5 Dariya News

ਇੰਡੋ ਗਲੋਬਲ ਦੇ ਵਿਦਿਆਰਥੀਆਂ ਨੇ ਬਣਾਇਆ ਸਸਤਾ ਵਾਇਰਲੈੱਸ ਆਟੋਮੇਸ਼ਨ ਸੈਂਸਰ

ਘਰ ਨੂੰ ਡਿਜੀਟਲ ਤਰੀਕੇ ਰਾਹੀਂ ਰੱਖੇਗਾ ਸੁਰੱਖਿਅਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 29-Jun-2017

ਇੰਡੋ ਗਲੋਬਲ ਗਰੁੱਪ ਆਫ਼ ਕਾਲਜ਼ਿਜ ਦੇ ਪੰਜ ਵਿਦਿਆਰਥੀਆਂ ਅਭਿਸ਼ੇਕ ਕੁਮਾਰ, ਨਵਜੋਤ ਸਿੰਘ, ਡਿਮਸੋਨ, ਮੁਧਸੇਰ ਅੱਬਾਸ ਅਤੇ ਅਭਿਸ਼ੇਕ ਠਾਕੁਰ ਘਰ ਨੂੰ ਸੁਰੱਖਿਅਤ ਰੱਖਣ ਲਈ ਸਸਤਾ ਅਤੇ ਸਾਈਜ਼ ਵਿਚ ਛੋਟਾ ਡਿਜੀਟਲ ਸਿਸਟਮ ਤਿਆਰ ਕੀਤਾ ਹੈ। ਇਹ ਸਿਸਟਮ ਬਾਜ਼ਾਰ ਵਿਚ ਮਿਲਣ ਵਾਲੇ ਉਪਕਰਨਾਂ ਤੋਂ ਅੱਧੇ ਖਰਚੇ ਵਿਚ ਘਰ ਨੂੰ ਸੁਰੱਖਿਅਤ ਰੱਖਣ ਦੇ ਨਾਲ ਨਾਲ ਆਟੋਮੇਸ਼ਨ ਤਰੀਕੇ ਰਾਹੀਂ ਘਰ ਦੇ ਉਪਕਰਨਾਂ ਅਤੇ ਬਿਜਲੀ ਯੰਤਰਾਂ ਦੇ ਵਾਇਰਲੈੱਸ ਤਰੀਕੇ ਰਾਹੀਂ ਦੁਨੀਆਂ ਦੇ ਕਿਸੇ ਵੀ ਤਰੀਕੇ ਤੋਂ ਕੰਟਰੋਲ ਕਰ ਸਕੇਗਾ। ਇਸ ਸਿਸਟਮ ਨੂੰ ਮੋਬਾਈਲ ਰਾਹੀਂ ਇੰਟਰਨੈੱਟ ਦੀ ਮਦਦ ਨਾਲ ਕਿਸੇ ਵੀ ਥਾਂ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ।ਇਨਾ ਵਿਦਿਆਰਥੀਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਘਰ ਵਿਚ ਦਾਖਲ ਹੋਣ ਲਈ ਵੀ ਉਸ ਦਾ ਪਾਸਵਰਡ ਹੋਣਾ ਜ਼ਰੂਰੀ ਹੋਵੇਗਾ। ਜੇਕਰ ਕੋਈ ਗਲਤ ਪਾਸਵਰਡ ਭਰੇਗਾ ਤਾਂ ਘਰ ਦੇ ਮਾਲਕ ਨੂੰ ਇਸ ਦੀ ਜਾਣਕਾਰੀ ਐੱਸ ਐਮ ਐੱਸ ਰਾਹੀਂ ਮਿਲ ਜਾਵੇਗੀ। ਇਸ ਦੇ ਇਲਾਵਾ ਇਕ ਐਪ ਵੀ ਤਿਆਰ ਕੀਤੀ ਜਾ ਰਹੀ ਹੈ ਜਿਸ ਰਾਹੀਂ ਪਾਸਵਰਡ ਭਰਨ ਵਾਲੇ ਦੀ ਤਸਵੀਰ ਵੀ ਮਾਲਕ ਦੇ ਮੋਬਾਈਲ ਅਤੇ ਈ ਮੇਲ ਤੇ ਪਹੁੰਚ ਜਾਵੇਗੀ। ਜਦ ਕਿ ਘਰ ਦੇ ਹਰ ਕੋਨੇ ਜਾਂ ਦਾਖਲ ਹੋ ਸਕਣ ਵਾਲੇ ਹਿੱਸੇ ਵੀ ਸੈਂਸਰ ਰਾਹੀਂ ਘਰ ਦੀ ਰਾਖੀ ਕਰਨ ਵਿਚ ਸਹਾਈ ਹੋਣਗੇ। ਜੇਕਰ ਕੋਈ ਇਨ੍ਹਾਂ ਸੈਸਰਾਂ ਤੋਂ ਬਿਨਾ ਪਾਸਵਰਡ ਰਾਹੀਂ ਲੰਘੇਗਾ ਤਾਂ ਵੀ ਉਸ ਦੀ ਜਾਣਕਾਰੀ ਮੋਬਾਈਲ ਤੇ ਪਹੁੰਚ ਜਾਵੇਗੀ। ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆਂ ਕਿ ਉਨ੍ਹਾਂ ਨੂੰ ਇਹ ਸਿਸਟਮ ਬਣਾਉਣ ਦੀ ਸੋਝ ਰੋਜ਼ਾਨਾ ਘਰਾਂ ਵਿਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਆਈ।ਇੰਡੋ ਗਲੋਬਲ ਗਰੁੱਪ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਉਨ੍ਹਾਂ ਵੱਲੋਂ ਸਦਾ ਵਿਦਿਆਰਥੀਆਂ ਨੂੰ ਕੁੱਝ ਨਵਾਂ ਕਰਨ ਦੀ ਪ੍ਰੇਰਨਾ ਦਿਤੀ ਜਾਂਦੀ ਹੈ। ਕਿਸੇ ਵੀ ਨਵੇਂ ਪ੍ਰੋਜੈਕਟਰ ਬਣਾਉਣ ਲਈ ਇਸ ਸਬੰਧੀ ਹਰ ਗਾਈਡ ਲਾਈਨ ਵੀ ਸਟਾਫ਼ ਵੱਲੋਂ ਦਿਤੀ ਜਾਦੀ ਹੈ। ਚੇਅਰਮੈਨ ਸਿੰਗਲਾ ਅਨੁਸਾਰ ਉਨ੍ਹਾਂ ਵੱਲੋਂ ਆਪਣੇ ਸਟਾਫ਼ ਨੂੰ ਕਿਸੇ ਵੀ ਖੋਜ ਲਈ ਵਿਦਿਆਰਥੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਦੀਆਂ ਹਦਾਇਤਾਂ ਦਿਤੀ ਹੋਈਆਂ ਹਨ। ਇਸ ਪ੍ਰੋਜੈਕਟ ਵਿਚ ਵੀ ਲੀਨਾ ਮਹਾਜਨ ਇੰਸਟੈਂਟ ਪ੍ਰੋਫੈਸਰ ਅਤੇ ਪ੍ਰੋ ਗਗਨਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਮਦਦ ਕੀਤੀ ਗਈ। ਚੇਅਰਮੈਨ ਸਿੰਗਲਾ ਨੇ ਇਨਾ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪ੍ਰੋਜੈਕਟ ਦੀ ਲਾਈਵ ਡੈਮੋਸਟ੍ਰੇਸ਼ਨ ਵੀ ਲਈ ਗਈ ਜੋ ਕਿ ਪੂਰੀ ਤਰਾਂ ਸਫਲ ਰਹੀ।