ਯੂਨੀਵਰਸਲ ਗਰੁੱਪ ਵਿਚ ਵਿਦਿਆਰਥੀਆਂ ਲਈ ਸਵੈ ਰੁਜ਼ਗਾਰ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ
ਵਿਦਿਆਰਥੀਆਂ ਨੂੰ ਰੁਜ਼ਗਾਰ ਲੱਭਣ ਬਜਾਏ ਰੁਜ਼ਗਾਰ ਦੇਣ ਤੇ ਤਰੀਕੇ ਸਮਝਾਏ ਗਏ
5 Dariya News
ਐਸ.ਏ.ਐਸ. ਨਗਰ (ਮੁਹਾਲੀ) 11-Jul-2017
ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੀ ਬਜਾਏ ਸਵੈ ਰੁਜ਼ਗਾਰ ਬਣਾਉਣ ਦੇ ਮੰਤਵ ਨਾਲ ਕੈਂਪਸ ਵਿਚ ਦੋ ਦਿਨਾਂ ਸਵੈ ਰੁਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਿੱਖਿਆਂ ਖੇਤਰ ਅਤੇ ਵਪਾਰ ਜਗਤ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਨੂੰ ਸਿੱਖਿਆਂ ਪੂਰੀ ਹੁੰਦੀ ਹੀ ਆਪਣੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਸਾਂਝੀ ਕੀਤੀ।ਐਨ ਆਈ ਟੀ ਟੀ ਆਰ ਦੇ ਇਸਟੈਂਟ ਪ੍ਰੋਫੈਸਰ ਅਮਰ ਦੇਵ ਸਿੰਘ ਨੇ ਹਾਜ਼ਰ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਤੇਜ਼ੀ ਨਾਲ ਵਿਸ਼ਵ ਤੇ ਬਦਲ ਰਹੀਆਂ ਪ੍ਰਤੀ ਸਥਿਤੀਆਂ ਦੇ ਮੱਦੇ ਨਜ਼ਰ ਅੱਜ ਇਕ ਉੱਦਮੀ ਵਜੋਂ ਸਥਾਪਿਤ ਹੋਣ ਵਿਚ ਜ਼ਿਆਦਾ ਬਿਹਤਰੀਨ ਮੌਕੇ ਹਨ। ਪਰ ਉਸ ਦੇ ਨਾਲ ਹੀ ਉਸ ਵਪਾਰ ਸਬੰਧੀ ਸਹੀ ਜਾਣਕਾਰੀ ਹੋਣਾ ਵੀ ਲਾਜ਼ਮੀ ਹੋ ਜਾਂਦਾ ਹੈ। ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਕ ਉਦਯੋਗਪਤੀ ਦੀ ਸੋਚ ਹੋਣਾ ਬਹੁਤ ਜ਼ਰੂਰੀ ਹੈ। ਡਾ. ਦੀਪਕਾ ਜਾਂਮੈ, ਐਸੋਸੇਟ ਪ੍ਰੋਫੈਸਰ, ਚਿਤਕਾਰਾ ਯੂਨੀਵਰਸਿਟੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਵਪਾਰੀ ਪਹਿਲਾ ਆਪਣੀ ਸੋਚ ਨੂੰ ਇਕ ਖੋਜ ਤੇ ਲੈ ਕੇ ਜਾਂਦਾ ਹੈ ਅਤੇ ਵਿਚ ਉਸ ਖੋਜ ਨੂੰ ਸਹੀ ਦਿਸ਼ਾ ਦਿੰਦੇ ਹੋਏ ਇਕ ਸਫਲ ਵਪਾਰੀ ਬਣਦਾ ਹੈ। ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਉਹ ਖੋਜ ਅਤੇ ਸੋਚ ਜ਼ਮੀਨੀ ਹਕੀਕਤ ਨਾਲ ਜੁੜੀ, ਆਸਾਨ, ਸਫਲ ਪੂਰਕ ਅਤੇ ਮਾਪ ਯੋਗ ਹੋਣੀ ਚਾਹੀਦੀ ਹੈ।ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਉੱਦਮੀ ਜਾਂ ਉਦਯੋਗਪਤੀ ਸਦਾ ਆਪਣੀਆਂ ਅੱਖਾਂ ਅਤੇ ਕੰਨ ਖੁਲੇ ਰਖਦਾ ਹੈ ਅਤੇ ਹਮੇਸ਼ਾ ਕੁੱਝ ਨਵਾਂ ਸਿੱਖਣ ਵਿਚ ਵਿਸ਼ਵਾਸ ਰੱਖਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਵੀ ਹਾਲਾਤ ਸਾਡੇ ਸਫਲਤਾ ਦਾ ਇਕ ਹੋਰ ਰਸਤਾ ਵੀ ਨਾਲ ਲੈ ਕੇ ਆਉਂਦੇ ਹਨ ਬਸ ਉਸ ਨੂੰ ਸਹੀ ਤਰੀਕੇ ਨਾਲ ਪਛਾਣਨ ਦੀ ਲੋੜ ਹੁੰਦੀ ਹੈ। ਚੇਅਰਮੈਨ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੌਕਰੀ ਲੱਭਣ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਉੱਦਮੀ ਵਜੋਂ ਸਥਾਪਿਤ ਹੋਣ ਦੀ ਪ੍ਰੇਰਨਾ ਦਿਤੀ।