5 Dariya News

ਜਸਟਿਸ ਨਾਰੰਗ ਕਮਿਸ਼ਨ ਰਾਹੀਂ ਰਾਣਾ ਗੁਰਜੀਤ ਨੂੰ ਕਲਿਨ ਚਿੱਟ ਦੇਣ ਦੇ ਰਾਹ ਪਈ ਕੈਪਟਨ ਸਰਕਾਰ-ਸੁਖਪਾਲ ਸਿੰਘ ਖਹਿਰਾ

ਵਿਜੈ ਮਾਲੀਆ ਵਾਂਗ ਵੱਡਾ ਡਿਫਾਲਟਰ ਹੈ ਰਾਣਾ ਗੁਰਜੀਤ, ਤੁਰੰਤ ਜਬਤ ਹੋਵੇ ਪਾਸਪੋਰਟ

5 Dariya News

ਚੰਡੀਗੜ੍ਹ 01-Jun-2017

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਹੈ ਕਿ ਬਹੁ-ਕਰੋੜੀ ਮਾਈਨਿੰਗ ਸਕੈਂਡਲ ਦੇ ਸਰਗਨੇ ਅਤੇ ਪੰਜਾਬ ਦੇ ਸੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਨ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਸਟਿਸ ਨਾਰੰਗ ਕਮਿਸ਼ਨ ਰਾਹੀਂ ਕਲਿਨ ਚਿੱਟ ਦੇਣ ਦੇ ਰਾਹ ਤੁਰ ਪਈ ਹੈ।ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਪਣੇ ਰਸੋਈਏ ਅਤੇ ਨੌਕਰਾਂ ਦੇ ਨਾਮ ਉਤੇ ਕਰੋੜਾਂ ਰੁਪਏ ਦੀਆਂ ਬੇਨਾਮੀ ਰੇਤ ਬਜਰੀ ਖੱਡਾਂ ਲੈਣ ਦੇ ਮਾਮਲੇ ਵਿਚ ਕੈਪਟਨ ਸਰਕਾਰ ਜਾਂਚ ਦੇ ਨਾਂ ਉਤੇ ਕੋਝਾ ਮਜ਼ਾਕ ਕਰ ਰਹੀ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਇਸ ਕਾਰਵਾਈ ਦੀ ਆਮ ਆਦਮੀ ਪਾਰਟੀ ਜੋਰਦਾਰ ਨਿੰਦਾ ਕਰਦੀ ਹੈ ਅਤੇ ਜਸਟਿਸ ਨਾਰੰਗ ਕਮਿਸ਼ਨ ਨੂੰ ਰੱਦ ਕਰਦੀ ਹੈ। ਉਨਾਂ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਉਭਰਦਾ ਹੋਇਆ ‘ਵਿਜੈ ਮਾਲੀਆ’ ਕਰਾਰ ਦਿੰਦੇ ਹੋਏ ਰਾਣਾ ਗੁਰਜੀਤ ਸਿੰਘ ਦਾ ਪਾਸਪੋਰਟ ਜਬਤ ਕਰਨ ਅਤੇ ਰੇਤਾ ਬਜਰੀ ਦੀਆਂ ਖੱਡਾਂ ਦੀ ਹਾਲ ਹੀ ਦੌਰਾਨ ਹੋਈ ਸਮੁਚੀ ਬੋਲੀ ਪ੍ਰੀਿਆ ਨੂੰ ਰੱਦ ਕਰਨ ਅਤੇ ਨਵੇਂ ਸਿਰਿਓ ਮਾਫੀਆ ਮੁਕਤ ਬੋਲੀ ਕਰਵਾਏ ਜਾਣ ਦੀ ਮੰਗ ਕੀਤੀ।ਖਹਿਰਾ ਨੇ ਜਸਟਿਸ ਨਾਰੰਗ ਨੂੰ ਅਪੀਲ ਕੀਤੀ ਕਿ ਉਹ ਇਕ ਮਹੀਨੇ ਦੀ ਨੌਕਰੀ ਦਾ ਲਾਲਚ ਤਿਆਗ ਕੇ ਜਾਂਚ ਕਮਿਸ਼ਨ ਦੀ ਜਿੰਮੇਦਾਰੀ ਤੋਂ ਲਾਂਬੇ ਹੋ ਜਾਣਾ ਚਾਹੀਦਾ ਹੈ ਕਿਉਕਿ ਉਨਾਂ ਦੇ ਪਰਿਵਾਰ ਦੇ ਰਾਣਾ ਗੁਰਜੀਤ ਸਿੰਘ ਨਾਲ ਕਲਾਇੰਟ ਵਜੋਂ ਤੱਥ ਜਗਜਾਹਿਰ ਹੋ ਚੁੱਕੇ ਹਨ। 

ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਜਿੰਮੇਦਾਰੀ ਹਾਈ ਕੋਰਟ ਦੇ ਕਿਸੇ ਵੀ ਮੌਜੂਦਾ ਜੱਜ ਨੂੰ ਸੌਂਪ ਦੇਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਜਸਟਿਸ ਨਾਰੰਗ ਕਮਿਸ਼ਨ ਦੀ ਜਾਂਚ ਲਈ ਜੋ ਸ਼ਰਤਾਂ ਅਤੇ ਨਿਯਮ ਤੈਅ ਕੀਤੇ ਹਨ ਉਹ ਸਿੱਧਾ ਸਿੱਧਾ ਰਾਣਾ ਗੁਰਜੀਤ ਸਿੰਘ ਨੂੰ ਕਲਿਨ ਚਿੱਟ ਦੇਣ ਦਾ ਰਸਤਾ ਹੈ ਕਿਉਕਿ ਇਨਾਂ ਸ਼ਰਤਾਂ ਅਤੇ ਹਵਾਲਿਆਂ ਵਿਚ ਇਹ ਨੁਕਤਾ ਸ਼ਾਮਿਲ ਨਹੀਂ ਕੀਤਾ ਗਿਆ ਕਿ ਰਾਣਾ ਗੁਰਜੀਤ ਦੇ ਮਾਮੂਲੀ ਤਨਖਾਹਾਂ ਲੈਣ ਵਾਲੇ ਰਸੋਈਏ ਸਮੇਤ ਦੂਜੇ ਨੌਕਰਾਂ ਦੇ ਖਾਤਿਆਂ ਵਿਚ ਕਰੋੜਾਂ ਰੁਪਏ ਕਿਸ ਸਰੋਤ ‘ਚੋਂ ਆਏ ਹਨ। ਉਨਾਂ ਕਿਹਾ ਕਿ ਇਹ ਮਨੀ ਲਾਂਡਰੀਂਗ ਅਤੇ ਹੋਰ ਵਿੱਤੀ ਬੇਨਿਯਮਾਂ ਦਾ ਸਭ ਤੋਂ ਮਹਤਵਪੂਰਨ ਨੁਕਤਾ ਹੈ ਪਰੰਤੂ ਜਾਂਚ ਦੇ ਘੇਰੇ ਤੋਂ ਬਾਹਰ ਛੱਡ ਦਿੱਤਾ ਹੈ। ਉਨਾਂ ਦਾਆਵਾ ਕੀਤਾ ਕਿ ਜੇਕਰ ਇਹ ਨੁਕੱਤੇ ਜਾਂਚ ਦੇ ਘੇਰੇ ‘ਚ ਨਾ ਲਿਆਂਦਾ ਗਿਆ ਤਾਂ ਜਸਟਿਸ ਨਾਰੰਗ ਕਮਿਸ਼ਨ ਵਲੋਂ ਰਾਣਾ ਗੁਰਜੀਤ ਸਿੰਘ ਉਸੇ ਤਰਾਂ ਕਲਿਨ ਚਿੱਟ ਤੈਅ ਹੈ ਜਿਸ ਤਰਾਂ ਬਾਦਲ ਸਰਕਾਰ ਨੇ ਤਤਕਾਲੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬਹੁ-ਕਰੋੜੀ ਕਿਤਾਬ ਘੋਟਾਲੇ ਚੋਂ ਜਸਟਿਸ ਜਿੰਦਲ ਕਮਿਸ਼ਨ ਰਾਹੀਂ ਕਲਿਨ ਚਿੱਟ ਦਿੱਤੀ ਸੀ।ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਦੋਸ਼ ਲਗਾਇਆ ਕਿ ਰੇਤ ਬਜਰੀ ਦੀਆਂ ਖੱਡਾਂ ਦੀ ਬੋਲੀ ਵਿਚ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਸ਼ਾਹਕੋਟ ਦੇ ਕਾਂਗਰਸੀ ਨੇਤਾ ਲਾਡੀ ਸਮੇਤ ਹੋਰ ਵੀ ਸੱਤਾਧਾਰੀਆਂ ਦੇ ਬੇਨਾਮੀ ਪੈਸੇ ਲੱਗੇ ਹਨ। ਉਨਾਂ ਕਿਹਾ ਕਿ ਬਾਦਲਾਂ ਵਾਂਗ ਕਾਂਗਰਸੀ ਵੀ ਇਸ ਤਰੀਕੇ ਨਾਲ ਕੁਦਰਤੀ ਵਸੀਲਿਆਂ ਦੀ ਲੁੱਟ ਕਰਨ ਦੀ ਤਾਕ ਵਿਚ ਹਨ ਕਿ ਇਕ ਖੱਡ ਲਵੋ ਅਤੇ ਪੂਰੇ ਦਰਿਆ ਨੂੰ ਲੁੱਟ ਲਵੋ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਸਵਾਲ ਕੀਤਾ ਕਿ ਜਿਸ ਰਾਣਾ ਗੁਰਜੀਤ ਸਿੰਘ ਅੱਗੇ ਪੰਜਾਬ ਦੇ ਮੁੱਖ ਮੰਤਰੀ ਬੇਵਸ ਹੋ ਗਏ ਹਨ ਜਦੋਂ ਉਸਦਾ ਰੇਤ ਮਾਫੀਆ ਦਰਿਆਵਾਂ ਨੂੰ ਲੁੱਟੇਗਾ ਤਾਂ ਪੰਜਾਬ ਪੁਲਿਸ ਅਤੇ  ਮਾਈਨਿੰਗ ਵਿਭਾਗ ਕਿਵੇਂ ਰੋਕ ਸਕੇਗਾ।ਖਹਿਰਾ ਨੇ ਈ-ਬੋਲੀ ‘ਤੇ ਵੱਡਾ ਪ੍ਰਸ਼ਨ ਚਿੰਨ ਲਗਾਉਦੇ ਹੋਏ ਦਸਤਾਵੇਜ ਦਿਖਾਏ ਕਿ 17 ਖੱਡਾਂ ਉਪਰ ਇਕਲੌਤਾ ਬੋਲੀ ਕਾਰ ਹੈ। ਇਸ ਲਈ ਇਨਾਂ 17 ਖੱਡਾਂ ਦੀ ਬੋਲੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ।


