5 Dariya News

ਬਜਟ 2017-18 ਦੇ ਮੁੱਖ ਪਹਿਲੂ

5 Dariya News

ਚੰਡੀਗੜ੍ਹ 22-Jun-2017

- ਕਿਸਾਨਾਂ ਦੇ ਕਰਜ਼ਾ ਮੁਆਫੀ ਲਈ 1500 ਕਰੋੜ ਰੁਪਏ ਮੁਹੱਈਆ ਕਰਵਾਏ ਗਏ 

- ਗੰਨਾ ਉਤਪਾਦਕਾਂ ਨੂੰ ਅਦਾਇਗੀ ਲਈ ਸ਼ੂਗਰ ਕੋ-ਆਪਰੇਟਿਵਜ਼ ਨੂੰ 180 ਕਰੋੜ ਰੁਪਏ ਦਾ ਕਰਜ਼ਾ ਦਿੱਤਾ

- ਫਸਲਾਂ ਦੇ ਖਰਾਬੇ ਲਈ ਮੁਆਵਜ਼ੇ ਦੀ ਦਰ ਨੂੰ 8000 ਰੁਪਏ ਤੋਂ ਵਧਾ ਕੇ 12000 ਰੁਪਏ ਪ੍ਰਤੀ ਏਕੜ ਕੀਤਾ

- ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਪਾਠ ਪੁਸਤਕਾਂ - (30 ਕਰੋੜ ਰੁਪਏ)

- ਸਾਰੇ ਸਰਕਾਰੀ ਸਕੂਲਾਂ ਲਈ ਫਰਨੀਚਰ

- ਪ੍ਰਾਇਮਰੀ ਸਕੂਲਾਂ ਵਿਚ ਕੰਪਿਊਟਰ

- ਸਾਰੇ ਪ੍ਰਾਇਮਰੀ ਸਕੂਲਾਂ ਵਿਚ ਬਿਹਤਰੀਨ ਗ੍ਰੀਨ ਬੋਰਡ 

- ਬਲਾਕਾਂ ਅਤੇ ਜ਼ਿਲ੍ਹਿਆਂ ਵਿੱਚ ਬਿਹਤਰੀਨ ਸਕੂਲਾਂ ਲਈ ਅਵਾਰਡ

- ਵਿੱਦਿਅਕ ਤੌਰ 'ਤੇ ਪੱਛੜੇ ਖੇਤਰਾਂ ਵਿਚ 5 ਡਿਗਰੀ ਕਾਲਜ ਖੋਲ੍ਹਣੇ

- ਇਤਿਹਾਸਕ ਕਾਲਜਾਂ ਨੂੰ ਵਿਸ਼ੇਸ਼ ਵਿੱਤੀ ਸਹਾਇਤਾ

- 'ਯਾਰੀ ਐਂਟਰਪ੍ਰਾਈਜਿਜ਼' ਲਈ 50 ਕਰੋੜ ਰੁਪਏ ਸਿਰਫ 3 ਪ੍ਰਤੀਸ਼ਤ ਵਿਆਜ 'ਤੇ 

- 'ਰੋਜ਼ਗਾਰ ਅਤੇ ਕਾਰੋਬਾਰ ਬਿਊਰੋਜ਼' ਦੀ ਸਥਾਪਨਾ

- 'ਜਨਰਲ ਸ਼ਾਮ ਸਿੰਘ ਅਟਾਰੀਵਾਲਾ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ' ਦੀ ਸਥਾਪਨਾ

- 'ਗਾਰਡੀਅਨਜ਼ ਆਫ ਗਵਰਨੈਂਸ' ਲਈ 20 ਕਰੋੜ ਰੁਪਏ

- ਯੂਨੀਵਰਸਲ ਹੈਲਥ ਇੰਸ਼ੋਰੈਂਸ ਸਕੀਮ- 100 ਕਰੋੜ ਰੁਪਏ

- ਐਸਏਐਸ ਨਗਰ, ਮੋਹਾਲੀ ਵਿਖੇ ਨਵਾਂ ਮੈਡੀਕਲ ਕਾਲਜ

- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਦੇ ਮੌਜੂਦਾ ਬੁਨਿਆਦੀ ਢਾਂਚੇ ਦੀ ਅੱਪਗ੍ਰੇਡੇਸ਼ਨ ਲਈ 100 ਕਰੋੜ ਰੁਪਏ

