ਦਿੱਲੀ ਤੋਂ ਗ੍ਰਿਫਤਾਰ ਕੀਤੀ ਅੱਡਾਹ ਮੋਰੀਨ (ਨਾਈਜੀਰੀਅਨ) ਪਾਸੋਂ ਹੋਈ 125 ਗ੍ਰਾਮ ਹੈਰੋਇਨ ਬ੍ਰਾਮਦ
ਨਸ਼ੀਲੇ ਪਦਾਰਥ ਵੇਚਣ ਵਾਲੇ ਨੂੰ ਥਾਣਾ ਕੁਰਾਲੀ ਏਰੀਏ 'ਚੋਂ ਪੁਲਿਸ ਨੇ ਕੀਤਾ ਕਾਬੂ, ਮੁਲਜ਼ਮ ਪਾਸੋ 10 ਗ੍ਰਾਮ ਹੈਰੋਇਨ ਹੋਈ ਬਰਾਮਦ
5 Dariya News
ਕੁਰਾਲੀ 07-Aug-2017
ਸੀ.ਆਈ.ਏ.ਸਟਾਫ ਮੁਹਾਲੀ ਪੁਲਿਸ ਵਲੋਂ ਨਸ਼ੀਲੇ ਪਦਾਰਥ ਵੇਚਣ ਦਾ ਨਜਾਇਜ਼ ਧੰਦਾ ਕਰਨ ਵਾਲਾ ਇਕ ਵਿਅਕਤੀ ਪੁਲਿਸ ਨੇ ਕਾਬੂ ਕੀਤਾ ਅਤੇ ਉਸ ਪਾਸੋ 10 ਗ੍ਰਾਮ ਹੈਰੋਇਨ ਬਰਾਮਦ ਹੋਈ । ਇਹ ਜਾਣਕਾਰੀ ਦਿੰਦਿਆਂ ਐਸ.ਪੀ. (ਜਾਂਚ) ਹਰਬੀਰ ਸਿੰਘ ਅਟਵਾਲ ਅਤੇ ਡੀ.ਐਸ.ਪੀ. (ਜਾਂਚ) ਸ੍ਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਲਾ੍ਹ ਐਸ.ਏ.ਐਸ. ਨਗਰ 'ਚ ਭੈੜੇ ਅਨਸਰਾਂ ਅਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਜਿਲਾ੍ਹ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਿੰਮ ਆਰੰਭੀ ਗਈ ਹੈ। ਸ੍ਰੀ ਅਟਵਾਲ ਨੇ ਦੱਸਿਆ ਕਿ ਇੰਚਾਰਜ ਸੀ.ਆਈ.ਏ.ਸਟਾਫ ਇੰਸਪੈਕਟਰ ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਸ:ਥ: ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਥਾਣਾ ਕੁਰਾਲੀ ਦੇ ਇਲਾਕੇ ਵਿੱਚ ਗਸ਼ਤ ਤੇ ਸੀ। ਗਸ਼ਤ ਦੌਰਾਨ ਮੁੱਖਬਰੀ ਹੋਈ ਕਿ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਕ੍ਰਿਸ਼ਨ ਚੰਦ ਪਿੰਡ ਅਨਦਾਣਾ ਜਿਲਾ੍ਹ ਸੰਗਰੂਰ ਹਾਲ ਵਾਸੀ ਮਕਾਨ ਨੰਬਰ 5/1 ਪੁਰਾਣੀ ਸਨੀ ਇਨਕਲੇਵ ਖਰੜ ਨਸ਼ੀਲੇ ਪਦਾਰਥ ਵੇਚਣ ਦਾ ਨਜਾਇਜ਼ ਧੰਦਾ ਕਰਦਾ ਹੈ। ਗਸਤ ਦੌਰਾਨ ਜਸਵਿੰਦਰ ਸਿੰਘ ਉਰਫ ਜੱਸੀ ਨੂੰ ਥਾਣਾ ਕੁਰਾਲੀ ਦੇ ਏਰੀਏ ਪਿੰਡ ਲਖਨੌਰ ਤੋਂ ਕਾਬੂ ਕਰਕੇ ਇਸ ਦੀ ਤਲਾਸੀ ਲਈ ਗਈ ਅਤੇ ਉਸ ਪਾਸੋ 10 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਸ ਵਿਰੁੱਧ ਮੁਕੱਦਮਾ ਨੰਬਰ 141 ਮਿਤੀ 0308-2017 ਅ/ਧ 21 ,29, 61,85 ਐਨ.ਡੀ.ਪੀ.ਐਸ.ਐਕਟ.ਥਾਣਾ ਕੁਰਾਲੀ ਦਰਜ ਰਜਿਸਟਰ ਕਰਕੇ ਉਸ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ। ਸ੍ਰੀ ਅਟਵਾਲ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਰਫ ਜੱਸੀ ਦੀ ਪੁੱਛਗਿੱਛ ਅਤੇ ਮੁਕੱਦਮੇ ਦੀ ਤਫਤੀਸ਼ ਤੋ ਇਸ ਮੁਕੱਦਮਾ ਵਿੱਚ ਥਾਣੇਦਾਰ ਭਾਰਤ ਭੂਸ਼ਨ ਮੁੱਖ ਅਫ਼ਸਰ ਥਾਣਾ ਕੁਰਾਲੀ ਅਤੇ ਸ:ਥ: ਹਰਭਜਨ ਸਿੰਘ ਨੇ ਅੱਡਾਹ ਮੋਰੀਨ ਪਤਨੀ ਗੋਡਵਿਨ (ਨਾਈਜੀਰੀਆ) ਹਾਲ ਵਾਸੀ ਉੱਤਮ ਨਗਰ ਦਿੱਲੀ ਨੂੰ ਮਿਤੀ 05 ਅਗਸਤ ਨੂੰ ਦਿੱਲੀ ਤੋ ਗ੍ਰਿਫਤਾਰ ਕੀਤਾ ਗਿਆ ਉਸ ਪਾਸੋਂ 125 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਗ੍ਰਿਫਤਾਰ ਕੀਤੇ ਗਏ ਉਕਤ ਦੋਸ਼ੀਆ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਸੀ ਕਿ ਜਸਵਿੰਦਰ ਸਿੰਘ ਉਰਫ ਜੱਸੀ ਦਿੱਲੀ ਤੋ ਅਡਾਹ ਮੋਰੀਨ ਪਾਸੋ ਹੈਰੋਇਨ ਲੈ ਕੇ ਆਉਂਦਾ ਸੀ ਅਤੇ ਅੱਗੇ ਆਪਣੇ ਪੱਕੇ ਗ੍ਰਾਹਕਾਂ ਨੂੰ ਚੰਡੀਗੜ੍ਹ ਅਤੇ ਆਸ- ਪਾਸ ਦੇ ਇਲਾਕਾ ਵਿੱਚ ਵੇਚ ਦਿੰਦਾ ਸੀ। ਮੁਕੱਦਮਾ ਦੇ ਇਹਨਾਂ ਦੋਵੇਂ ਦੋਸ਼ੀਆਂ ਨੂੰ ਜੂਡੀਸੀਅਲ ਰਿਮਾਂਡ ਅਧੀਨ ਜੇਲ ਵਿਖੇ ਭੇਜਿਆ ਜਾ ਚੁੱਕਾ ਹੈ। ਮੁਕੱਦਮੇ ਦੀ ਤਫਤੀਸ ਜਾਰੀ ਹੈ।