ਯੂਨੀਵਰਸਲ ਗਰੁੱਪ ਵੱਲੋਂ ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ
ਬੁੱਧੀਜੀਵੀਆਂ ਨੇ ਇੰਜੀਨੀਅਰਿੰਗ ਅਤੇ ਮੈਨੇਜਮੈਂਟ 'ਚ ਖੇਤਰ 'ਚ ਹੋ ਰਹੀਆਂ ਨਵੀਨਤਮ ਖੋਜਾਂ ਅਤੇ ਵਿਕਾਸ ਤੇ ਹੋਈ ਚਰਚਾ
5 Dariya News
ਐਸ.ਏ.ਐਸ. ਨਗਰ (ਮੁਹਾਲੀ) 09-Jun-2017
ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਕੈਂਪਸ ਵਿਚ ਕੌਮੀ ਪੱਧਰ ਦੀ ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਾ. ਚੰਦਰਕਾਂਤ, ਪ੍ਰੋਫੈਸਰ ਕੁਰੂਕਸ਼ੇਤਰ ਯੂਨੀਵਰਸਿਟੀ ਡਾ. ਜੁਝਾਰ ਸਿੰਘ, ਪੀ ਟੀ ਯੂ ਜਲੰਧਰ, ਡਾ. ਬੀ ਐੱਸ ਪਾਬਲਾ, ਡੀਨ ਐਕਸਟੈਨਸ਼ਨ ਸਰਵਿਸ, ਡਾ. ਸਵਾਤੀ ਸ਼ਰਮਾ, ਪ੍ਰਿੰਸੀਪਲ ਯੂਨੀਵਰਸਲ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਟੈਕਨੌਲੋਜੀ, ਪ੍ਰੋ ਪ੍ਰਭਜੋਤ ਜੌਲੀ, ਇੰਜ. ਆਰ ਕੇ ਕਪੂਰ ਸਮੇਤ ਸਿੱਖਿਆਂ ਜਗਤ ਅਤੇ ਉਦਯੋਗ ਜਗਤ ਦੇ ਕਈ ਮਾਹਿਰਾਂ ਨੇ ਸ਼ਿਰਕਤ ਕਰਦੇ ਹੋਏ ਵਿਸ਼ਵ ਪੱਧਰ ਤੇ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੇ ਖੇਤਰ ਵਿਚ ਹੋ ਰਹੀਆਂ ਤਬਦੀਲੀਆਂ, ਖੋਜਾਂ ਅਤੇ ਹੋ ਰਹੇ ਵਿਕਾਸ ਤੇ ਚਰਚਾ ਕੀਤੀ ।ਇਸ ਦੌਰਾਨ ਯੂਨੀਵਰਸਲ ਗਰੁੱਪ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਕਾਂਨਫਰਸ ਦਾ ਹਿੱਸਾ ਬਣਦੇ ਹੋਏ ਮਹੱਤਵਪੂਰਨ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਤੇ ਇੰਜੀਨੀਅਰਿੰਗ, ਸਾਇੰਸ, ਲਾਅ ਅਤੇ ਮੈਨੇਜਮੈਂਟ ਖੇਤਰ ਵੱਲੋਂ 120 ਪੇਪਰ ਪੇਸ਼ ਕੀਤੇ ਗਏ।ਡਾ. ਚੰਦਰ ਕਾਂਤ ਨੇ ਬਾਉਮੈਟ੍ਰਿਕਸ ਅਤੇ ਡਾ ਜੁਝਾਰ ਸਿੰਘ ਨੇ ਭਵਿੱਖ ਦੇ ਵਾਹਨ ਅਤੇ ਬਾਲਣ ਦੇ ਨਵੇਕਲੇ ਤਰੀਕਿਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਡਾ. ਪੂਨਮ ਸਿਆਲ, ਐਨ ਆਈ ਟੀ ਟੀ ਟੀ ਆਰ,ਚੰਡੀਗੜ੍ਹ ਨੇ ਬੌਧਿਕ ਜਾਇਦਾਦ ਅਧਿਕਾਰ ਸਮੇਤ ਕਈ ਵਿਸ਼ਿਆਂ ਤੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਸਮੇਂ ਦੀ ਤੇਜ਼ੀ ਦੇ ਵਹਾਅ ਵਿਚ ਹਰ ਕੰਮ ਕਰਨ ਦੇ ਤਰੀਕੇ ਵਿਚ ਕ੍ਰਾਂਤੀਕਾਰੀ ਬਦਲਾਓ ਆ ਗਏ ਹਨ। ਜਿਸ ਸਦਕਾ ਅੱਜ ਨਿੱਤ ਕੁੱਝ ਨਵਾਂ ਕਰਨ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਇਹ ਕ੍ਰਾਂਤੀਕਾਰੀ ਬਦਲਾਓ ਵਿਦਿਆਰਥੀ ਦੇ ਸਿਲੇਬਸ ਦਾ ਹਿੱਸਾ ਨਹੀਂ ਬਣ ਸਕਦੇ ਹਨ ਜਦ ਕਿ ਇਸ ਤਰਾਂ ਦੇ ਸੈਮੀਨਾਰ ਅਤੇ ਐਕਸਪਰਟ ਲੈਕਚਰ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਹੀ ਪ੍ਰੈਕਟੀਕਲ ਜਾਣਕਾਰੀ ਦੇਣ ਦੇ ਸਹਾਇਕ ਸਿੱਧ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਆਪਣੇ ਹਰ ਵਿਦਿਆਰਥੀ ਨੂੰ ਡਿਗਰੀ ਤੋਂ ਪਹਿਲਾਂ ਹੀ ਇਸ ਤਰੀਕੇ ਨਾਲ ਤਿਆਰ ਕਰਨਾ ਹੈ ਕਿ ਉਹ ਕਿਸੇ ਵੀ ਨੌਕਰੀ ਦੀ ਇੰਟਰਵਿਊ ਦੇਣ ਸਮੇਂ ਹਰ ਤਰਾਂ ਦੇ ਮੁਸ਼ਕਲ ਤੋਂ ਮੁਸ਼ਕਿਲ ਮੁਕਾਬਲੇ ਲਈ ਸੰਪੂਰਨ ਤਿਆਰ ਹੋਵੇ। ਇਹੀ ਕਾਰਨ ਹੈ ਯੂਨੀਵਰਸਲ ਗਰੁੱਪ ਅੰਤਰ ਰਾਸ਼ਟਰੀ ਕੰਪਨੀਆਂ ਦਾ ਪਸੰਦੀਦਾ ਕਾਲਜ ਬਣ ਗਿਆ ਹੈ । ਅਖੀਰ ਵਿਚ ਮੈਨੇਜਮੈਂਟ ਵੱਲੋਂ ਕਾਨਫ਼ਰੰਸ ਵਿਚ ਹਿੱਸਾ ਲੈਣ ਵਾਲੇ ਬੁੱਧੀਜੀਵੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।