ਸੁਖਪਾਲ ਸਿੰਘ ਖਹਿਰਾ ਵੀ ਇਪਟਾ ਪੰਜਾਬ ਵੱਲੋਂ ਲੱਚਰਤਾ, ਅਸ਼ਲੀਲਤਾ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਅਤੇ ਗੀਤਕਾਰਾਂ ਨੂੰ ਸਖਤੀ ਨਾਲ ਰੋਕਣ ਦੇ ਮੁੱਦੇ ਹਾਮੀ
5 Dariya News
ਚੰਡੀਗੜ੍ਹ 29-Jul-2017
ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਇਪਟਾ ਪੰਜਾਬ ਦੇ ਵਫਦ ਨਾਲ ਮੁਲਾਕਾਤ ਦੌਰਾਨ ਇਪਟਾ ਪੰਜਾਬ ਵੱਲੋਂ ਲੱਚਰਤਾ, ਅਸ਼ਲੀਲਤਾ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਅਤੇ ਗੀਤਕਾਰਾਂ ਨੂੰ ਸਖਤੀ ਨਾਲ ਰੋਕਣ ਦੀ ਹਮਾਇਤ ਕਰਦੇ ਕਿਹਾ ਕਿ ਬਿਨਾਂ ਸਿਰ ਪੈਰ ਦੀ ਗਾਇਕੀ ਅਤੇ ਗਾਇਕਾ ਨੇ ਅਮੀਰ ਅਤੇ ਨਿਰੋਏ ਪੰਜਾਬੀ ਸਭਿਆਚਾਰ ਦਾ ਘਾਣ ਕਰ ਦਿੱਤਾ ਹੈ।ਅਤੇ ਪੰਜਾਬ ਦੀ ਨੌਜੁਆਨੀ ਨੂੰ ਲੱਚਰਤਾ, ਅਸ਼ਲੀਲਤਾ, ਨਸ਼ਿਆਂ ਅਤੇ ਹਿੰਸਾ ਵਾਲੇ ਪਾਸੇ ਲਾਅ ਦਿੱਤਾ ਹੈ।ਸ਼੍ਰੀ ਖਹਿਰਾ ਨੇ ਸਭਿਆਚਰਾਕ ਪ੍ਰਦੂਸ਼ਣ ਖਿਲਾਫ ਇਪਟਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਅਤੇ ਹਮਾਇਤ ਕੀਤੀ।
ਇਹ ਜਾਣਕਾਰੀ ਦਿੰਦੇ ਵਫਦ ਦੀ ਅਗਵਾਈ ਕਰ ਰਹੇ ਇਪਟਾ ਪੰਜਾਬ ਦੇ ਜਨਰਲ ਸਕੱਤਰ ਨਾਟਕਕਾਰ, ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਸਮਾਜ ਨੂੰ ਜ਼ਹਿਨੀ ਅਤੇ ਮਾਨਿਸਕ ਤੌਰ 'ਤੇ ਬਿਮਾਰ ਅਤੇ ਤਬਾਹ ਕਰਨ ਵਾਲੇ ਇਸ ਵਰਤਾਰੇ ਨੂੰ ਮੁੱਦੇ ਵੱਜੋ ਉਭਾਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸੂਚਨਾਂ ਅਤੇ ਪ੍ਰਸਾਰਣ ਮੰਤਰਾਲ ਦੇ ਸਾਬਕਾ ਮੰਤਰੀ ਵੈਂਕਈਆ ਨਾਇਡੂ, ਜੁਆਇੰਟ ਸਕੱਤਰ ਸੰਜੇ ਮੂਰਥੇ ਅਤੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਦੇ ਚੈਅਰਪਰਸਨ ਪਹਿਲਾਜ ਨਹਿਲਾਨੀ ਨੂੰ ਪੱਤਰ ਲਿਖਕੇ ਲੱਚਰ, ਅਸ਼ਲੀਲ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤ ਟੈਲੀਵੀਜ਼ਨ ਚੈਨਲਾਂ ਉਪਰ ਬਿਨਾਂ ਰੋਕ ਟੋਕ ਪ੍ਰਸਾਰਿਤ ਹੋ ਰਹੇ ਹਨ।ਇਨਾਂ ਬੇਹੁੱਦੇ ਗੀਤਾ ਉਪਰ ਵੀ ਸੈਂਸਰਸ਼ਿਪ ਦਾ ਸਿਕੰਜਾ ਕੱਸਣ ਦੀ ਮੰਗ ਕੀਤੀ ਹੈ।
ਇਪਟਾ ਦਾ ਵਿਚਾਰ ਹੈ ਕਿ ਪੁਰਾਣੇਂ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ ਮਜ਼ਾਇਲਾਂ ਦੀ ਲੋੜ ਨਹੀਂ। ਉਸਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ।ਮੁਲਕ ਖੁਦ ਬ ਖੁਦ ਗੁਲਾਮ ਬਣ ਜਾਵੇਗਾ।ਸਮਰਾਜੀ ਤਾਕਤਾਂ ਵੱਲੋਂ ਸਾਡੇ ਮੁਲਕ 'ਤੇ ਬੜੀ ਸੋਚੀ ਸਮਝੀ ਸਾਜਿਸ਼ ਤਾਹਿਤ ਪੰਜਾਬੀ ਅਤੇ ਭਾਰਤੀ ਭਾਸ਼ਾ, ਸਭਿਆਚਾਰ ਅਤੇ ਵਿਰਸੇ 'ਤੇ ਹਮਲੇ ਕੀਤਾ ਜਾ ਰਿਹਾ ਹੈ।ਭਾਰਤ ਦੀ ਅਜ਼ਾਦੀ ਬੁਰੀ ਤਰਾਂ ਖਤਰੇ ਵਿਚ ਹੈ। ਇਸ ਇਨਸਾਨੀਅਤ ਵਿਰੋਧੀ ਵੱਗ ਰਹੀ ਹਵਾਂ ਨੂੰ ਠੱਲ ਪਾਉਣਾ ਅੱਜ ਪ੍ਰਮੁੱਖਤਾ ਦੇ ਆਧਾਰ 'ਤੇ ਕਰਨ ਵਾਲਾ ਕਾਰਜ ਹੈ ਪਰ ਇਹ ਇਹ ਸਭ ਕੱਲੇ-ਕਾਰੇ ਵਿਆਕਤੀ ਜਾਂ ਸੰਸਥਾਂ ਦੇ ਵੱਸ ਦਾ ਰੋਗ ਨਹੀਂ ਸਗੋਂ ਇਸ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਵੀ ਲੋੜ ਹੈ।
ਜਾਰੀ ਕਰਤਾ