5 Dariya News

ਅੰਮ੍ਰਿਤਸਰ ਦੇ ਪ੍ਰਾਈਵੇਟ ਕਾਲਜ ਵਿੱਚ ਦਲਿਤ ਲੜਕੀ ਨਾਲ ਬਲਤਕਾਰ ਦਾ ਮਾਮਲਾ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸਨ ਵਲੋਂ ਪੁਲਿਸ ਕਮਿਸਨਰ ਹਫਤੇ ਵਿੱਚ ਰਿਪੋਰਟ ਪੇਸ ਕਰਨ ਲਈ ਆਖਿਆ

5 Dariya News

ਚੰਡੀਗੜ੍ਹ 13-Jul-2017

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ  ਨੇ ਅੰਮ੍ਰਿਤਸਰ ਦੇ ਪ੍ਰਾਈਵੇਟ ਕਾਲਜ ਵਿੱਚ ਦਲਿਤ ਲੜਕੀ ਨਾਲ ਬਲਤਕਾਰ ਦੇ ਮਾਮਲੇ ਵਿੱਚ ਪੁਲਿਸ ਕਮਿਸਨਰ ਅੰਮ੍ਰਿਤਸਰ ਨੂੰ ਤੱਥਾਂ ਦੀ ਪੜਤਾਲ ਕਰਨ ਲਈ ਆਖਿਆ ਹੈ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਕਮਿਸਨ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਦੱਸਿਆ ਕਿ ਕਾਲਜ ਵਿੱਚ ਦਾਖਲਾ ਲੈਣ ਗਈ ਇੱਕ ਲੜਕੀ ਨਾਲ ਇੱਕ ਨੌਜਵਾਨ ਵਲੋਂ  ਬਲਤਕਾਰ ਕੀਤਾ। ਸ੍ਰੀ ਬਾਘਾ ਨੇ ਦੱਸਿਆ ਕਿ ਲੜਕੇ ਵਲੋਂ ਲੜਕੀ ਦਾ ਦਾਖਲਾ ਫਾਰਮ ਭਰਦੇ ਵਕਤ ਜੂਸ ਪਿਲਾ ਕੇ ਬੇਹੋਸ ਕਰ ਦਿੱਤਾ ਗਿਆ ਅਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਲੜਕਾ ਅਮੀਰ ਖਾਨਦਾਨ ਨਾਲ  ਸਬੰਧ ਰੱਖਣ ਕਾਰਨ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਸ੍ਰੀ ਬਾਘਾ ਨੇ ਦੱਸਿਆ ਕਿ ਇਸ ਸਬੰਧ ਕਮਿਸਨ ਵਲੋਂ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਕਮਿਸਨਰ ਅੰਮ੍ਰਿਤਸਰ ਨੂੰ ਇਸ ਮਾਮਲੇ ਸਬੰਧੀ ਮੁਕੰਮਲ ਰਿਪੋਰਟ ਇੱਕ ਹਫਤੇ ਅੰਦਰ ਕਮਿਸਨ ਨੂੰ ਭੇਜਣ ਦੀ ਹਦਾਇਤ ਕੀਤੀ ਹੈ।