5 Dariya News

ਸਮਾਜਿਕ ਸੁਰੱਖਿਆ ਖੇਤਰ ਵਾਸਤੇ 3604 ਕਰੋੜ ਰੁਪਏ ਰਾਖਵੇ ਰੱਖ ਕੇ ਕੈਪਟਨ ਅਮਰਿੰਦਰ ਗਰੀਬਾਂ ਦਾ ਮਸੀਹਾ ਸਾਬਤ ਹੋਇਆ- ਰਜਿਆ ਸੁਲਤਾਨਾ

ਤੇਜ਼ਾਬ ਹਮਲਾ ਪੀੜਤਾਂ ਨੂੰ 8 ਹਜਾਰ ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਮਿਲੇਗੀ ਵਿੱਤੀ ਸਹਾਇਤਾ

5 Dariya News

ਚੰਡੀਗੜ੍ਹ 22-Jun-2017

ਪੰਜਾਬ ਸਰਕਾਰ ਦੇ ਪਹਿਲੇ ਬਜਟ ਵਿਚ ਸਮਾਜਿਕ ਸੁਰੱਖਿਆ ਖੇਤਰ ਵਾਸਤੇ ਕੁਲ 3604.65 ਕਰੋੜ ਰੁਪਏ ਰਾਖਵੇ ਰੱਖੇ ਜਾਣ 'ਤੇ ਸ੍ਰੀਮਤੀ ਰਜਿਆ ਸੁਲਤਾਨਾ ਮੰਤਰੀ ਸਮਾਜਿਕ ਸੁਰੱਖਿਆ ਮਾਮਲਿਆਂ ਵਲੋਂ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ। ਇਹ ਬਜਟ ਪਿਛਲੇ ਸਾਲ ਦੇ ਬਜਟ ਨਾਲੋ 9.50 ਫੀਸਦੀ ਵੱਧ ਹੈ। ਅÎੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਸ੍ਰੀਮਤੀ ਰਜਿਆ ਸੁਲਤਾਨਾ ਨੇ ਕਿਹਾ ਕਿ ਰਾਜ ਦੇ ਖਜਾਨੇ ਉੱਤੇ ਭਾਰੀ ਵਿੱਤੀ ਬੋਝ ਦੇ ਬਾਵਜੂਦ ਪੰਜਾਬ ਸਰਕਾਰ ਨੇ ਬਿਰਧ ਵਿਅਕਤੀਆਂ, ਆਸ਼ਰਤ ਬੱਚਿਆਂ, ਅਪਾਹਿਜ ਵਿਅਕਤੀਆਂ, ਵਿਧਵਾਵਾਂ ਤੇ ਬੇਸਹਾਰਾ ਇਸਤਰੀਆਂ ਲਈ ਮੌਜੂਦਾ 500 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਨੂੰ ਵੱਧਾ ਕੇ 750 ਰੁਪਏ ਕਰ ਦਿੱਤਾ ਹੈ। ਇਸਦੇ ਨਾਲ ਹੀ ਤੇਜ਼ਾਬ ਹਮਲੇ ਵਿਚ ਪੀੜਤਾਂ ਨੂੰ ਸੁਰੱਖਿਆ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਨੀਤੀ ਦੇ ਤਹਿਤ ਹੁਣ ਤੇਜ਼ਾਬ ਹਮਲਾ ਪੀੜਤਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਇਸ ਬਜਟ ਵਿਚ ਕੀਤਾ ਗਿਆ ਹੈ। 

ਬਜਟ ਵਿਚ ਐਸ ਸੀ/ਬੀ ਸੀ, ਇਸਾਈ ਲੜਕੀਆਂ, ਵਿਧਵਾਵਾਂ ਅਤੇ ਤਲਾਕਸ਼ੁਦਾ ਅਤੇ ਕਿਸੇ ਵੀ ਜਾਤ ਨਾਲ ਸਬੰਧਤ ਵਿਧਵਾਵਾਂ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਵਿਆਹ ਮੌਕੇ ਮੌਜੂਦਾ 15 ਹਜਾਰ ਰੁਪਏ ਦੀ ਦਿਤੀ ਜਾਣ ਵਾਲੀ ਰਕਮ ਨੂੰ ਵਧਾ ਕੇ ਆਸ਼ੀਰਵਾਦ ਸਕੀਮ ਤਹਿਤ 21 ਹਜਾਰ ਕਰ ਦਿੱਤਾ ਗਿਆ ਹੈ। ਸ੍ਰੀਮਤੀ ਰਜਿਆ ਸੁਲਤਾਨਾ ਨੇ ਦਸਿਆ ਕਿ ਇਹ ਪਹਿਲੀ ਵਾਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸ਼ਗਨ ਸਕੀਮ ਤਹਿਤ ਗਰੀਬ ਮੁਸਲਿਮ ਪਰਿਵਾਰਾਂ ਦੀਆਂ ਕੂੜੀਆਂ ਨੂੰ ਵੀ ਸ਼ਾਮਲ ਕੀਤਾ ਹੈ ਅਤੇ ਉਨ੍ਹਾਂ ਨੂੰ ਵੀ ਭਵਿੱਖ ਵਿਚ ਸ਼ਗਨ ਦੀ ਇਹ ਰਾਸ਼ੀ ਵਿਆਹ ਮੌਕੇ ਦਿੱਤੀ ਜਾਵੇਗੀ। ਸਮਾਜਕ ਸੁਰੱਖਿਆ ਵਿਭਾਗ ਦੇ ਮੰਤਰੀ ਨੇ ਦਸਿਆ ਕਿ ਅਨੁਸੂਚਿਤ ਜਾਤੀਆਂ ਅਤੇ ਪਿਛੜੀ ਸ਼੍ਰੇਣੀਆਂ ਵਿਚ ਉਦਮਤਾ ਅਤੇ ਆਪਣੇ ਰੋਜਗਾਰ ਸਥਾਪਤ ਕਰਨ ਲਈ ਬੈਂਕਫਿਨਕੋ ਵਲੋਂ ਕਰਜੇ ਦਿੱਤੇ ਜਾਂਦੇ ਹਨ ਪਰ  ਕਰਜਿਆਂ ਦੀ ਵਸੂਲੀ ਘੱਟ ਹੁੰਦੀ ਸੀ। ਸਰਕਾਰ ਵਲੋਂ ਬਜਟ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ ਸਮਾਜ ਦੇ ਇਨ੍ਹਾਂ ਵਰਗਾਂ ਦੇ ਮੌਜੂਦਾ ਕਰਜਿਆਂ ਨੂੰ ਮੁਆਫ ਕੀਤਾ ਜਾਵੇਗਾ ਅਤੇ ਇਸ ਕਾਰਜ ਲਈ ਐਸ ਸੀ ਫਾਇਨਾਂਸ ਕਾਰਪੋਰੇਸ਼ਨ ਨੂੰ 17.66 ਕਰੋੜ ਰੁਪਏ ਅਤੇ ਬੈਕਫਿਨਕੋ ਨੂੰ 2.44 ਕਰੋੜ ਰੁਪਏ ਦਿੱਤੇ ਜਾਣਗੇ।