5 Dariya News

ਐਸ.ਸੀ.ਬੀ.ਸੀ ਸੇਵਾਵਾਂ ਐਕਟ ਅਤੇ ਅਤਿਆਚਾਰ ਰੋਕਥਾਮ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਤੇ ਜੋਰ- ਰਾਜੇਸ਼ ਬਾਘਾ

ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਦੀ ਸਮੀਖਿਆ

5 Dariya News

ਚੰਡੀਗੜ੍ਹ 07-Jul-2017

ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਦੀ ਪ੍ਰਧਾਨਗੀ ਹੇਠ ਕਮਿਸ਼ਨ ਦੀ 22ਵੀ' ਮੀਟਿੰਗ ਹੋਈ ਜਿਸ ਵਿੱਚ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਦੀ ਸਮੀਖਿਆ ਕੀਤੀ ਗਈ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਕਮਿਸਨ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ਡਾਇਰੈਕਟਰ ਭਲਾਈ  ਵਿਭਾਗ, ਪੰਜਾਬ  ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਅਕ, ਸਮਾਜਿਕ ਅਤੇ ਆਰਥਿਕ ਵਿਕਾਸ ਲਈ ਲਾਗੂ ਕੀਤੀਆਂ ਜਾ ਰਹੀਆਂ ਸਮੂਹ ਭਲਾਈ ਸਕੀਮਾਂ  ਤੋਂ ਜਾਣੂੰ ਕਰਵਾਇਆ।ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਗਰਾਂਟ ਦੀ ਰਾਸ਼ੀ 15000/- ਤੋਂ ਵਧਾ ਕੇ 21000/- ਕਰ ਦਿੱਤੀ ਗਈ ਹੈ। ਉਹਨਾਂ ਵੱਲੋਂ ਇਹ ਵੀ ਦੱਸਿਆ ਕਿ ਇਸ ਸਕੀਮ ਦਾ ਲਾਭ ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ  ਹੋਰ ਕਮਜ਼ੋਰ ਵਰਗ, ਜਿਹਨਾਂ ਪਰਿਵਾਰਾਂ ਦੀ ਸਲਾਨਾ ਆਮਦਨ 32790/- ਰੁਪਏ ਹੈ, ਉਹਨਾਂ ਨੂੰ ਵੀ ਇਹ ਵਿੱਤੀ ਮੁਹੱਈਆ ਕਰਵਾਈ ਜਾਦੀ ਹੈ। ਇਸ ਤੋਂ ਇਲਾਵਾ ਡਾਇਰੈਕਟਰ ਭਲਾਈ ਵਲੋਂ ਇਹ ਵੀ ਦੱਸਿਆ ਗਿਆ ਕਿ ਇਸ ਸਕੀਮ ਤਹਿਤ 36.70 ਕਰੋੜ ਰੁਪਏ ਨਾਲ 24466 ਲਾਭਪਾਤਰੀਆ ਜਲਦ ਹੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਸਾਲ 2017-2018 ਦੌਰਾਨ ਆਸ਼ੀਰਵਾਦ ਸਕੀਮ ਤਹਿਤ 200.00 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਗਲਤ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਸਬੰਧੀ ਪ੍ਰਾਪਤ ਹੋਈਆਂ  17 ਸ਼ਿਕਾਇਤਾਂ ਦੇ ਮੁੱਦੇ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਸੰਯੁਕਤ ਡਾਇਰੈਕਟਰ ਭਲਾਈ  ਨੇਂ ਦੱਸਿਆ  ਕਿ ਇਹਨਾਂ 17 ਸ਼ਿਕਾਇਤਾਂ ਵਿਚੋਂ 14 ਸ਼ਿਕਾਇਤਾਂ ਦੀ ਪੜਤਾਲ ਮੁਕੰਮਲ ਕਰ ਲਈ ਗਈ । 

