5 Dariya News

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ, ਸੰਗਰੂਰ ਅਤੇ ਐਸ.ਐਸ.ਪੀ.ਸੰਗਰੂਰ ਤਲਬ

ਧੰਦੀਵਾਲ ਵਿੱਚ ਦਲਿਤਾਂ ਦਾ ਬਾਈਕਾਟ ਦਾ ਮਾਮਲਾ

5 Dariya News

चंडीगढ़ 04-Aug-2017

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਧੰਦੀਵਾਲ ਦੇ ਜਿੰਮੀਦਾਰਾਂ ਵਲੋਂ ਦਲਿਤਾਂ ਦਾ ਬਾਈਕਾਟ ਕਰਨ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ, ਸੰਗਰੂਰ ਅਤੇ ਐਸ.ਐਸ.ਪੀ. ਸੰਗਰੂਰ 08 ਅਗਸਤ, 2017 ਨੂੰ ਨਿੱਜੀ ਪੱਧਰ 'ਤੇ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਅਖਬਾਰਾਂ ਵਿੱਚ ਛਪੀ ਖਬਰ ਕਿ ਧੂਰੀ ਵਿੱਚ ਪੈਂਦੇ ਧੰਦੀਵਾਲ ਵਿੱਚ ਜਿੰਮੀਦਾਰਾਂ ਨੇ ਦਲਿਤਾਂ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਉਨਾਂ੍ਹ ਨੂੰ ਰੋਜ਼ਗਾਰ ਦੇਣ ਜਾਂ ਸਮਾਨ ਜਾਂ ਸੋਦਾ ਦੇਣ ਵਾਲਿਆ ਨੂੰ 5,000/- ਰੁਪਏ ਜ਼ੁਰਮਾਨਾ ਕਰਨ ਦਾ ਐਲਾਨ ਵੀ ਕੀਤਾ ਹੈ ਅਤੇ ਦਲਿਤਾਂ ਦੇ ਪਸੂਆਂ ਲਈ ਚਾਰਾ ਨਾ ਮਿਲਣ ਕਰਕੇ ਗੰਭੀਰ ਸਥਿਤੀ ਨੂੰ ਦੇਖਦਿਆਂ, ਕਮਿਸ਼ਨ ਨੇ ਇਸ ਦਾ ਸੂ-ਮੋਟੋ ਨੋਟਿਸ ਲੈ'ਦੇ ਹੋਏ ਪੜਤਾਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ, ਸੰਗਰੂਰ ਅਤੇ ਐਸ.ਐਸ.ਪੀ. ਸੰਗਰੂਰ ਨੂੰ ਇਸ ਮਾਮਲੇ ਸਬੰਧੀ ਮੁਕੰਮਲ ਰਿਪੋਰਟ 08 ਅਗਸਤ, 2017 ਤੱਕ ਨਿੱਜੀ ਰੂਪ ਵਿੰਚ ਪੇਸ਼ ਹੋ ਕੇ ਦੇਣ ਲਈ ਆਖਿਆ ਹੈ।