5 Dariya News

ਓਕਰੇਜ਼ ਸਕੂਲ ਵਿਚ ਵਿਦਿਆਰਥੀ ਬਣੇ ਇਕ ਦਿਨ ਦੇ ਸ਼ੈੱਫ

ਲਲਿਤ ਹੋਟਲ ਦੇ ਮਾਸਟਰ ਸ਼ੈੱਫ ਨਾਲ ਮਿਲ ਕੇ ਬਣਾਏ ਸਵਾਈ ਵਿਅੰਜਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 02-Aug-2017

ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਵਿਚਲੀਆਂ ਰਚਨਾਤਮਿਕ ਪ੍ਰਤਿਭਾਵਾਂ ਨੂੰ ਨਿਖਾਰਨ ਦੇ ਮੰਤਵ ਨਾਲ ਸਕੂਲ ਕੈਂਪਸ ਵਿਚ ਓਕ ਮਾਸਟਰ ਸ਼ੈੱਫ ਨਾਮਕ ਇਸ ਲਜ਼ੀਜ਼ ਖਾਣਿਆਂ ਦੇ ਮੁਕਾਬਲੇ ਵਿਚ ਲਲਿਤ ਹੋਟਲ ਦੇ ਮਾਸਟਰ ਸ਼ੈੱਫ ਰੋਬੋਟ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਭਾਰਤੀ ਵਿਅੰਜਨਾਂ ਸਮੇਤ ਏਸ਼ੀਅਨ, ਯੂਰਪੀਅਨ ਅਤੇ ਕਾਨਟੀਨੈੱਟਲ ਖਾਣੇ ਤਿਆਰ ਕੀਤੇ। ਇਸ ਦੇ ਇਲਾਵਾ ਵਿਦਿਆਰਥੀਆਂ ਨੂੰ ਫਾਸਟ ਫੂਡ ਤੋਂ ਦੂਰੀ ਬਣਾ ਕੇ ਪਰੰਪਰਾਗਤ ਖਾਣਾ ਖਾਣ ਦੀ ਪ੍ਰੇਰਨਾ ਵੀ ਦਿਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਰੋਜ਼ਾਨਾ ਖਾਣੇ ਵਿਚ ਪੌਸ਼ਟਿਕ ਖਾਣੇ ਦੀਆਂ ਕਿਸਮਾਂ ਦੱਸਦੇ ਹੋਏ ਰੋਜ਼ਾਨਾ ਸਰੀਰ ਲਈ ਲੋੜੀਂਦੀ ਡਾਈਟ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ।

ਇਸ ਮੌਕੇ ਤੇ ਤੀਸਰੀ ਤੋਂ ਪੰਜਵੀ ਕਲਾਸ ਦੇ ਵਿਦਿਆਰਥੀਆਂ ਨੇ ਸ਼ੈੱਫ਼ ਰੋਬੋਟ ਦੀ ਅਗਵਾਈ ਵਿਚ  ਦੂਜੇ ਦੇਸ਼ਾਂ ਦੇ ਸਕੂਲੀ ਵਿਦਿਆਰਥੀਆਂ ਨਾਲ ਲਾਈਵ ਸਟਰੀਮ ਰਾਹੀਂ ਡਿਸ਼ਾਂ ਬਣਾ ਕੇ ਵਿਖਾਉਂਦੇ ਹੋਏ ਰੈਸਿਪੀ ਸਾਂਝੀ ਕੀਤੀ ਗਈ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਹਰ ਬੱਚੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਲੁਕੀ ਹੁੰਦੀ ਹੈ। ਜਦ ਕਿ ਆਮ ਤੋਰ ਤੇ ਸਕੂਲਾਂ ਵਿਚ ਬੱਚਿਆਂ ਨੂੰ ਸਿਰਫ਼ ਪੜ੍ਹਾਈ ਅਤੇ ਖੇਡਾਂ ਤੱਕ ਕੇਂਦਰਿਤ ਕਰ ਦਿਤਾ ਜਾਂਦਾ ਹੈ। ਜਦ ਕਿ ਸਾਡੀ ਇਹੀ ਕੋਸ਼ਿਸ਼ ਹੁੰਦੇ ਹੈ ਕਿ ਹਰ ਬੱਚੇ ਅੰਦਰ ਉਸ ਦੇ ਅੰਦਰ ਲੁਕੀਆਂ ਹੋਰ ਰੋਚਕ ਪ੍ਰਤਿਭਾਵਾਂ ਨੂੰ ਵੀ ਨਿਖਾਰਿਆਂ ਜਾਵੇ। ਇਸ ਲਈ ਕੀਤਾ ਗਿਆ ਇਹ ਉਪਰਾਲਾ ਵੀ ਉਸੇ ਕਵੀ ਦਾ ਹੀ ਇਕ ਹਿੱਸਾ ਸੀ।ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸੰਸਾਰ ਭਰ ਦੀਆਂ ਬਿਹਤਰੀਨ ਡਿਸ਼ਾਂ ਦੀ ਜਾਣਕਾਰੀ ਹਾਸਿਲ ਕਰਦੇ ਹੋਏ ਬਿਹਤਰੀਨ ਰਵਾਇਤੀ ਖਾਣੇ ਦੀ ਪਰਿਭਾਸ਼ਾ ਨੂੰ ਸਮਝਿਆਂ ਹੈ।