ਮਧੂਬਨ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਰੇਨ ਡੇ
ਵਿਦਿਆਰਥੀਆਂ ਨੇ ਰੰਗ-ਬਰੰਗੀਆਂ ਛੱਤਰੀਆਂ ਨਾਲ ਬਾਰਿਸ਼ ਦਾ ਲਿਆ ਮਜ਼ਾ
5 Dariya News
ਨੂਰਪੁਰ ਬੇਦੀ 02-Aug-2017
ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਵਿਦਿਆਰਥੀਆਂ ਨੇ ਲਗਾਤਾਰ ਪੈ ਰਹੇ ਮੀਂਹ ਦਾ ਮਜਾ ਲਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਰੰਗ-ਬਰੰਗੀਆਂ ਛੱਤਰੀਆਂ ਹੇਠਾਂ ਕੁਦਰਤ ਦੀ ਅਸੀਮ ਰਹਿਮਤ ਬਾਰਿਸ਼ ਦਾ ਮਜ਼ਾ ਲੈਦੇ ਹੋਏ ਕੁਦਰਤ ਦਾ ਆਨੰਦ ਮਾਣਿਆ ।ਸਕੂਲ ਦੇ ਪ੍ਰਿੰ ਜੋਬੀ ਟੀ ਅਬਰਾਇਮ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਮੀਂਹ ਬਹੁਤ ਦੇਰ ਨਾਲ ਪਏ ਹਨ ਅਤੇ ਇਸਦਾ ਫਾਇਦਾ ਜਿੱਥੇ ਸਾਡੇ ਕਿਸਾਨ ਵੀਰਾਂ ਨੂੰ ਹੋਵੇਗਾ ਉੱਥੇ ਹੀ ਲਗਾਤਾਰ ਹੇਠਾਂ ਜਾ ਰਹੇ ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਮੀਂਹ ਹੀ ਮੁੱਖ ਸਰੋਤ ਹਨ,ਇਸ ਲਈ ਹੀ ਵਿਦਿਆਰਥੀਆਂ ਨੂੰ ਕੁਦਰਤ ਦੇ ਮੁੱਖ ਸੋਮੇ ਦੀ ਕਦਰ ਕਰਨੀ ਚਾਹੀਦੀ ਹੈ ।ਇਸ ਮੌਕੇ ਤੇ ਵਿਦਿਆਰਥੀਆਂ ਦਰਮਿਆਨ ਵੱਖ-ਵੱਖ ਤਰਾਂ ਦੀਆਂ ਮਠਿਆਈਆਂ ਵੀ ਵੰਡੀਆਂ ਗਈਆਂ।ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾ ਮੈਡਮ ਸੁਰੇਖਾ ਰਾਣਾ, ਮੈਡਮ ਹਰਜੀਤ ਕੋਰ, ਮੈਡਮ ਹਰਸਿਮਰਤ ਕੋਰ, ਮੈਡਮ ਸੰਜੀਵ ਕੋਰ,ਅਵਿਨਾਸ ਸ਼ਰਮਾ,ਮੈਡਮ ਅਮਨੀਤ ਕੋਰ,ਮੈਡਮ ਦਿਕਸ਼ਾ,ਆਦਿ ਵਿਸੇਸ ਤੋਰ ਤੇ ਹਾਜਰ ਸਨ ।