5 Dariya News

ਪੰਜਾਬ ਸਰਕਾਰ ਦੇ ਸਹਿਯੋਗ ਨਾਲ 'ਸਰਕਾਰੀ ਦਫਤਰਾਂ ਵਿਚ ਇਲੈਕਟ੍ਰਾਨਿਕ ਅਦਾਇਗੀਆਂ ਅਤੇ ਪ੍ਰਾਪਤੀਆਂ' ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ

ਸੱਤ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਿਰਕਤ

5 Dariya News

ਚੰਡੀਗੜ੍ਹ 22-May-2017

ਪੰਜਾਬ ਸਰਕਾਰ ਦੇ ਸਹਿਯੋਗ ਨਾਲ ਬੀਤੇ ਦਿਨੀਂ ਇੱਥੇ 'ਸਰਕਾਰੀ ਦਫਤਰਾਂ ਵਿਚ ਇਲੈਕਟ੍ਰਾਨਿਕ ਅਦਾਇਗੀਆਂ ਅਤੇ ਪ੍ਰਾਪਤੀਆਂ' ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਮੁੱਖ ਮਹਿਮਾਨ ਦੇ ਤੌਰ 'ਤੇ ਡਾ. ਨਿਰਮਲਜੀਤ ਸਿੰਘ ਕਲਸੀ, ਵਧੀਕ ਮੁੱਖ ਸਕੱਤਰ, ਪ੍ਰਸ਼ਾਸਕੀ ਸੁਧਾਰ ਵਿਭਾਗ, ਪੰਜਾਬ ਨੇ ਹਾਜ਼ਰੀ ਭਰੀ। ਇਸ ਵਰਕਸਾਪ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਪ੍ਰਬੰਧ ਨੈਸ਼ਨਲ ਈ-ਗਵਰਨੈਂਸ ਡਵੀਜ਼ਨ ਵੱਲੋਂ ਕੀਤਾ ਗਿਆ ਸੀ।ਇਸ ਮੌਕੇ ਬੋਲਦਿਆਂ ਡਾ. ਨਿਰਮਲਜੀਤ ਸਿੰਘ ਕਲਸੀ ਨੇ ਸਰਕਾਰੀ ਅਦਾਰਿਆਂ ਵਿਚ ਇਲੈਕਟ੍ਰਾਨਿਕ ਅਦਾਇਗੀਆਂ ਅਤੇ ਪ੍ਰਾਪਤੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਨਾਲ ਹੀ ਸਫਲ ਆਨਲਾਈਨ ਲੈਣ-ਦੇਣ ਵਿਚ ਸਾਈਬਰ ਸੁਰੱਖਿਆ ਦੇ ਮੁੱਦੇ ਨੂੰ ਵੀ ਉਭਾਰਿਆ। ਵਰਕਸ਼ਾਪ ਵਿਚ ਹਿੱਸਾ ਲੈਣ ਵਾਲਿਆਂ ਵਿਚ ਪ੍ਰਮੁੱਖ ਤੌਰ 'ਤੇ ਵੱਖ-ਵੱਖ ਰਾਜਾਂ ਦੇ ਵਿੱਤ/ਖਜ਼ਾਨਾ ਸੇਵਾਵਾਂ ਅਤੇ ਆਈ.ਟੀ. ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ਜੋ ਕਿ ਇਲੈਕਟ੍ਰਾਨਿਕ ਅਦਾਇਗੀਆਂ ਅਤੇ ਪ੍ਰਾਪਤੀਆਂ ਨਾਲ ਸਬੰਧਤ ਹਨ। ਇਸ ਮੌਕੇ ਦੋ ਪੈਨਲ ਚਰਚਾਵਾਂ ਵੀ ਕਰਵਾਈਆਂ ਗਈਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਾਜੇਸ਼ ਸ਼ਰਮਾ, ਡਾਇਰੈਕਟਰ ਨੈਸ਼ਨਲ ਈ-ਗਵਰਨੈਂਸ ਡਵੀਜ਼ਨ, ਦਵਿੰਦਰ ਸਿੰਘ, ਪ੍ਰਮੁੱਖ ਸਕੱਤਰ ਇਲੈਕਟ੍ਰਾਨਿਕ ਤੇ ਆਈ.ਟੀ. ਵਿਭਾਗ, ਹਰਿਆਣਾ ਸਰਕਾਰ, ਕ੍ਰਿਸ਼ਨਨ ਧਰਮਰਾਜਨ, ਕਾਰਜਕਾਰੀ ਡਾਇਰੈਕਟਰ, ਸੀਡੀਐਫਆਈ, ਚੰਦਰਸ਼ੇਖਰ, ਸੀਨੀਅਰ ਮੈਨੇਜਰ ਅਤੇ ਰੁਚੀ ਅਰੋੜਾ, ਸਲਾਹਕਾਰ ਆਦਿ ਹਾਜ਼ਰ ਸਨ।