5 Dariya News

ਮਧੂਬਨ ਵਾਟਿਕਾ ਸਕੂਲ 'ਚ ਤੀਆ ਦਾ ਤਿਉਹਾਰ ਮਨਾਇਆ , ਧੀਆਂ ਅਤੇ ਤੀਆਂ ਬਿਨਾਂ ਸਮਾਜ ਅਧੁਰਾ : ਮੈਡਮ ਦੀਪਿਕਾ

5 Dariya News

ਨੂਰਪੁਰ ਬੇਦੀ 05-Aug-2017

ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਤੀਆ ਦਾ ਤਿਉਹਾਰ ਮਨਾਇਆ ਗਿਆ ।ਜਿਸ ਵਿਚ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ । ਸਕੂਲ ਦੀਆ ਵਿਦਿਆਰਥਣਾਂ ਵੱਲੋ ' ਤੀਆਂ ਦੇ ਇਸ ਮੇਲੇ 'ਚ ਵਿਦਿਆਰਥਣਾਂ ਨੇ ਪੀਘਾਂ ਝੂਟੀਆਂ ਅਤੇ ਬੋਲੀਆਂ ਦੇ ਦਮ ਤੇ ਨੱਚ ਨੱਚ ਕੇ ਗਿੱਧੇ ਦੀ ਧਮਾਲ ਪਾਉਂਦਿਆਂ ਇਸ ਨੂੰ ਨਾ ਭੁੱਲਣ ਵਾਲੀ ਇੱਕ ਯਾਦ ਬਣਾ ਦਿੱਤਾ। ਇਸ ਮੌਕੇ ਸਬੋਧਨ ਕਰਦੇ ਹੋਏ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਨੇ ਕਿਹਾ ਕਿ ਤੀਆਂ ਦਾ ਮੇਲਾ ਪੰਜਾਬ ਦੇ ਵਿਰਸੇ ਦਾ ਇੱਕ ਵਿਸ਼ੇਸ ਅੰਗ ਹੈ ਜੋ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪੇਂਡੂ ਖੇਤਰ ਦੇ ਪੰਜਾਬੀਆਂ ਦੀ ਵਿੱਲਖਣਤਾ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦੇ ਤਿਉਹਾਰ ਨੇ ਪੰਜਾਬੀ ਸੱਭਿਆਚਾਰ ਨੂੰ ਹੋਰ ਅਮੀਰ ਕਰਨ ਵਿੱਚ ਅਪਣਾ ਜੋ ਹਿੱਸਾ ਪਾਇਆ ਹੈ ਉਸ ਦੇ ਮਹੱਤਤ ਨੂੰ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮਨੋਰੰਜਨ ਦੇ ਬਹੁਤ ਸਾਰੇ ਸਾਧਰਨ ਹੋਣ ਦੇ ਬਾਵਯੂਦ ਤੀਆਂ ਦਾ ਮੇਲਾ ਹਰ ਦਿਲ ਤੇ ਜੋ ਅਮਿੱਟ ਛਾਪ ਛੱਡਦਾ ਹੈ।ਇਸ ਮੋਕੇ ਤੇ ਸਕੂਲ ਵਾਇਸ ਪ੍ਰਿੰ ਮੈਡਮ ਦੀਪਿਕਾ ਚੱਡਾ ਨੇ ਸੰਬੋਧਨ ਕਰਦਿਆਂ ਕਿਹਾ ਸਾਵਣ ਰੁੱਤੇ ਦੁਨੀਆ ਭਰ 'ਚ ਤੀਆ ਦਾ ਤਿਉਹਾਰ ਮਨਾਇਆ ਜਾਂਦਾ, ਜਿਸ ਵਿਚੋਂ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਝਲਕਦੀ ਆਮ ਵੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਚੰਗੀ ਦਿਸ਼ਾ ਵੱਲ ਲਿਜਾਣ ਲਈ ਧੀਆਂ ਅਤੇ ਤੀਆਂ ਦਾ ਅਹਿਮ ਭੂਮਿਕਾ ਹੁੰਦੀ ਅਤੇ ਸਾਉਣ ਮਹੀਨੇ ਤੀਆਂ ਦਾ ਤਿਉਹਾਰ ਸਮੁੱਚੀ ਲੋਕਾਈ ਨੂੰ ਇਹੋ ਸੰਦੇਸ਼ ਦਿੰਦਾ ਹੈ ਕਿ ਸਮਾਜ ਵਿਚ ਧੀਆਂ ਨਾ ਹੋਣ ਤਾਂ ਤੀਆਂ ਦਾ ਤਿਉਹਾਰ ਨਾ ਮਨਾਇਆ ਜਾਂਦਾ।