ਕਮਿਸਨ ਨੇ ਬਾਕੀ 3 ਸ਼ਿਕਾਇਤਾਂ ਦੀ ਪੜਤਾਲ ਸਮੇਂ ਸਿਰ ਕਰਨ ਦੀ ਹਦਾਇਤ ਕੀਤੀ।ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਅਨੁਸੂਚਿਤ ਜਾਤੀਆਂ ਨਾਲ ਹੋਈਆ ਵਧੀਕੀਆਂ ਅਤੇ ਉਹਨਾਂ ਬਾਰੇ ਕੀਤੀ ਗਈ ਕਾਰਵਾਈ ਸਬੰਧੀ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਵੱਲੋਂ ਮੀਟਿੰਗ ਵਿੱਚ ਦੱਸਿਆ ਗਿਆ ਕਿ ਪ੍ਰਾਪਤ ਹੋਈਆਂ ਕੁੱਲ 26 ਸ਼ਿਕਾਇਤਾਂ ਵਿਚੋਂ 18 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ  ਗਿਆ ਹੈ ।  ਪੁਲਿਸ ਵਿਭਾਗ ਵੱਲੋਂ ਦੱਸਿਆ ਗਿਆ ਸੀ ਕਿ ਕੁੱਲ 268 ਰਜਿਸਟਰਡ ਕੇਸਾ ਵਿਚੋਂ 55 ਕੇਸ ਪੜਤਾਲ ਮੁਕੰਮਲ ਹੋਣ ਉਪਰੰਤ ਬੰਦ ਕਰ ਦਿੱਤੇ ਗਏ ਹਨ ਅਤੇ 83 ਕੇਸਾਂ ਵਿੱਚ ਚਾਰਜਸੀਟ ਫਾਈਲ ਕੀਤੀ ਗਈ ਹੈ। ਕਮਿਸਨ ਨੇ  ਪੁਲਿਸ ਅਧਿਕਾਰੀਆਂ ਨਾਲ ਪੈਡਿੰਗ ਪਏ ਕੇਸਾਂ ਦਾ  ਮਹੀਨਵਾਰ ਰਿਵਿਊ ਕਰਨ ਲਈ ਆਖਿਆ ਤਾਂ ਜੋ ਪੈਡਿੰਗ ਪਏ ਕੇਸਾਂ ਦੀ ਨਿਪਟਾਰਾ ਹੋ ਸਕੇ। ਇਸ ਸਬੰਧ ਵਿੱਚ ਪੁਲਿਸ ਵਿਭਾਗ ਵੱਲੋਂ ਡਾਟਾ ਇਕੱਤਰ ਕਰਕੇ ਜੋਨ-ਵਾਈਜ਼ ਸਮੁੱਚਾ ਪ੍ਰਬੰਧ ਕਰਦੇ ਹੋਏ ਕਮਿਸ਼ਨ ਨੂੰ ਸੂਚਿਤ ਕਰਨ ਦੀ ਹਦਾਇਤ ਵੀ ਕੀਤੀ ਗਈ।ਮੀਟਿੰਗ ਵਿੱਚ ਸੀਨੀਅਰ ਵਾਈਸ ਚੇਅਰਪਰਸਨ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ੍ਰੀ ਰਾਜ ਸਿੰਘ ਅਤੇ ਗੈਰ ਸਰਕਾਰੀ ਮੈਂਬਰ ਸ੍ਰੀਮਤੀ ਭਾਰਤੀ ਕੈਨੇਡੀ, ਸ੍ਰੀ ਕਰਨਵੀਰ ਸਿੰਘ ਇੰਦੌਰਾ,  ਸ੍ਰੀ ਬਾਬੂ ਸਿੰਘ ਪੰਜਾਵਾਂ, ਸ੍ਰੀ ਗਿਆਨ ਚੰਦ, ਸ੍ਰੀ ਪ੍ਰਭ ਦਿਆਲ, ਸ੍ਰੀ ਰਾਜ ਕੁਮਾਰ ਹੰਸ, ਸ੍ਰੀ ਤਰਸ਼ੇਮ ਸਿੰਘ ਸਿਆਲਕਾ ਅਤੇ ਸ੍ਰੀ ਦਰਸ਼ਨ ਸਿੰਘ ਦੇ ਇਲਾਵਾ ਸ੍ਰੀਮਤੀ ਦੀਪਤੀ ਉੱਪਲ, ਆਈ.ਏ.ਐਸ.,  ਸ੍ਰੀ ਪ੍ਰਮੋਦ ਕੁਮਾਰ, ਆਈ.ਪੀ.ਐਸ., ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ, ਪੰਜਾਬ,  ਭਲਾਈ ਵਿਭਾਗ ਪੰਜਾਬ ਸ੍ਰੀਮਤੀ ਬਿੰਦੂ ਵਾਲੀਆ, ਵਧੀਕ ਡਾਇਰੈਕਟਰ, ਸੀ੍ਰਮਤੀ ਅੰਜਨਾ ਸੰਧੂ, ਸੰਯੁਕਤ ਡਾਇਰੈਕਟਰ, ਸ੍ਰੀ ਜਸਮੇਰ ਸਿੰਘ ਉਪ ਕੰਟਰੋਲਰ (ਵਿੱਤ ਤੇ ਲੇਖਾ)  ਅਤੇ ਸ੍ਰੀ ਪਰਮਿੰਦਰ ਸਿੰਘ ਗਿੱਲ ਉਪ ਡਾਇਰੈਕਟਰ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।