5 Dariya News

ਸੁਹਾਣਾ ਵਿਖੇ ਜਾਮ ਹੋਏ ਸਿਵਰ ਦੇ ਮੇਨ ਹੋਲ ਦੀ ਕਰਵਾਈ ਸਫਾਈ : ਸੁਖਮਿੰਦਰ ਸਿੰਘ ਪੰਧੇਰ

ਲੋਕਾਂ ਨੂੰ ਸੀਵਰੇਜ ਵਿਚ ਲਿਫਾਫੇ ਅਤੇ ਡੰਗਰਾਂ ਦਾ ਗੋਹਾ ਆਦਿ ਨਾ ਪਾਉਣ ਦੀ ਕੀਤੀ ਅਪੀਲ

5 Dariya News

ਐਸ.ਏ.ਐਸ. ਨਗਰ (ਮੁਹਾਲੀ) 21-Jul-2017

ਸੋਹਾਣਾ ਵਿਖੇ ਸੀਵਰੇਜ ਦੇ ਪਾਣੀ ਦੇ ਓਵਰਫਲੋਅ ਹੋਣ ਸਬੰਧੀ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਸੁਖਮਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ ਸੀਵਰੇਜ ਦੇ ਪਾਣੀ ਦੇ ਓਵਰਫਲੋਅ ਦੀ ਸਮੱਸਿਆ, ਸੀਵਰੇਜ ਦੇ ਮੇਨ ਹੋਲ ਜਾਮ ਹੋਣ ਕਾਰਣ ਸਮੱਸਿਆ ਆਈ ਸੀ ਜਿਸ ਨੂੰ ਕਿ ਵਿਸੇਸ ਇੰਜਣ ਲਗਾਕੇ ਸਾਫ ਕਰਵਾਇਆ ਗਿਆ ਹੈ। ਉਨਾਂ੍ਹ ਇਸ ਮੌਕੇ ਸੁਹਾਣੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਵਿਚ ਪਲਾਸਟਿਕ ਦੇ ਲਿਫਾਫੇ ਅਤੇ ਡੰਗਰਾਂ ਆਦਿ ਦਾ ਗੋਹਾ ਨਾ ਪਾਉਣ ਜਿਹੜਾ ਕਿ ਸੀਵਰੇਜ ਨੂੰ ਜਾਮ ਕਰਦਾ ਹੈ। ਜਿਸ ਕਾਰਣ ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਦਾ ਕਾਰਣ ਬਣਦਾ ਹੈ।