5 Dariya News

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋ' ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤਲਬ

ਪਿੰਡ ਕਾਲੇ ਤੇ ਘੰਨੂਪੁਰ ਦੇ ਵਾਂਝੇ ਰਹਿ ਗਏ ਲੋਕਾਂ ਨੂੰ ਪਲਾਟਾਂ ਦੇ ਕਬਜੇ ਦਾ ਮਾਮਲਾ

5 Dariya News

ਚੰਡੀਗੜ੍ਹ 05-Jun-2017

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋ' ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਕਮਿਸ਼ਨ ਪ੍ਰਤੀ ਗੈਰ ਜਿੰਮੇਵਾਰਾਨਾ ਰਵੱਈਆ ਅਪਣਾਉਣ ਕਾਰਨ 29 ਜੂਨ, 2017 ਨੂੰ ਨਿੱਜੀ ਪੱਧਰ 'ਤੇ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਦੱਸਿਆ ਕਿ ਮਦਨ ਲਾਲ ਢਗਰਾ ਕਲੋਨੀ ਰਾਮ ਤੀਰਥ ਰੋਡ, ਅੰਮ੍ਰਿਤਸਰ ਵਸਨੀਕਾਂ ਤੋ' ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਨਾਂਹ ਨੂੰ ਸੰਨ 2000 ਵਿੱਚ ਪਿੰਡ ਕਾਲੇ ਤੇ ਘੰਨੂਪੁਰ ਦੇ ਵਾਂਝੇ ਰਹਿ ਗਏ ਲੋਕਾਂ ਨੂੰ ਸੰਨਦਾਂ ਜਾਰੀ ਕਰ ਦਿੱਤੀਆਂ ਗਈਆਂ ਸਨ ਪਰ ਅਜੇ ਤੱਕ ਕਬਜਾ ਨਹੀ' ਦਿੱਤਾ ਗਿਆਸ੍ਰੀ ਬਾਘਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਮਿਸ਼ਨ ਵਲੋ' ਪਿਛਲੇ ਸਾਲ 03 ਅਗਸਤ, 2016  ਤੱਕ ਜਿੰਮੇਵਾਰ ਅਧਿਕਾਰੀ ਰਾਹੀ' ਰਿਪੋਰਟ ਮੰਗੀ ਗਈ ਸੀ ਪ੍ਰੰਤੂ ਵਾਰ ਵਾਰ ਯਾਦ ਪੱਤਰ ਭੇਜਣ ਦੇ ਬਾਵਜੂਦ ਨਾ ਹੀ ਕੋਈ ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਪੇਸ਼ ਹੋਇਆ ਅਤੇ ਨਾ ਹੀ ਰਿਪੋਰਟ ਪ੍ਰਾਪਤ ਹੋਈ ਜੋ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਕਮਿਸ਼ਨ ਪ੍ਰਤੀ ਗੈਰ ਜਿੰਮੇਵਾਰਾਨਾ ਰਵੱਈਆ ਹੈ।ਉਨਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਅਗਲੀ ਸੁਣਵਾਈ 29 ਜੂਨ, 2017 ਨੂੰ ਰੱਖੀ ਗਈ ਹੈ ਅਤੇ ਇਸ ਦੇ ਲਈ ਡਿਪਟੀ ਕਮਿਸ਼ਨਰ ਨੂੰ ਨਿੱਜੀ ਤੌਰ ਤੇ ਕਮਿਸ਼ਨ ਅੱਗੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਕਮਿਸ਼ਨ ਨੇ ਮੰਡਲ ਕਮਿਸ਼ਨਰ, ਜਲੰਧਰ ਨੂੰ ਵੀ ਸਬੰਧਤ ਡਿਪਟੀ ਕਮਿਸ਼ਨਰ ਨੂੰ ਕਮਿਸ਼ਨ ਸਾਹਮਣੇ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕਰਨ ਲਈ ਆਖਿਆ ਹੈ।