5 Dariya News

ਸੀ.ਜੀ.ਸੀ.ਲਾਂਡਰਾਂ ਦੇ ਵਿਦਿਆਰਥੀ ਗਰੀਸ਼ ਗੁਪਤਾ ਦੀ 32ਵੇਂ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੂਥ ਫ਼ੈਸਟੀਵਲ ਲਈ ਚੋਣ

5 Dariya News

ਲਾਂਡਰਾਂ 28-Dec-2016

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੀ ਇੰਸਟੀਚਿਊਟ ਚੰਡੀਗੜ੍ਹ ਬਿਜ਼ਨਸ ਸਕੂਲ ਦੇ ਵਿਦਿਆਰਥੀ ਗਰੀਸ਼ ਗੁਪਤਾ ਨੇ ਆਪਣੇ ਬਲਬੂਤੇ ਪੀ.ਟੀ ਯੂ. ਵੱਲੋਂ ਕਰਵਾਏ ਗਏ ਇੰਟਰ ਕਾਲਜ ਜ਼ੋਨਲ ਯੂਥ ਫ਼ੈਸਟੀਵਲ ਦੌਰਾਨ ਆਪਣੀ ਪ੍ਰ੍ਰਤਿਭਾਸ਼ਾਲੀ ਵਿਅਕਤੀਗਤ ਜੀਵਨਸ਼ੈਲੀ ਦਾ ਵਿਖਾਵਾ ਕਰਨ ਦੇ ਦਮ 'ਤੇ ਜਨਵਰੀ ਮਹੀਨੇ 'ਚ ਛਤਰਪਤੀ ਸ਼ਿਵਾ ਜੀ ਕਾਨਪੁਰ ਵਿਖੇ ਕਰਵਾਏ ਜਾ ਰਹੇ 32ਵੇਂ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੂਥ ਫ਼ੈਸਟੀਵਲ ਲਈ ਚੁਣਿਆ ਗਿਆ ਹੈ। ਆਈ.ਈ.ਟੀ ਭੱਦਲ (ਰੋਪੜ) ਵਿਖੇ ਇੰਟਰ ਕਾਲਜ ਜ਼ੋਨਲ ਯੂਥ ਫ਼ੈਸਟੀਵਲ ਦੇ ਪਹਿਲੇ ਰਾਊਂਡ ਦੇ ਮੁਕਾਬਲੇ ਦੌਰਾਨ ਗਰੀਸ਼ ਗੁਪਤਾ ਨੇ ਡੀਵੇਟ 'ਚ ਭਾਗ ਲੈੰਦੇ ਹੋਏ ਰੀਅਲ ਆਫ਼ ਯੂਥ ਫ਼ੈਸਟੀਵਲ ਇਨ ਪ੍ਰਸਨੈਲਟੀ ਡਿਵੈਲਪਮੈਂਟ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਰਹਿੰਦੇ ਹੋਏ ਸੋਨੇ ਦਾ ਮੈਡਲ ਜਿੱਤਿਆ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਹੋਏ ਦੂਜੇ ਲੈਵਲ ਦੇ ਇੰਟਰ ਜ਼ੋਨਲ ਯੂਥ ਫ਼ੈਸਟੀਵਲ ਵਿਚ ਗਰੀਸ਼ ਗੁਪਤਾ ਨੇ 'ਦੀ ਮੌਨਟਾਈਜੇਸ਼ਨ ਹਿਸਟੀ ਸਟੈਪ' ਸਮੇਤ ਹੋਏ ਹੋਰ ਵੱਖ ਵੱਖ ਮੁਕਾਬਲਿਆਂ 'ਚ ਭਾਗ ਲੈਂਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਚਾਂਦੀ ਦੇ ਤਮਗ਼ਾ ਜਿੱਤ ਕੇ ਜਨਵਰੀ ਦੇ ਪਹਿਲੇ ਹਫ਼ਤੇ ਕਾਨਪੁਰ ਦੀ ਛਤਰਪਤੀ ਸ਼ਿਵਾਜੀ ਯੂਨੀਵਰਸਿਟੀ ਵਿਖੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ ਯੂਥ ਫ਼ੈਸਟੀਵਲ ਵਲੋਂ ਕਰਵਾਏ ਜਾ ਰਹੇ ਨੈਸ਼ਨਲ ਲੈਵਲ ਦੇ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੂਥ ਫ਼ੈਸਟੀਵਲ 'ਚ ਆਪਣੀ ਪੱਕੀ ਥਾਂ ਬਣਾ ਲਈ ਹੈ।

ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੂਥ ਫ਼ੈਸਟੀਵਲ ਲਈ ਚੁਣੇ ਗਏ ਚੰਡੀਗੜ੍ਹ ਬਿਜ਼ਨਸ ਸਕੂਲ ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀ ਗਰੀਸ਼ ਗੁਪਤਾ ਨੇ ਖ਼ੁਸ਼ੀ 'ਚ ਖੀਵੇ ਹੁੰਦਿਆਂ ਦੱਸਿਆ ਕਿ ਪੀ.ਟੀ.ਯੂ. ਵੱਲੋਂ ਕਰਵਾਏ ਗਏ ਇੰਟਰ ਕਾਲਜ ਜ਼ੋਨਲ ਯੂਥ ਵੈਸਟੀਵਲ ਜੋ ਆਈ.ਈ.ਟੀ. ਭੱਦਲ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੌਰਾਨ ਆਪਣੀ ਵਧੀਆ ਜੀਵਨਸ਼ੈਲੀ ਦਾ ਮੁਜ਼ਾਹਰਾ ਕਰਨ 'ਤੇ ਪਹਿਲਾ ਅਤੇ ਦੂਜਾ ਸਥਾਨ ਮਿਲਿਆ ਹੈ। ਗਰੀਸ਼ ਨੇ ਦੱਸਿਆ ਕਿ ਹੁਣ ਜਨਵਰੀ ਦੇ ਪਹਿਲੇ ਹਫ਼ਤੇ ਦੌਰਾਨ ਛਤਰਪਤੀ ਸ਼ਿਵਾਜੀ ਯੂਨੀਵਰਸਿਟੀ ਕਾਨਪੁਰ ਵਿਖੇ ਹੋਣ ਜਾ ਰਹੇ ਨੈਸ਼ਨਲ ਪੱਧਰ ਦੇ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੂਥ ਫ਼ੈਸਟੀਵਲ ਲਈ ਉਸ ਦੀ ਚੋਣ ਹੋ ਗਈ ਹੈ।ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੂਥ ਫ਼ੈਸਟੀਵਲ ਲਈ ਚੁਣੇ ਗਏ ਗਰੀਸ਼ ਗੁਪਤਾ ਨੂੰ ਵਧਾਈ ਦਿੰਦਿਆਂ ਸੀ.ਜੀ.ਸੀ. ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੀ.ਜੀ.ਸੀ. ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹਈਆ ਕਰਵਾਉਣ ਦੇ ਨਾਲ ਨਾਲ ਪਹਿਲੇ ਸਮੈਸਟਰ ਤੋਂ ਹੀ ਪ੍ਰਸਨੈਲਟੀ ਡਿਵੈਲਪਮੈਂਟ ਦੀ ਵਿਸ਼ੇਸ਼ ਕੋਚਿੰਗ ਵੀ ਮੁਹਈਆ ਕਰਵਾ ਰਿਹਾ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਵਿਅਕਤੀਗਤ ਗਤੀਵਿਧੀਆਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਅਜਿਹੇ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ਅਤੇ ਕਈ ਵਾਰ ਵਿਦਿਆਰਥੀ ਇਨ੍ਹਾਂ ਗਤੀਵਿਧੀਆਂ ਨੂੰ ਪ੍ਰੋਫ਼ੈਸ਼ਨ ਦੇ ਤੌਰ 'ਤੇ ਵੀ ਅਪਣਾ ਲੈਦੇ ਹਨ ਜੋ ਅੱਗੇ ਜਾ ਕੇ ਕਾਮਯਾਬ ਇਨਸਾਨ ਬਣਦੇ ਹਨ।