਆ ਦਾ ਸਮਾਜਿਕ ਤੇ ਸਿਆਸੀ ਜੀਵਨ ਖੁਲੀ ਕਿਤਾਬ ਵਾਂਗ ਹੈ ਜਿਸ ਨੂੰ ਪੜਕੇ ਚੰਗੇ ਕੰਮਾਂ ਦੀ ਖੁਸ਼ਬੋ ਆਂਦੀ ਹੈ। ਊਨਾਂ ਕਿਹਾ ਕਿ ਬਹੁਤੇ ਰਾਜਨੀਤਿਕ ਲੋਕ ਰਾਜਨੀਤੀ ਦੇ ਨਾਲ ਵਪਾਰ, ਕਾਰਖਾਨੇਦਾਰ, ਠੇਕਾਦਾਰ ਤੇ ਹੋਰ ਧੰਦੇ ਕਰਦੇ ਹਨ ਪਰ ਰਾਮੂਵਾਲੀਆ ਸਿਰਫ ਤੇ ਸਿਰਠ ਸਮਾਜਿਕ ਰਾਜਨੀਤੀ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿਆਸੀ ਲੋਕ ਆਪਣੇ ਧੀਆਂ ਪੁੱਤਾਂ ਤੋਂ ਵੱਧ ਕੇ ਲੋਕਾਂ ਵਲ ਨਹੀਂ ਦੇਖਦੇ ਪਰ ਇਹ ਰਾਮੂਵਾਲੀਆ ਹੈ ਜੋ ਆਪਣੇ ਧੀਆਂ ਪੁੱਤਾਂ ਤੋਂ ਪਹਿਲਾਂ ਲੋਕਾਂ ਨੂੰ ਦੇਖਦਾ ਹੈ। ਇਹੀ ਕਾਰਨ ਹੈ ਕਿ ਉਹ ਕਦੇ ਵਿਦੇਸ਼ੀ ਜੇਲਾਂ ਵਿੱਚ ਫ਼ਸੇ ਨੌਜਵਾਨਾਂ ਨੂੰ ਛੁਡਾਉਂਦਾ ਹੈ ਤੇ ਕਦੇ ਪ੍ਰਦੇਸ਼ਾਂ ਵਿੱਚ ਰਹਿੰਦੇ ਲੋਕਾਂ ਵੱਲੋਂ ਛਡੀਆਂ ਧੀਆਂ ਵਸਾਉਂਦਾ ਹੈ। ਹਰਭਜਨ ਮਾਨ ਨੇ ਕਿਹਾ ਕਿ ਜੇ ਕਰ ਸ: ਰਾਮੂਵਾਲੀਆ ਇਸ ਹਲਕੈ ਤੋਂ ਜਿਤ ਜਾਂਦੇ ਹਨ ਤਾਂ ਉਹ ਇਸ ਹਲਕੇ ਦੀ ਨੁਹਾਰ ਬਦਲ ਦੇਣਗੇ। ਗਰੀਬ ਤੇ ਅਣਸੁਣੇ ਲੋਕਾਂ ਦੀ ਸੁਣਵਾਈ ਹੋਣ ਲਗ ਪਵੇਗੀ।