ਕਿਰਨਬੀਰ ਕੰਗ ਨੇ ਸੰਭਾਲੀ ਰਾਮੂਵਾਲੀਆ ਦੀ ਚੋਣ ਕਮਾਂਡ
26 ਜਨਵਰੀ ਦੀ ਰੈਲੀ ਕਾਂਗਰਸ ਦੀ ਹਾਰ ਤੇ ਮੋਹਰ ਲਾ ਦੇਵੇਗੀ-ਕੰਗ
5 ਦਰਿਆ ਨਿਊਜ਼
ਐਸ.ਏ.ਐਸ.ਨਗਰ. 25-Jan-2012
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ 26 ਜਨਵਰੀ ਨੂੰ ਬਲਵੰਤ ਸਿੰਘ ਰਾਮੂਵਾਲੀਆ ਦੇ ਹੱਕ ਵਿੱਚ ਦੁਸ਼ਹਿਰਾ ਗਰਾਉਂਡ ਮੋਹਾਲੀ ਵਿੱਚ ਕੀਤੀ ਜਾਣ ਵਾਲੀ ਰੈਲੀ ਕਾਂਗਰਸ ਦੀ ਹਾਰ ਤੇ ਮੋਹਰ ਲਾ ਦੇਵੇਗੀ। ਅੱਜ ਇਥੇ ਸ਼੍ਰੋਮਣੀ ਅਕਾਲੀ ਤੇ ਭਾਜਪਾ ਦੀ ਹੋਈ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਰਨਬੀਰ ਸਿੰਘ ਕੰਗ ਨੇ ਕਿਹਾ ਕਿ ਬਲਵੰਤ ਸਿੰਘ ਰਾਮੂਵਾਲੀਆ ਦੀ ਚੋਣ ਵਿੱਚ ਜਿੱਤ ਦਾ ਫੈਸਲਾ 26 ਜਨਵਰੀ ਦੀ ਰੈਲੀ ਨੇ ਹੀ ਕਰ ਦੇਣਾ ਹੈ ਜਿਸਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਨਾ ਹੈ। ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਸ਼ੋਮਣੀ ਅਕਾਲੀ ਦਲ ਜਿਲਾ ਮੋਹਾਲੀ ਦਾ ਮਹਿਲਾ ਵਿੰਚ , ਯੂਥ ਵਿੰਗ, ਐਸ ਸੀ ਵਿੰਗ, ਬੈਕ ਵਰਡ ਵਿੰਗ, ਭਾਜਪਾ ਜਿਲਾ ਮੋਹਾਲੀ, ਭਾਜਪਾ ਮਹਿਲਾ ਵਿੰਗ, ਗੁਰਦਵਾਰਾ ਤਾਲਮੋਲ ਕਮੇਟੀ, ਮੋਹਾਲੀ,ਮੰਦਰ ਤਾਲਮੇਲ ਕਮੇਟੀ ਮੋਹਾਲੀ, ਸਮੁੱਚੇ ਕੌਂਸਲਰ ਹਾਜ਼ਰ ਸਨ। ਮੀਟਿੰੰਗ ਵਿੱਚ ਕਲ ਦੀ ਰੈਲੀ ਲਈ ਡਿਊਟੀਆਂ ਲਾÂਂੀਆਂ ਗਈਆਂ । ਵਰਕਰਾਂ ਵਿੱਚ ਰੈਲੀ ਲਈ ਭਾਰੀ ਉਤਸ਼ਾਹ ਪਾਇਆ ਗਿਆ।
ਕਿਰਨਬੀਰ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਨੇ ਰਾਮੂਵਾਲੀਆ ਦੀ ਕਮਾਨ ਆਪਣੇ ਹੱਥ ਵਿੱਚ ਲੈ ਲਈ ਹੈ । ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਾਰੇ ਵਰਕਰਾਂ ਨੇ ਖੁਦ ਆਪਣੇ ਆਪਣੇ ਬੰਦੇ ਲਿਆਉਣ ਲਈ ਉਠ ਕੇ ਦੱਸਿਆ ਜਿਸ ਤੋਂ ਲਗਦਾ ਹੈ ਕਿ ਅਕਾਲੀ ਭਾਜਪਾ ਦੇ ਹੱਕ ਵਿੱਚ ਲੋਕਾਂ ਵਿੱਚ ਲਹਿਰ ਚਲ ਪਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੌਂ ਉਹ ਸ਼ਹਿਰ ਤੇ ਪਿੰਡਾਂ ਵਿੱਚ ਲੋਕਾਂ ਨਾਲ ਤਾਨ ਮੋਲ ਕਰ ਰਹੇ ਹਨ ਤੇ ਰੈਲੀਆਂ ਵਿੱਚ ਹੋ ਰਹੋ ਇਕੱਠ ਦਸਦੇ ਹਨ ਕਿ ਕਾਂਗਰਸ ਇਸ ਵਾਰ ਬੁਰੀ ਤਰਾਂ ਹਾਰੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਬਲਵੰਤ ਸਿੰਘ ਰਾਮੂਵਾਲੀਆ ਨੋ ਕਿਹਾ ਕਿ ਉਹ ਮੋਹਾਲੀ ਹਲਕੇ ਦੇ ਲੋਕਾਂ ਦੇ ਰਿਣੀ ਰਹਿਣਗੇ ਜਿਨ੍ਹਾਂ ਨੇ ਖੁਦ ਹੀ ਚੋਣ ਦੀ ਕਮਾਨ ਸੰਭਾਲ ਲਈ ਹੈ। ਸ: ਕਿਰਨਬੀਰ ਸਿੰਘ ਕੰਗ, ਬੱਬੀ ਬਾਦਲ, ਐਨ ਕੇ ਸ਼ਰਮਾ, ਜਸਜੀਤ ਸਿੰਘ ਬਨੀ, ਜਸਵੰਤ ਸਿੰਘ ਭੁੱਲਰ, ਅਮਰੀਕ ਸਿੰਘ ਮੋਹਾਲੀ, ਤੇ ਭਾਜਪਾ ਦੇ ਸਾਰੇ ਨੇਤਾ ਸ: ਸੁਖਵਿੰਦਰ ਸਿੰਘ ਗੋਲਡੀ ਦੀ ਅਗਵਾਈ ਵਿੱਚ ਪੂਰੇ ਸਰਗਰਮ ਹਨ। ਉਨ੍ਹਾਂ ਦਸਿਆ ਕਿ ਸ: ਸੁਖਬੀਰ ਸਿੰਘ ਬਾਦਲ ਇੱਕ ਵਜੇ ਦੁਸਹਿਰਾ ਗਰਾਉਂਡ ਪਹੁੰਚ ਜਾਣਗੇ। ਊਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਕ ਵਜੇ ਦੁਸਹਿਰਾ ਗਰਾਉਂਡ ਮੋਹਾਲੀ ਵਿਖੇ ਪਹੁੰਚ ਕੇ ਅਕਾਲੀ ਭਾਜਪਾ ਦਾ ਸਾਥ ਦੇਣ।