ਵਿਜੈ ਮਾਲੀਆ ਵਾਂਗ ਰਾਣਾ ਗੁਰਜੀਤ ਵੀ ਵੱਡਾ ਡਫਾਲਟਰ   

ਸੁਖਪਾਲ ਸਿੰਘ ਖਹਿਰਾ ਨੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਵਿਜੈ ਮਾਲੀਆ ਦਸਦੇ ਹੋਏ ਕਿਹਾ ਕਿ ਰਾਣਾ ਗੁਰਜੀਤ ਉਤਰ ਪ੍ਰੇਦਸ਼ ਦੇ ਕਿਸਾਨਾਂ ਦਾ ਵੱਡਾ ਡਫਾਲਟਰ ਹੈ। ਉਨਾਂ ਉਤਰ ਪ੍ਰੇਦਸ਼ ਦੇ ਗੰਨਾ ਕਮਿਸ਼ਨਰ ਵਿਪਿਨ ਕੁਮਾਰ ਦਿਵੇਦੀ ਦੇ ਬਿਆਨ ਦੇ ਅਧਾਰ ‘ਤੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਦੀਆਂ ਕਰੀਮਗੰਦ ਜਿਲੇ ਸਮੇਤ ੳੂਨ (ਸ਼ਾਮਲੀ), ਬੁਲਾਰੀ ਅਤੇ ਬੇਲਵਾੜਾ (ਮੁਰਾਦਾਬਾਦ) ਸਥਿਤ ਚਾਰ ਸ਼ੂਗਰ ਮਿਲਾਂ ਨੇ ਕਿਸਾਨਾਂ ਦੇ 202 ਕਰੋੜ ਰੁਪਏ ਦੇਣੇ ਹਨ, ਜਿਸ ਕਾਰਨ ਇਨਾਂ ਉਪਰ ਮੁਕਦਮਾ ਦਰਜ ਹੋ ਚੁੱਕਾ ਹੈ ਅਤੇ ਪਾਸਪੋਰਟ ਜਬਤ ਕਰਨ ਦੇ ਹੁਕਮ ਵੀ ਹੋ ਚੁੱਕੇ ਹਨ ਇਸ ਲਈ ਰਾਣਾ ਗੁਰਜੀਤ ਸਿੰਘ ਅਤੇ ਉਸਦੇ ਪਰਿਵਾਰ ਦੇ ਪਾਸਪੋਰਟ ਤੁਰੰਤ ਜਬਤ ਹੋਣੇ ਚਾਹੀਦੀ ਹਨ ਤਾਂਕਿ ਇਹ ਵਿਜੈ ਮਾਲੀਆ ਵਾਂਗ ਦੇਸ਼ ਛੱਡ ਕੇ ਨਾ ਭੱਜ ਜਾਣ।