5 Dariya News

ਵਿਜੀਲੈਂਸ ਵਲੋਂ ਪਟਵਾਰੀ ਤੇ ਏਜੰਟ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ

5 Dariya News

ਚੰਡੀਗੜ੍ਹ 13-Jul-2017

ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅੱਜ ਬੰਗਾ, ਐਸ.ਬੀ.ਐਸ ਨਗਰ ਵਿਖੇ ਇਕ ਪਟਵਾਰੀ ਅਤੇ ਏਜੰਟ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਪਟਵਾਰੀ ਗੁਰਦੇਵ ਦਾਸ, ਮਾਲ ਹਲਕਾ ਬੰਗਾ, ਐਸ.ਬੀ.ਐਸ. ਨਗਰ ਅਤੇ ਏਜੰਟ ਅਮਿਤ ਕੁਮਾਰ ਨੂੰ ਜਗਨਨਾਥ, ਵਾਸੀ ਜਿੰਦੋਵਾਲ, ਬੰਗਾ, ਜਿਲਾ ਐਸ.ਬੀ.ਐਸ ਨਗਰ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੇ ਵਿਚ ਤਾਇਨਾਤ ਇੰਸਪੈਕਟਰ ਰਮੇਸ਼ ਸਿੰਘ ਵਲੋਂ ਰੰਗੇ ਹੱਕੀ ਕਾਬੂ ਕੀਤਾ ਗਿਆ ਹੈ। ਜਗਨਨਾਥ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਕਿ ਉਸ ਦੀ ਜਮੀਨ ਦੇ ਰਕਬੇ ਵਿਚ ਸੋਧ ਕਰਨ ਬਦਲੇ ਪਟਵਾਰੀ ਵਲੋਂ 5000 ਰੁਪਏ ਦੀ ਮੰਗ ਕੀਤੀ ਗਈ ਹੈ।ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 5000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ  ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਉਡਨ ਦਸਤਾ-1 ਜਲੰਧਰ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।