5 Dariya News

ਵਿਦਿਆਰਥੀਆਂ ਨੂੰ ਮੁਫਤ ਪਾਠ ਪੁਸਤਕਾਂ ਦੀ ਸਪਲਾਈ ਸਬੰਧੀ ਹੋ ਰਹੀ ਦੇਰੀ ਦਾ ਕਮਿਸਨ ਵਲੋਂ ਸਖਤ ਨੋਟਿਸ

ਹੁਣ 09 ਅਗਸਤ ਨੂੰ ਹੋਵੇਗੀ ਪੁਸਤਕਾਂ ਪ੍ਰਚੇਜ ਕਮੇਟੀ ਨਾਲ ਮੀਟਿੰਗ

5 Dariya News

ਚੰਡੀਗੜ੍ਹ 21-Jul-2017

ਅਨੁਸੂਚਿਤ ਜਾਤੀਆਂ ਦੇ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੜ੍ਹ ਰਹੇ ਵਿਦਿਆਰਥੀਆਂ ਨੂੰ ਮੁਫਤ ਪਾਠ ਪੁਸਤਕਾਂ ਦੀ ਸਪਲਾਈ ਸਬੰਧੀ ਹੋ ਰਹੀ ਦੇਰੀ ਦਾ ਕਮਿਸਨ ਵਲੋਂ ਸਖਤ ਨੋਟਿਸ ਲਿਆ ਹੈ। ਇਸ ਸਬੰਧ ਵਿੱਚ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ  ਦੀ ਪ੍ਰਧਾਨਗੀ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ, ਸਿੱਖਿਆ ਵਿਭਾਗ ਅਤੇ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ।  ਮੀਟਿੰਗ ਵਿਚ  ਵਿਦਿਅਕ ਸੈਸਨ ਸਾਲ 2017-18 ਦੋਰਾਨ ਪਹਿਲੀ ਤਿਮਾਹੀ ਬੀਤ ਜਾਣ ਦੇ ਬਾਵਜੂਦ ਵੀ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ  ਲਈ ਕਿਤਾਬਾ ਦੀ ਛਪਾਈ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੀਆਂ ਮੀਟਿੰਗਾ ਵਿੱਚ ਦੱਸੀ ਸਥਿਤੀ ਜਿਊਂ ਦੀ ਤਿਊ ਪੇਸ਼ ਕੀਤੀ ਗਈ ਕਿ ਬੋਰਡ ਪਾਸ ਪੇਪਰ ਦੀ ਸਪਲਾਈ ਸਬੰਧੀ ਪ੍ਰਵਾਨਗੀ ਨਾ ਮਿਲਣ ਕਰਕੇ ਕਿਤਾਬਾਂ ਦੀ ਛਪਾਈ ਨਹੀਂ ਕਰਵਾਈ ਜਾ ਸਕੀ ਅਤੇ  ਇਹ ਕਿਤਾਬਾਂ ਸਤੰਬਰ ਦੇ ਅਖੀਰ ਤੱਕ ਛਪਣ ਦੀ ਸੰਭਾਵਨਾ ਦੱਸੀ ਗਈ ਹੈ ਜਿਸ ਤੇ ਚੇਅਰਮੇਨ ਅਨੁਸੂਚਿਤ ਜਾਤੀਆਂ ਕਮਿਸਨ  ਵੱਲੋਂ ਪੂਰੀ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਮੀਟਿੰਗ ਵਿੱਚ ਹਾਜਰ ਗੈਰ ਸਰਕਾਰੀ ਮੈਂਬਰਾ ਵੱਲੋਂ ਵੀ ਕਿਤਾਬਾਂ ਦੀ ਸਪਲਾਈ ਤੁਰੰਤ ਕਰਨ ਲਈ ਜੋਰ ਦਿੱਤਾ ਗਿਆ ਤਾਂ ਜੋ ਗਰੀਬ ਪਰਿਵਾਰ ਨਾਲ ਸਬਧੰਤ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਸਪਲਾਈ ਜਲਦੀ ਕੀਤੀ ਜਾ  ਸਕੇ ਅਤੇ  ਬੱਚਿਆਂ ਦੀ ਪੜਾਈ ਦਾ ਹੋਰ ਨੁਕਸਾਨ ਨਾ ਹੋ ਸਕੇ। ਬੋਰਡ ਵੱਲੋਂ ਦਰਸਾਈ ਸਥਿਤੀ ਨੂੰ ਵਿਚਾਰਦੇ ਹੋਏ ਸ੍ਰੀ ਰਾਜੇਸ ਬਾਘਾ ਅਤੇ ਹਾਜਰ ਮੈਂਬਰ ਸਹਿਬਾਨ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਐਜੂਕੇਸਨ ਬੋਰਡ ਵਿਖੇ ਕਿਤਾਬਾਂ ਦੀ ਛਪਾਈ ਲਈ ਪੇਪਰ ਦੀ ਖਰੀਦ ਸਬੰਧੀ ਗਠਿਤ ਕਮੇਟੀ ਨਾਲ ਮਿਤੀ 09-08-2017 ਮੀਟਿੰਗ ਕੀਤੀ ਜਾਵੇਗੀ ਤਾਂ ਜੋ ਪੁਸਤਕਾਂ ਦੀ ਛਪਾਈ ਸਬੰਧੀ ਹੋਰ ਬਦਲਵਾ ਪ੍ਰਬੰਧ ਕਰਨ ਲਈ ਕੋਈ ਢੁਕਵਾਂ ਫੈਸਲਾ ਲਿਆ ਜਾ ਸਕੇ।