5 Dariya News

ਯੂਨੀਵਰਸਲ ਗਰੁੱਪ ਨੂੰ ਪੰਜਾਬ ਦੇ ਸਭ ਤੋਂ ਬਿਹਤਰੀਨ ਵਿੱਦਿਅਕ ਅਦਾਰੇ ਦਾ ਵਕਾਰੀ ਐਵਾਰਡ ਹੋਇਆ ਹਾਸਿਲ

ਬਿਹਤਰੀਨ ਨਤੀਜੇ, ਆਧੁਨਿਕ ਕੈਂਪਸ ਅਤੇ ਵਧੀਆਂ ਪਲੇਸਮੈਂਟ ਕਰਾਉਣ ਤੇ ਮਿਲਿਆਂ ਐਵਾਰਡ

5 Dariya News

ਐਸ.ਏ.ਐਸ. ਨਗਰ (ਮੁਹਾਲੀ) 03-Aug-2017

ਯੂਨੀਵਰਸਲ ਗਰੁੱਪ ਦੇ ਯੂਨੀਵਰਸਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਨੂੰ  ਸੂਬੇ ਵਿਚ  ਉੱਚ ਸਿੱਖਿਆਂ ਦੇਣ ਵਾਲੇ ਬਿਹਤਰੀਨ ਅਦਾਰੇ ਵਜੋਂ ਐਕਸੀਲੈਂਸ ਐਵਾਰਡ ਨਾਲ ਨਿਵਾਜਿਆ ਗਿਆ ਹੈ। ਦਿੱਲੀ ਵਿਚ ਹੋਏ ਇਕ ਸਮਾਗਮ ਦੌਰਾਨ ਇਹ ਵਕਾਰੀ ਐਵਾਰਡ ਯੂ ਜੀ ਆਈ ਟੀ ਦੇ ਪਿੰ੍ਰਸੀਪਲ ਸਵਾਤੀ ਸ਼ਰਮਾ ਨੇ  ਹਰਿਆਣਾ ਦੇ ਰਾਜਪਾਲ ਪ੍ਰੋ ਕਪਤਾਨ ਸਿੰਘ ਸੋਲਾਂਕੀ ਤੋਂ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਯੂਨੀਵਰਸਲ ਗਰੁੱਪ ਨੂੰ ਪੰਜਾਬ ਦੇ ਬਿਹਤਰੀਨ ਵਿੱਦਿਅਕ ਅਦਾਰੇ ਦਾ  ਇਹ ਵਕਾਰੀ ਐਵਾਰਡ ਬਿਹਤਰੀਨ ਸਿੱਖਿਆਂ, ਯੂਨੀਵਰਸਿਟੀ ਪੱਧਰ ਤੇ ਮੈਰਿਟ ਵਿਚ ਅੱਵਲ ਰਹਿਣ, ਯੂਨੀਵਰਸਿਟੀ ਪੱਧਰ ਤੇ ਖੇਡਾਂ ਵਿਚ ਜਿੱਤਾਂ ਪ੍ਰਾਪਤ ਕਰਨ, ਵਿਸ਼ਵ ਪੱਧਰੀ ਅਧਿਆਪਕ, ਯੂਨੀਵਰਸਿਟੀ ਪੱਧਰ ਤੇ ਹੋਰ ਗਤੀਵਿਧੀਆਂ ਵਿਚ ਮੈਡਲ ਜਿੱਤਣ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਵੱਲੋਂ  ਸ਼ਿਰਕਤ ਕਰਦੇ ਹੋਏ ਵੱਡੇ ਪੱਧਰ ਕੀਤੀ ਪਲੇਸਮੈਂਟ ਲਈ ਦਿਤਾ ਗਿਆ ਹੈ।  ਇਸ ਦੇ ਨਾਲ ਇਸ ਐਵਾਰਡ ਦੀ ਚੋਣ ਲਈ ਉਦਯੋਗਿਕ ਇਕਾਈਆਂ ਦੇ ਮੰਗ ਅਨੁਸਾਰ ਯੂਨੀਵਰਸਲ ਗਰੁੱਪ ਵੱਲੋਂ ਤਿਆਰ ਕੀਤੇ  ਇੰਜੀਨੀਅਰਾਂ ਅਤੇ ਮੈਨੇਜਰਾਂ ਵੱਲੋਂ ਉਦਯੋਗਿਕ ਇਕਾਈਆਂ ਉਨ੍ਹਾਂ ਦੇ  ਸਰ ਉੱਤਮ ਨਤੀਜਿਆਂ ਸਮੇਤ ਗੁਣਵੱਤਾ ਦੇ ਵੱਖ ਵੱਖ ਪੈਮਾਨਿਆਂ ਨੂੰ ਵੀ ਸਾਹਮਣੇ ਰੱਖਿਆਂ ਗਿਆ।ਇਸ ਵਕਾਰੀ ਰਾਸ਼ਟਰੀ ਪੱਧਰ ਦੇ ਮਾਣ ਲਈ ਯੂਨੀਵਰਸਲ ਗਰੁੱਪ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ  ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆਂ ਕਿ  ਸਾਡਾ ਮੁੱਖ ਟੀਚਾ ਪੜਾਈ ਦੇ ਨਾਲ ਨਾਲ ਆਪਣੇ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਕਰਨਾ ਰਿਹਾ ਹੈ। ਇਸ ਟੀਚੇ ਨੂੰ ਹਾਸਿਲ ਕਰਨ ਲਈ  ਜਿੱਥੇ ਬਿਹਤਰੀਨ ਅਧਿਆਪਕ ਚੁਣ ਕੇ ਲਿਆਂਦੇ ਗਏ ਉੱਥੇ ਹੀ ਕੈਂਪਸ ਵਿਚ ਵਿਦਿਆਰਥੀਆਂ ਨੂੰ ਹਰ ਸਹੂਲਤ ਮੁਹਾਇਆ ਕਰਵਾਈ ਗਈ। ਜਿਸ ਨਾਲ ਯੂਨੀਵਰਸਿਟੀ ਪੱਧਰ ਦੀ ਮੈਰਿਟ ਹਾਸਿਲ ਕਰਨ ਸਦਕਾ  ਵਿਸ਼ਵ ਬਿਹਤਰੀਨ ਕੰਪਨੀਆਂ ਯੂਨੀਵਰਸਲ ਗਰੁੱਪ ਵਿਚ ਪਲੇਸਮੈਂਟ ਲਈ ਪਹੁੰਚੀਆਂ। ਜੋ ਕਿ ਸਾਡੇ ਲਈ ਮਾਣ ਦੀ ਗੱਲ ਹੈ।