ਉਨ੍ਹਾਂ ਅੱਗੇ ਕਿਹਾ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ, ਜਿਸ ਦੀ ਸਮਾਜ 'ਚ ਵਿਸ਼ੇਸ਼ ਮਹੱਤਤਾ ਅਤੇ ਤੀਆਂ ਦੇ ਤਿਉਹਾਰ ਦੇ ਅਸਲ ਮਕਸਦ ਨੂੰ ਸਮਝਦੇ ਹੋਏ ਸਾਨੂੰ ਸਮਾਜ 'ਚ ਸਭ ਨੂੰ ਭਰੂਣ ਹੱਤਿਆ, ਦਾਜ ਦਹੇਜ ਅਤੇ ਔਰਤਾਂ 'ਤੇ ਅੱਤਿਆਚਾਰ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਧੀਆਂ ਬਿਨ੍ਹਾਂ ਸਮਾਜ ਅਧੁਰਾ ਹੈ ਅਤੇ ਸਾਡੇ ਗੁਰੂਆਂ, ਪੀਰਾਂ ਅਤੇ ਰਿਸ਼ੀਆਂ ਮੁਨੀਆਂ ਨੂੰ ਜਨਮ ਦੇਣ ਵਾਲੀਆਂ ਵੀ ਔਰਤਾਂ ਹੀ ਸਨ। ਇਸ ਲਈ ਔਰਤਾਂ ਦਾ ਸਤਿਕਾਰ ਕਰਕੇ ਹੀ ਇੱਕ ਚੰਗੇ ਦੇਸ਼, ਕੌਮ ਅਤੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।ਇਸ ਦੋਰਾਨ ਸਕੂਲ ਦੇ ਸਮੂਹ ਲੇਡੀਜ ਸਟਾਫ ਸਣੇ ਵਿਦਿਆਰਥਾਣਾ ਨੇ ਸਾਉਣ ਮਹੀਨੇ ਦੀਆਂ ਪੀਂਘਾਂ ਦਾ ਅਨੰਦ ਲਿਆ।ਇਸ ਮੋਕੇ ਤੇ ਵਿਦਿਆਰਥਣਾ 'ਚ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾ 'ਚ ਪਹਿਲਾ ਮਨਕੋਮਲ ਅਤੇ ਦੂਸਰੇ ਅਮਨਦੀਪ ਕੋਰ ਨੇ ਸਥਾਨ ਹਾਸਲ ਕੀਤਾ।ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾ, ਮੈਡਮ ਦੀਪਿਕਾ ਚੱਡਾ,ਮੈਡਮ ਈਸਕਾ ਕੌਸ਼ਲ, ਮੈਡਮ ਸੁਰੇਖਾ ਰਾਣਾ, ਮੈਡਮ ਹਰਸਿਮਰਤ ਕੋਰ,ਮੈਡਮ ਮਨਪ੍ਰੀਤ ਕੋਰ,ਮੈਡਮ ਹਰਜੀਤ ਕੋਰ,ਮੈਡਮ ਪਰਮਜੀਤ ਕੋਰ,ਮੈਡਮ ਅਮਰਨਦੀਪ ਕੋਰ,ਮੈਡਮ ਮਨਪ੍ਰੀਤ ਕੋਰ,ਮੈਡਮ ਨਰਿੰਦਰ ਕੋਰ,ਮੈਡਮ ਮਨਦੀਪ ਕੋਰ,ਮੈਡਮ ਰੇਨੂੰ ਬਾਲਾ ਮੈਡਮ ਜੋਤੀ ਭਾਟੀਆ,ਮੈਡਮ ਸੀਮਾ ਸ਼ਰਮਾ ,ਮੈਡਮ ਮਨਜੀਤ ਕੋਰ, ਮੈਡਮ ਪੂਨਮ ,ਸ਼ਿਵਾਨੀ ਚੱਡਾ ,ਮੈਡਮ ਮਨਜੀਤ ਕੋਰ ,ਮੈਡਮ ਹਰਦੀਪ ਕੋਰ,ਮੈਡਮ ਅਮਨਦੀਪ ਕੋਰ, ਮੈਡਮ ਕਰਨਵੀਰ ਕੋਰ,ਮੈਡਮ ਸੁਖਵਿੰਦਰ,ਆਦਿ ਵਿਸੇਸ ਤੋਰ ਤੇ ਹਾਜਰ ਸਨ ।