- ਇਤਿਹਾਸਕ ਸਥਾਨਾਂ ਲਈ ਗ੍ਰਾਂਟ- ਕਿਲਾ ਮੁਬਾਰਕ ਪਟਿਆਲਾ ਅਤੇ ਬਠਿੰਡਾ ਕਿਲੇ ਲਈ 26 ਕਰੋੜ ਰੁਪਏ

- 'ਸਵੱਛ ਪੰਜਾਬ' ਅਤੇ 'ਸੋਹਣਾ ਪੰਜਾਬ' ਲਈ 873.35 ਕਰੋੜ ਰੁਪਏ 

- 2000 ਸੋਲਰ ਐਗਰੀਕਲਚਰ ਪੰਪਾਂ ਦੀ ਸਥਾਪਤੀ ਲਈ 100 ਕਰੋੜ ਰੁਪਏ

- ਪਰਾਲੀ ਦੇ ਪ੍ਰਬੰਧਨ ਲਈ 5 ਕਰੋੜ ਰੁਪਏ ਦਾ ਫੰਡ 

- ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਗ੍ਰਾਮ ਪੰਚਾਇਤਾਂ ਲਈ 20 ਕਰੋੜ ਰੁਪਏ

- ਸੋਧੀ ਹੋਈ ਆਟਾ-ਦਾਲ ਸਕੀਮ ਲਈ 500 ਕਰੋੜ ਰੁਪਏ 

- ਸਰਹੱਦੀ ਖੇਤਰ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਲਈ 300 ਕਰੋੜ ਰੁਪਏ

- ਸਮਾਜਿਕ ਸੁਰੱਖਿਆ ਪੈਨਸ਼ਨ 500 ਰੁਪਏ ਤੋਂ 750 ਰੁਪਏ ਵਧਾਈ ਗਈ 

- 70 ਨਵੇਂ ਪੁਲਿਸ ਸਟੇਸ਼ਨਾਂ ਦੀ ਉਸਾਰੀ ਅਤੇ 23 ਪੁਲਿਸ ਸਟੇਸ਼ਨਾਂ ਦੀਆਂ ਅਧੂਰੀਆਂ ਇਮਾਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ

- ਡਾਇਲ 100 ਹੈਲਪ ਲਾਈਨ

- 'ਫ੍ਰੈਂਡਜ਼ ਆਫ ਪੰਜਾਬ'- ਮੁੱਖ ਮੰਤਰੀ ਗਰਿਮਾ ਗ੍ਰਾਮ ਯੋਜਨਾ 

- 'ਆਸ਼ੀਰਵਾਦ ਸਕੀਮ' ਅਧੀਨ ਵਿੱਤੀ ਸਹਾਇਤਾ 15000 ਰੁਪਏ ਤੋਂ 21000 ਰੁਪਏ ਵਧਾਈ ਗਈ ਹੈ--- 200 ਕਰੋੜ ਰੁਪਏ

- ਪੰਜਾਬ ਅਨੁਸੂਚਿਤ ਜਾਤੀ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਅਤੇ ਪੰਜਾਬ ਪੱਛੜੀ ਜਾਤੀ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਕਰਜ਼ਾ ਮੁਆਫੀ ਸਕੀਮ ਤਹਿਤ ਕ੍ਰਮਵਾਰ 17.66 ਕਰੋੜ ਰੁਪਏ ਅਤੇ 2.44 ਕਰੋੜ ਰੁਪਏ ਰੱਖੇ

- ਪੇਂਡੂ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1103 ਕਰੋੜ ਰੁਪਏ ਖਰਚੇ ਜਾਣਗੇ

- ਨਵੀਂ ਸਕੀਮ 'ਪੇਂਡੂ ਸਰਵਜਨ ਹਿਤਕਾਰੀ ਸਕੀਮ'  

- ਜਾਇਦਾਦ ਦੀ ਰਜਿਸਟਰੀ 'ਤੇ ਸਟੈਂਪ ਡਿਊਟੀ ਨੂੰ 9% ਤੋਂ ਘਟਾ ਕੇ 6% ਕੀਤਾ

- ਪਲਾਟਾਂ/ਘਰਾਂ ਦੀ ਮਾਲਕੀ ਦੀ ਟਰਾਂਸਫਰ ਫੀਸ ਨੂੰ 2.5% ਤੋਂ ਘਟਾ ਕੇ 2% ਕੀਤਾ 

- ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਬੇਘਰਿਆਂ ਨੂੰ ਘਰ ਬਣਾਉਣ ਲਈ 50 ਕਰੋੜ ਰੁਪਏ

- ਚੌਕੀਦਾਰਾਂ ਦਾ ਮਾਣ ਭੱਤਾ 1250 ਰੁਪਏ ਤੱਕ ਵਧਾਇਆ

- 'ਕੈਪਟਨ ਸਮਾਰਟ ਕੁਨੈਕਟ ਸਕੀਮ' ਤਹਿਤ ਨੌਜਵਾਨਾਂ ਨੂੰ ਮੁਫ਼ਤ ਮੋਬਾਈਲ ਫੋਨ ਪ੍ਰਦਾਨ ਕੀਤੇ ਜਾਣਗੇ

- ਆਜ਼ਾਦੀ ਘੁਲਾਟੀਆ ਨੂੰ ਪ੍ਰਤੀ ਮਹੀਨਾ 300 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾਵੇਗੀ