5 Dariya News

ਅਮਰੀਕਾ ਦੀਆਂ ੬੭ ਜੇਲਾਂ ਵਿਚ ਅਜੇ ਵੀ ਭਾਰਤੀ ਮੂਲ ਲੋਕ ਨਜਰਬੰਦ- ਸਤਨਾਮ ਸਿੰਘ ਚਾਹਲ

5 Dariya News

ਜਲੰਧਰ 05-Aug-2017

ਅਮਰੀਕਾ ਦੀਆਂ ਵੱਖ ਵੱਖ ੬੭ ਜੇਲਾਂ ਵਿਚ ਇੰਮੀਗਰੇਸ਼ਨ ਕਨੂੰਨਾਂ ਦੀ ਉਲੰਘਣਾਂ ਕਰਨ ਦੇ ਦੋਸ਼ਾਂ ਤਹਿਤ ਅਜੇ ਵੀ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਨਜਰਬੰਦ ਹਨ ਜਿਹਨਾਂ ਵਿਚੋਂ ਜਿਆਦਾ ਗਿਣਤੀ ਪੰਜਾਬੀ ਮੂਲ ਦੇ ਨਜਰਬੰਦ ਲੋਕਾਂ ਦੀ ਦਸੀ ਜਾ ਰਹੀ ਹੈ।ਇਹ ਜਾਣਕਾਰੀ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੌਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਇਥੋਂ ਜਾਰੀ ਕੀਤੇ ਗਏ ਇਕ ਪਰੈਸ ਬਿਆਨ ਰਾਹੀਂ ਦਿਤੀ।  ਚਾਹਲ ਨੇ ਦਸਿਆ ਕਿ ਅਮਰੀਕਾ ਦੇ ਇੰਮੀਗਰੇਸ਼ਨ ਵਿਭਾਗ ਵਲੋਂ ਫਰੀਡਮ ਆਫ ਇੰਫਰਮੇਸ਼ਨ ਤੇ ਪਰਾਈਵੇਸੀ ਐਕਟ ਤਹਿਤ ਪਰਾਪਤ ਕੀਤੀ ਗਈ I ਜਾਣਕਾਰੀ ਅਨੁਸਾਰ ਅਮਰੀਕਾ ਦੀਆਂ ਜਿਹਨਾਂ ਪਰਮੁਖ ਜੇਲਾਂ ਵਿਚ ਭਾਰਤੀ ਮੂਲ ਦੇ ਲੋਕ ਨਜਰਬੰਦ ਹਨ ਉਹਨਾਂ ਜੇਲਾਂ ਵਿਚ ਯੂਬਾ ਕਾਊਂਟੀ ਜੇਲ,ਯੌਰਕ ਕਾਊਂਟੀ ਜੇਲ,ਵੈਸਟ ਟੈਕਸਾਸ ਡਿਟੈਨਸ਼ਨ ਸੈਂਟਰ,ਟੁਲਸਾ ਕਾਊਂਟੀ ਜੇਲ,ਸਾਊਥ ਟੈਕਸਾਸ ਡਿਟੈਨਸ਼ਨ ਜੇਲ,ਜੌਹਨਸਨ ਕਾਊਂਟੀ ਜੇਲ,ਬੇਕਰ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਜੇਲ,ਬਟਲਰ ਕਾਊਂਟੀ ਜੇਲ,ਕਲੇਅ ਕਾਊਂਟੀ ਜਸਟਿਸ ਸੈਂਟਰ,ਡੈਨਵਰ ਕਾਊਂਟੀ ਡਿਟੈਨਸ਼ਨ ਸੈਂਟਰ,ਐਲਪਾਸੋ ਸਰਵਿਸ ਸੈਂਟਰ,ਫਲੋਰੈਂਸ ਸਰਵਿਸ ਸੈਂਟਰ,ਹੁਡਸਨ ਕਾਊਂਟੀ ਜੇਲ ਤੇ ਕੌਂਟਰਾ ਕੌਸਟਾ ਕਾਊਂਟੀ ਜੇਲ ਆਦਿ ਦੇ ਨਾਮ ਵਰਨਣਯੋਗ ਹਨ। ਚਾਹਲ ਨੇ ਦਸਿਆ ਕਿ ਜਿਹੜੇ ਲੋਕ ਗੈਰ ਕਨੂੰਨੀ ਤੌਰ ਤੇ ਅਮਰੀਕਾ ਦਾ ਬਾਰਡਰ ਪਾਰ ਕਰਦਿਆਂ ਫੜੇ ਜਾਂਦੇ ਹਨ ਉਹਨਾਂ ਨੂੰ ਵੀ ਇੰਮੀਗਰੇਸ਼ਨ ਕਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਗਰਿਫਤਾਰ ਕਰਕੇ ਜੇਲਾਂ ਵਿਚ ਨਜਰਬੰਦ ਕਰ ਦਿਤਾ ਜਾਂਦਾ ਹੈ। ਚਾਹਲ ਨੇ ਇਸ ਗਲ ਤੇ ਦੁਖ ਪਰਗਟ ਕੀਤਾ ਕਿ ਪੰਜਾਬ ਵਿਚ ਗੈਰ ਕਨੂੰਨੀ ਮਨੁਖੀ ਤਸਕਰੀ ਨੂੰ ਰੋਕਣ ਲਈ ਕਨੂੰਨ ਬਣਾਏ ਜਾਣ ਦੇ ਬਾਵਜੂਦ ਵੀ ਪੰਜਾਬ ਅਜੇ ਤਕ ਗੈਰ ਕਨੂੰਨੀ ਮਨੁਖੀ ਤਸਕਰੀ ਦਾ ਕੇਂਦਰ ਬਣਿਆ ਹੋਇਆ ਹੈ ਜਿਸਦੇ ਜਾਲ ਵਿਚ ਭੋਲੇ ਭਾਲੇ ਲੋਕ ਫਸ ਕੇ ਆਰਥਿਕ ਤੇ ਮਾਨਸਿਕ ਤੌਰ ਤੇ ਬਰਬਾਦ ਹੋ ਰਹੇ ਹਨ।ਸ: ਚਾਹਲ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਵਿਚੋਂ ਗੈਰ ਕਨੂੰਨੀ ਮਨੁਖੀ ਤਸਕਰੀ ਨੂੰ ਰੋਕਣ ਲਈ ਅਸਰਦਾਰ ਤਰੀਕੇ ਨਾਲ ਯਤਨ ਕੀਤੇ ਜਾਣ I