5 Dariya News

ਮਰੀਨ ਅਕੈਡਮੀ ਵੱਲੋਂ ਆਯੋਜਿਤ ਮੈਰਾਥਨ ਵਿਚ 800 ਦੌੜਾਕਾਂ ਨੇ ਲਿਆ ਹਿੱਸਾ

5 Dariya News

ਚੰਡੀਗੜ੍ਹ 25-Jun-2017

ਅੰਤਰ ਰਾਸ਼ਟਰੀ ਨਾਵਿਕ ਦਿਵਸ ਮੌਕੇ ਮਰੀਨ ਅਕੈਡਮੀ ਵੱਲੋਂ ਆਯੋਜਿਤ ਕੀਤੀ ਮੈਰਾਥਨ ਵਿਚ ਟ੍ਰਾਈ ਸਿਟੀ ਸਮੇਤ ਰਾਜ ਦੇ ਬਾਕੀ ਹਿੱਸਿਆਂ ਤੋਂ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। 800 ਦੇ ਕਰੀਬ ਦੌੜਾਕਾਂ ਨੇ ਸਵੇਰੇ ਤੜਕੇ ਚੰਡੀਮੰਦਰ ਤੋਂ ਸੁਖਨਾ ਝੀਲ ਤੱਕ ਕਰਵਾਈ ਮੈਰਾਥਨ ਵਿਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਸਵੇਰੇ ਚਾਰ ਵਜੇ ਤੋਂ ਹੀ ਲੋਕ ਚੰਡੀਮੰਦਰ ਵਿਚ ਇਕਠੇ ਹੋਣੇ ਸ਼ੁਰੂ ਹੋ ਗਏ ਜਦ ਕਿ 5.45 ਵਜੇ ਸ਼ੁਰੂ ਹੋਈ ਇਹ ਮੈਰਾਥਨ ਕਰੀਬ 7.30 ਵਜੇ ਖ਼ਤਮ ਹੋਈ। ਇਸ ਮੈਰਾਥਨ ਦਾ ਮੁੱਖ ਮੰਤਵ ਵਿਸ਼ਵ ਭਰ ਦੇ 90% ਵਪਾਰ ਵਿਚ ਹਿੱਸਾ ਪਾਉਣ ਵਾਲੇ ਮਰਚੈਂਟ ਨੇਵੀ ਦੇ ਨਾਇਕਾਂ ਨੂੰ  ਧੰਨਵਾਦ ਸੁਨੇਹਾ ਦੇਣਾ ਸੀ।ਇਸ ਮੈਰਾਥਨ ਨੂੰ ਚਾਰ ਹਿੱਸਿਆਂ ਜਰਨਲ, ਨਾਵਿਕ, ਔਰਤਾਂ ਅਤੇ ਸੀਨੀਅਰ ਸਿਟੀਜ਼ਨ ਕੈਟਾਗਰੀ ਵਿਚ ਵੰਡਿਆਂ ਗਿਆ ਸੀ । ਜਿਸ ਵਿਚ ਪਹਿਲਾਂ ਇਨਾਮ 51000, ਦੂਜਾ ਇਨਾਮ 21,000 ਅਤੇ ਤੀਜਾ ਇਨਾਮ 11,000 ਰੱਖਿਆਂ ਗਿਆ। ਜਰਨਲ ਕੈਟਾਗਰੀ ਵਿਚ ਸੁਮਿਤ ਕੁਮਾਰ ਨੇ ਪਹਿਲਾ ਸਥਾਨ, ਦੂਜਾ ਸਥਾਨ ਸੰਦੀਪ ਅਤੇ ਤੀਜੀ ਪੁਜ਼ੀਸ਼ਨ ਪ੍ਰਕਾਸ਼ ਨੇ ਹਾਸਿਲ ਕੀਤੀ।ਔਰਤਾਂ ਦੀ ਕੈਟਾਗਰੀ ਵਿਚੋਂ ਅਨੀਤਾ, ਰਮਨਜੀਤ ਕੌਰ, ਰੇਨੂੰ ਨੇ ਕ੍ਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ।ਨਾਵਿਕ ਕੈਟਾਗਰੀ ਵਿਚ  ਵਿਸ਼ਨੂੰ, ਤਨੁੱਜ ਸਿਆਲ ਅਤੇ ਅਜੇ ਵਰਮਾ ਪਹਿਲੀ ਦੂਜੀ ਅਤੇ ਤੀਜੀ ਪੁਜ਼ੀਸ਼ਨ ਤੇ ਰਹੇ। ਇਸੇ ਤਰਾਂ ਸੀਨੀਅਰ ਸਿਟੀਜ਼ਨ ਵਿਚ ਸ਼ਮਸ਼ੇਰ ਸਿੰਘ ਨੇ ਪਹਿਲੀ ਅਤੇ ਜੋਗਿੰਦਰ ਸਿੰਘ ਨੇ ਦੂਜੀ ਥਾਂ ਹਾਸਿਲ ਕੀਤੀ।ਇਨਾ ਜੇਤੂਆਂ ਨੂੰ ਇਨਾਮ ਤਕਸੀਮ ਮਸ਼ਹੂਰ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਅਤੇ ਮਸ਼ਹੂਰ ਕ੍ਰਿਕਟ ਖਿਡਾਰੀ ਦਿਨੇਸ਼ ਮੋਗੀਆ ਵੱਲੋਂ ਦਿਤੇ ਗਏ।ਇਸ ਦੌਰਾਨ ਪੂਰੇ ਰਸਤੇ ਵਿਚ ਖਿਡਾਰੀਆਂ ਲਈ ਹਲਕੀ ਫੁਲਕੀ ਡਾਈਟ ਅਤੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਜਦ ਕਿ ਮੈਡੀਕਲ ਸੁਵਿਧਾਵਾਂ ਮੈਕਸ ਹਸਪਤਾਲ ਵੱਲੋਂ ਦਿਤੀਆ ਗਈਆਂ ਸਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮਰੀਨ ਅਕੈਡਮੀ ਦੇ ਡਾਇਰੈਕਟਰ ਨੀਰਜ ਕੁਮਾਰ ਨੇ ਦੱਸਿਆਂ ਕਿ ਜਿੱਥੇ ਮਰਚੈਂਟ ਨੇਵੀ ਵਿਸ਼ਵ ਪੱਧਰ ਤੇ ਇਕ ਬਿਹਤਰੀਨ ਕੈਰੀਅਰ ਵਜੋਂ ਜਾਣਿਆਂ ਜਾਂਦਾ ਹੈ ਉੱਥੇ ਹੀ ਉੱਤਰੀ ਭਾਰਤੀ ਮਰਚੈਂਟ ਨੇਵੀ ਵਿਚ ਜਾਣ ਤੋਂ ਬਹੁਤ ਪਿੱਛੇ ਹਨ। ਨੌਜਵਾਨਾਂ ਨੂੰ ਮਰਚੈਂਟ ਨੇਵੀ ਨਾਲ ਜੋੜਨ ਲਈ ਕੀਤਾ ਗਿਆ ਇਹ ਉਪਰਾਲਾ ਪੂਰੀ ਤਰਾਂ ਸਫਲ ਰਿਹਾ।