5 Dariya News

ਜੰਗੀ ਸਹੀਦਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਖਾਤਰ ਪੁਲਿਸ ਥਾਣਿਆਂ ਦੇ ਵਿਚ ਬੈਠਣਾ ਪਿਆ

ਕੈਪਟਨ ਅਮਰਿੰਦਰ ਨੇ ਪਰਿਵਾਰਾਂ ਨੂੰ ਦਿੱਤਾ ਭਰੋਸ਼ਾ ਛੇਤੀ ਕਰਾਗੇ ਮਸ਼ਲੇ ਹੱਲ

5 Dariya News

ਚੰਡੀਗੜ੍ਹ/ਐਸ.ਏ.ਐਸ. ਨਗਰ (ਮੁਹਾਲੀ) 22-Jun-2017

ਦੇਸ਼ ਦੀਆਂ ਹੱਦਾਂ 'ਤੇ ਰਾਖੀ ਕਰਦਿਆਂ ਸ਼ਹੀਦ ਹੋਏ 1962-65 ਅਤੇ 71 ਦੀ ਜੰਗ ਦੇ ਫੌਜੀਆਂ ਦੀਆਂ ਵਿਧਾਵਾਵਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਹੱਕ ਲੈਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਖਾਤਰ ਵੀ ਪੁਲਿਸ ਥਾਣਿਆਂ ਦੇ ਵਿਚ ਬੈਠਣਾ ਪਿਆ ਇਸ ਤੋਂ ਬਾਅਦ ਮੁੱਖ ਮੰਤਰੀ ਨੂੰ ਮਿਲਾਇਆ ਗਿਆ। ਏਅਰਫੋਰਸ ਦੇ ਸਾਬਕਾਂ ਜੂਨੀਅਰ ਵਰੰਟ ਅਫਸ਼ਰ ਕਰਨੈਲ ਸਿੰਘ ਬੈਦਵਾਣ, ਗੁਰਸੇਵਕ ਸਿੰਘ ਦੀ ਅਗਵਾਈ ਵਿਚ ਮਿਲੇ ਵਫਦ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਨ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਇਸ ਸਬੰਧੀ ਉਨ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵੀ ਤਰ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਤੁਹਾਡੀਆਂ ਮੰਗਾਂ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ, ਉਨਾਂ ਚਿਰ ਪੈਡਿੰਗ ਪਈਆਂ ਹਨ। ਵਫਦ ਦੇ ਮੈਂਬਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਮੰਤਰੀ ਕਿਹਾ ਕਿ ਪਿਛਲੀ ਸਰਕਾਰ ਨੇ ਜੋ 6 ਪਹਿਲਾਂ ਜੋ ਵੀ ਬਿੱਲ ਪਾਸ ਕੀਤੇ ਸਨ, ਉਹ ਸਾਰੇ ਬਿੱਲ ਕੈਂਸਲ ਕਰ ਦਿੱਤੇ ਹਨ। ਹੁਣ ਉਹ ਸਾਰਾ ਕੁਝ ਦੁਬਾਰਾ ਤੋਂ ਕਾਰਵਾਈ ਕਰਨਗੇ। ਜ਼ਿਰਕਯੋਗ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਅੱਜ ਨੂੰ ਮੁਖ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਐਲਾਨ ਕੀਤਾ ਗਿਆ ਸੀ।ਉਨਾਂ ਕਿਹਾ ਕਿ ਪਿਛਲੇ ਸਮੇਂ 'ਚ ਜਦੋਂ ਜੰਗੀ ਸਹੀਦਾਂ ਦੇ ਪਰਿਵਾਰ ਸਰਕਾਰ ਦੇ ਖਿਲਾਫ਼ ਧਰਨੇ 'ਤੇ ਬੈਠੇ ਤਾਂ ਸਾਬਕਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੰਗੀ ਐਵਾਰਡ ਦੇ ਤੌਰ 'ਤੇ ਮਿਲਣ ਵਾਲੀ 10-10 ਕਿੱਲੇ ਜ਼ਮੀਨ ਦੀ ਥਾਂ ਤਿੰਨ ਕਿਸ਼ਤਾਂ 'ਚ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿਚ 20 ਲੱਖ ਰੁਪਏ  ਪਹਿਲਾਂ ਅਤੇ ਬਾਕੀ 15 ਲੱਖ ਦੀਆਂ 2 ਕਿਸ਼ਤਾਂ ਵਿੱਚ ਦੇਣ ਦਾ ਐਲਾਨ ਕੀਤਾ ਗਿਆ ਸੀ, ਇਸ ਸਬੰਧੀ ਸਰਕਾਰ ਨੇ ਨੋਟੀਫੀਕੇਸ਼ਨ ਵੀ ਜਾਰੀ ਕਰ ਦਿੱਤਾ ਸੀ। ਇਸ ਮੌਕੇ ਬਲਵਿੰਦਰ ਸਿੰਘ ਬਬਲਾ,ਜਰਨੈਲ ਸਿੰਘ, ਪਰਮਜੀਤ ਕੌਰ, ਗੋਬਿੰਦ ਸਿੰਘ, ਸਤਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸ਼ਨ।