ਕੌਸਲਰ ਸੋਨੀਕਾ ਸਰਮਾ ਭਾਜਪਾ ਪਰਿਵਾਰ ਵਿੱਚ ਸਾਮਿਲ ਹੋਏ
5 Dariya News
ਖਰੜ 22-Jul-2017
ਭਾਜਪਾ ਮੰਡਲ ਖਰੜ ਦੀ ਇੱਕ ਮੀਟਿੰਗ ਮੰਡਲ ਪ੍ਰਧਾਨ ਖਰੜ ਅਤੇ ਨਵ ਨਿਯੁਕਤ ਜਿਲਾ ਉਪ ਪ੍ਰਧਾਨ ਭਾਜਪਾ ਮੋਹਾਲੀ ਨਰਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹਵੇਲੀ ਟਾਵਰ ਖਰੜ ਵਿਖੇ ਹੋਈ। ਇਸ ਮੌਕੇ ਜਿਲ੍ਹਾ ਪ੍ਰਧਾਨ ਭਾਜਪਾ ਮੋਹਾਲੀ ਸੁਸੀਲ ਰਾਣਾ ਵੀ ਵਿਸੇਸ ਤੌਰ ਤੇ ਪਹੁੰਚੇ ।ਇਸ ਮੀਟਿੰਗ ਵਿੱਚ ਕੌਸਲਰ ਸੋਨੀਕਾ ਸਰਮਾ ਜੋ ਕਿ ਵਾਰਡ ਨੰ 19 ਵਿੱਚੋਂ ਅਜਾਦ ਉਮੀਦਵਾਰ ਦੇ ਤੌਰ ਤੇ ਚੌਣ ਜਿੱਤੇ ਸਨ ,ਜੋ ਅੱਜ ਭਾਜਪਾ ਪਰਿਵਾਰ ਵਿੱਚ ਸਾਮਿਲ ਹੋਏ ਹਨ। ਉਨਾ੍ਹ ਦੇ ਨਾਲ ਉਨਾ ਦੇ ਪਤੀ ਸਮਾਜ ਸੇਵਕ ਸ੍ਰੀ ਅਮਿਤ ਸਰਮਾ ਅਤੇ ਭੁਪਾਲ ਸਿੰਘ ਵੀ ਭਾਰਤੀ ਜਨਤਾ ਪਾਰਟੀ ਵਿੱਚ ਸਾਮਲ ਹੋਏ ।ਉਨ੍ਹਾ ਦੇ ਪਾਰਟੀ ਵਿੱਚ ਸਾਮਲ ਹੋਣ ਤੇ ਵਿਸੇਸ ਸਨਮਾਨ ਅਤੇ ਸਵਾਗਤ ਕੀਤਾ ਗਿਆ । ਇਸ ਮੌਕੇ ਸ੍ਰੀਮਤੀ ਸੋਨੀਕਾ ਸਰਮਾ ਨੇ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਭਾਜਪਾ ਵਿੱਚ ਸਾਮਲ ਹੋਏ ਹਾਂ ।ਪਾਰਟੀ ਸਾਨੂੰ ਜੋ ਵੀ ਜਿੰਮੇਵਾਰੀ ਲਗਾਏਗੀ ਅਸੀਂ ਉਸ ਨੂੰ ਤਨਦੇਹੀ ਨਾਲ ਨਿਭਾਵਾਗੇ ।
ਇਸ ਮੌਕੇ ਹਾਜਰ :- ਭਾਜਪਾ ਦੇ ਸੀਨਿਅਰ ਆਗੂ ਦੇਵਰਾਜ ਲਾਲੜੂ, ਸਿਆਮਵੇਦ ਪੁਰੀ, ਮਾਨਸੀ ਚੌਧਰੀ, ਦਵਿੰਦਰ ਸਿੰਘ ਬਰਮੀ, ਪ੍ਰੀਤ ਕੰਵਲ ਸਿੰਘ, ਰਜਿੰਦਰ ਅਰੋੜਾ, ਕੌਸਲਰ ਸੁਮਨ ਸਰਮਾ, ਕੌਸਲਰ ਮਨਦੀਪ ਕੌਰ ਦੇ ਪਤੀ ਜਸਬੀਰ ਸਿੰਘ, ਰਘਵੀਰ ਸਿੰਘ ਮੋਦੀ, ਜਗਤਾਰ ਸਿੰਘ ਬਾਗੜੀ, ਤਿਰਥਰਾਮ ਸੈਣੀ, ਜਸਵੀਰ ਸਿੰਘ ਜੋਨੀ, ਨਿਰਮਲਾ ਸਰਮਾ, ਰਿਸੀਪਾਲ, ਬਚਨ ਸਿੰਘ ਆਦਿ ਹਾਜਰ ਸਨ।