5 Dariya News

ਆਈ.ਜੀ. ਨਾਗੇਸਵਰਾ ਰਾਓ ਹੋਣਗੇ ਵਿਜੀਲੈਂਸ ਦੇ ਸਰਕਾਰੀ ਬੁਲਾਰੇ

5 Dariya News

ਚੰਡੀਗੜ 21-Jun-2017

ਪੰਜਾਬ ਵਿਜੀਲੈਂਸ ਬਿਓਰੋ ਦੇ ਮੁੱਖ ਨਿਰਦੇਸ਼ਕ-ਕਮ-ਏ.ਡੀ.ਜੀ.ਪੀ. ਸ੍ਰੀ ਬੀ.ਕੇ. ਉਪਲ ਨੇ ਬਿਓਰੋ ਦੇ ਨਿਰਦੇਸ਼ਕ-ਕਮ-ਆਈ.ਜੀ.ਪੀ. ਸ੍ਰੀ ਜੀ. ਨਾਗੇਸਵਰਾ ਰਾਓ ਨੂੰ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਵਜੋਂ ਨਾਮਜਦ ਕੀਤਾ ਹੈ।ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਬੀ.ਕੇ. ਉਪਲ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਸਮੇਤ ਕੇਸ ਦਰਜ ਕਰਨੇ, ਛਾਪੇਮਾਰੀ ਰਿਪੋਰਟਾਂ, ਰਿਸ਼ਵਤ ਲੈਣ ਵਾਲੇ ਕੇਸਾਂ, ਗ੍ਰਿਫ਼ਤਾਰੀਆਂ ਅਤੇ ਅਦਾਲਤਾਂ ਵਿੱਚੋਂ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਤੋਂ ਇਲਾਵਾ ਬਿਓਰੋ ਬਾਰੇ ਹਰ ਮੁੱਦੇ 'ਤੇ ਸ੍ਰੀ ਰਾਓ ਹੀ ਸਰਕਾਰੀ ਬੁਲਾਰੇ ਵਜੋਂ ਪ੍ਰੈਸ/ਮੀਡੀਆ ਨੂੰ ਜਾਣਕਾਰੀ ਪ੍ਰਦਾਨ ਕਰਨਗੇ। ਸ੍ਰੀ ਰਾਓ ਨਾਲ ਸਰਕਾਰੀ ਸੂਚਨਾਂ ਸਬੰਧੀ ਉਨਾਂ ਦੇ ਦਫਤਰੀ ਨੰਬਰ 0172-2703553 ਜਾਂ ਮੋਬਾਈਲ ਨੰਬਰ 81969-13333 ਉਪਰ ਜਾਂ ਈਮੇਲ dvb0punjab.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ।